22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਡੇਂਗੂ ਸੰਬੰਧੀ ਕੀਤਾ ਸਰਵੇ

ਅਜੀਤ ਡੈਸਕ 30-08-2025

ਮੋਰਿੰਡਾ, 29 ਅਗਸਤ (ਤਰਲੋਚਨ ਸਿੰਘ ਕੰਗ)-ਡੇਂਗੂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੇ ਮਾਮਲਿਆਂ ਵਿਚ ਸੰਭਾਵੀ ਵਾਧੇ ਨੂੰ ਰੋਕਣ ਲਈ ਸੈਕਟਰ ਕਾਈਨੌਰ ਅਧੀਨ ਸਿਹਤ ਵਿਭਾਗ ਦੀ ਟੀਮ ਵਲੋਂ ਸਰਵੇ ਕੀਤਾ | ਸਰਵੇ ਦੌਰਾਨ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ, ਟੁੱਟੇ ਭਾਂਡੇ, ਟਾਇਰ, ਪਸ਼ੂਆਂ ਨੂੰ ਪਿਲਾਉਣ ਵਾਲੇ ਪਾਣੀ ਦੇ ਕੰਟੇਨਰ ਆਦਿ ਚੈੱਕ ਕੀਤੇ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੇਅੰਤ ਸਿੰਘ ਮਲਟੀਪਰਪਜ਼ ਸਿਹਤ ਕਰਮਚਾਰੀ ਨੇ ਦੱਸਿਆ ਕਿ ਡੇਂਗੂ ਨੂੰ ਰੋਕਣ ਤੋਂ ਪਹਿਲਾਂ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਕਿਸੇ ਵੀ ਥਾਂ ਪਾਣੀ ਨਹੀਂ ਖੜ੍ਹਨ ਦੇਣਾ ਚਾਹੀਦਾ | ਜੇਕਰ ਕਿਤੇ ਪਾਣੀ ਖੜਾ ਵੀ ਹੈ ਤਾਂ ਉਸ ਤੇ ਕਾਲਾ ਤੇਲ ਛਿੜਕ ਦੇਣਾ ਚਾਹੀਦਾ ਹੈ | ਇਸ ਮੌਕੇ ਲਖਵਿੰਦਰ ਸਿੰਘ ਹੈਲਥ ਸੁਪਰਵਾਈਜ਼ਰ, ਲਖਮਿੰਦਰ ਸਿੰਘ ਹੈਲਥ ਵਰਕਰ, ਗੁਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਸਿੱਖ ਇਤਿਹਾਸਕ ਹਵਾਲਿਆਂ ਵਾਲੇ 'ਮਹਾਨ ਕੋਸ਼' ਦੀ ਬੇਅਦਬੀ ਮਾਮਲੇ ਦੀ ਹੋਵੇ ਅਦਾਲਤੀ ਜਾਂਚ-ਡਾ. ਚੀਮਾ <br/> ਅਗਲੀ ਖ਼ਬਰ ਫ਼ੌਜ ਤੇ ਐੱਸ.ਡੀ.ਆਰ.ਐੱਫ. ਦੀਆਂ ਟੀਮਾਂ ਨੇ 240 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ-ਹਰਦੀਪ ਸਿੰਘ ਮੁੰਡੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।