22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਬਸਪਾ ਗੁਰਧਾਮਾਂ 'ਤੇ ਹਮਲੇ ਅਤੇ ਬੇਅਦਬੀ ਬਰਦਾਸ਼ਤ ਨਹੀਂ ਕਰੇਗੀ-ਭੈਣੀ <br/>

ਅਜੀਤ ਡੈਸਕ 30-08-2025
ਰੂਪਨਗਰ, 29 ਅਗਸਤ (ਯਸ਼ਵੰਤ ਬੱਸੀ)-ਪਿਛਲੇ ਦਿਨੀਂ ਪਿੰਡ ਧੁਲੇਤਾ ਹਲਕਾ ਫਿਲੌਰ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੀ ਚਾਰਦੀਵਾਰੀ ਦੀ ਭੰਨ ਤੋੜ ਕੀਤੀ ਗਈ ਸੀ | ਜਿਸ ਦੇ ਰੋਸ ਵਜੋਂ ਬਹੁਜਨ ਸਮਾਜ ਪਾਰਟੀ ਵਲੋਂ ਰੂਪਨਗਰ ਵਿਖੇ ਰੋਸ ਧਰਨਾ ਪ੍ਰਦਰਸ਼ਨ ਪਾਰਟੀ ਦੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਦੀ ਅਗਵਾਈ ਵਿਚ ਕੀਤਾ ਗਿਆ, ਜਿਸ ਵਿਚ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜੀਆਂ ਵੀ ਸ਼ਾਮਿਲ ਹੋਏ | ਇਸ ਮੌਕੇ ਭੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਜੋ ਜਬਰ-ਜ਼ੁਲਮ ਅਤੇ ਤਾਨਾਸ਼ਾਹੀ ਗੁਰੂ ਘਰ ਨੂੰ ਤੋੜ ਕੇ ਕੀਤੀ ਹੈ, ਬਸਪਾ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ | ਰਾਜਾ ਰਜਿੰਦਰ ਸਿੰਘ ਨਨਹੇੜੀਆਂ ਨੇ ਕਿਹਾ ਕਿ ਬਸਪਾ ਵਰਕਰ ਪਾਰਟੀ ਵਲੋਂ ਸ਼ੁਰੂ ਕੀਤੀ 'ਪੰਜਾਬ ਸੰਭਾਲੋ' ਮੁਹਿੰਮ ਨਾਲ ਵੱਡੀ ਪੱਧਰ ਤੇ ਜੁੜਨ ਤਾਂ ਜੋ 2027 ਵਿਚ ਇਸ ਗਰੀਬ ਵਿਰੋਧੀ ਸਰਕਾਰ ਨੂੰ ਚੱਲਦਾ ਕੀਤਾ ਜਾਵੇ | ਕਿਉਂਕਿ ਇਹ ਸਰਕਾਰ ਵੀ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਵਾਂਗ ਹਰ ਫਰੰਟ 'ਤੇ ਫੇਲ੍ਹ ਹੋਈ ਹੈ | ਰੋਸ ਮਾਰਚ ਕਰਨ ਉਪਰੰਤ ਪਾਰਟੀ ਆਗੂਆਂ ਵਲੋਂ ਗਵਰਨਰ ਪੰਜਾਬ ਨੂੰ ਇੱਕ ਮੈਮੋਰੰਡਮ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸੌਂਪਿਆ ਗਿਆ | ਇਸ ਧਰਨੇ-ਪ੍ਰਦਰਸ਼ਨ ਵਿਚ ਜ਼ਿਲ੍ਹਾ ਇੰਚਾਰਜ ਕੁਲਦੀਪ ਘਨੌਲੀ, ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਬਡਵਾਲੀ, ਗੁਰਚਰਨ ਸਿੰਘ ਖ਼ਾਲਸਾ, ਗੁਰਨਾਮ ਸਿੰਘ ਪਿੱਪਲਮਾਜਰਾ, ਭੁਪਿੰਦਰ ਸਿੰਘ ਕੋਟਲਾ, ਤਿਰਲੋਕ ਸਿੰਘ ਫਤੇਹਪੁਰ, ਬੀਬੀ ਹਰਵਿੰਦਰ ਕੌਰ, ਜਸਵੀਰ ਕੌਰ ਲੇਡੀ ਵਿੰਗ, ਜਸਵੰਤ ਸਿੰਘ ਬਹਿਰਾਮਪੁਰ, ਬੀਬੀ ਕੁਲਦੀਪ ਕੌਰ, ਜਸਵਿੰਦਰ ਛਿੱਬਰ, ਗੁਰਦੀਪ ਪਿੱਪਲਮਾਜਰਾ, ਕੈਪਟਨ ਰਜਿੰਦਰ ਸਿੰਘ, ਸੂਬੇਦਾਰ ਬਲਵੀਰ ਸਿੰਘ, ਵਰਿੰਦਰ ਕਲੇਰ, ਹੁਸਨ ਚੰਦ, ਦੌਲਤ ਸਿੰਘ, ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ, ਡੇਜ਼ੀ ਹਵੇਲੀ, ਪ੍ਰਕਾਸ਼ ਸਿੰਘ ਮਗਰੋੜ, ਸੋਹਨ ਸਿੰਘ ਲੁਹਾਰੀ, ਪਰਮਜੀਤ ਸਿੰਘ ਸੋਲਖੀਆਂ, ਮਨਜੀਤ ਕਕਰਾਲੀ ਅਤੇ ਕੇਸਰ ਸਿੰਘ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਕੈਫੇ ਮਾਲਕ 'ਤੇ ਹੋਏ ਕਾਤਲਾਨਾ ਹਮਲੇ ਸੰਬੰਧੀ ਪੁਲਿਸ ਵਲੋਂ 6 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ 10 ਗ੍ਰਾਮ ਨਸ਼ੀਲੇ ਪਾਊਡਰ ਤੇ ਨਸ਼ਾ ਕਰਨ ਦਾ ਆਦੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।