ਸ੍ਰੀ ਅਨੰਦਪੁਰ ਸਾਹਿਬ, 29 ਅਗਸਤ (ਜੇ ਐਸ ਨਿੱਕੂਵਾਲ)-ਇੱਥੋਂ ਦੇ ਬੱਸ ਅੱਡਾ ਲਾਗੇ ਇੱਕ ਕੈਫੇ ਮਾਲਕ ਤੇ ਦੇਰ ਰਾਤ ਪੁਰਾਣੀ ਰੰਜਿਸ਼ ਤਹਿਤ ਕਿਰਪਾਨਾਂ ਨਾਲ ਹਮਲਾ ਕਰਨ ਅਤੇ ਗੋਲੀਆਂ ਚਲਾਉਣ ਕਰਕੇ 6 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ¢ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਵਾਸੀ ਚੱਕ ਹੋਲਗੜ੍ਹ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਇੱਕ ਮਨਿਆਰੀ ਦੀ ਦੁਕਾਨ ਕਰਦਾ ਹੈ¢ ਅਤੇ ਉਸ ਨੇ ਤੇਜਿੰਦਰ ਕੁਮਾਰ ਉਰਫ ਰਵੀ ਵਾਸੀ ਮੁਹੱਲਾ ਕੁਰਾਲੀਵਾਲਾ ਨਾਲ ਰਲ ਕੇ ਬੱਸ ਅੱਡਾ ਲਾਗੇ 'ਚਾਏ ਹੈਕਰ' ਨਾਂਅ ਦਾ ਕੈਫੇ ਖੋਲਿ੍ਹਆ ਹੋਇਆ ਹੈ¢ ਉਨ੍ਹਾਂ ਦੱਸਿਆ ਕਿ ਦੇਰ ਰਾਤ ਬਲਵੰਤ ਸਿੰਘ ਆਪਣੇ ਕੈਫੇ ਨੂੰ ਬੰਦ ਕਰਵਾਉਣ ਲਈ ਉੱਥੇ ਆਪਣੇ ਦੋਸਤ ਸੁਜੈਨ ਸ਼ਾਹ ਵਾਸੀ ਮਾਂਗੇਵਾਲ ਨਾਲ ਉੱਥੇ ਮÏਜੂਦ ਸੀ¢ ਐਨੈ ਨੂੰ ਇੱਕ ਫਾਰਚੂਨਰ ਅਤੇ ਐਕਸ ਯੂ.ਵੀ. ਮਾਡਲ ਦੀਆਂ ਦੋ ਗੱਡੀਆਂ ਉਨ੍ਹਾਂ ਦੇ ਕੈਫੇ ਦੇ ਸਾਹਮਣੇ ਰੁਕੀਆਂ¢ ਜਿਨ੍ਹਾਂ ਵਿੱਚ ਅਰਸ਼ੀ , ਧਰਮਵੀਰ ਉਰਫ ਰਾਜਾ, ਨੀਰਜ, ਮਨਿੰਦਰ ਉਰਫ ਮਨੀ ਅਤੇ ਵਾਸੂ ਆਦਿ ਗੱਡੀਆਂ ਵਿੱਚੋਂ ਉਤਰ ਕੇ ਉਨ੍ਹਾਂ ਦੇ ਕੈਫੇ ਅੰਦਰ ਦਾਖਲ ਹੋ ਗਏ¢ਇਸ ਤੋਂ ਬਾਅਦ ਆਉਂਦੇ ਸਾਰ ਹੀ ਅਰਸ਼ੀ ਵਲੋਂ ਉਸ ਤੇ ਤਲਵਾਰ ਰਾਹੀ ਵਾਰ ਕੀਤਾ¢ ਜ਼ੋ ਉਸਦੀ ਸੱਜੀ ਬਾਂਹ ਦੇ ਗੁੱਟ ਤੇ ਵੱਜਾ¢ਇਸ ਤੋਂ ਬਾਅਦ ਰਾਜੇ ਵਲੋਂ ਵੀ ਉਸਤੇ ਕਿਰਪਾਨ ਰਾਹੀਂ ਵਾਰ ਕੀਤਾ ਗਿਆ¢ਉਨ੍ਹਾਂ ਦੱਸਿਆ ਕਿ ਕੈਫੇ ਦੇ ਬਾਹਰ ਆਪਣੀ ਗੱਡੀ ਕੋਲ ਖੜੇ? ਵਿਕਾਸ ਸ਼ਰਮਾ ਉਰਫ ਬਿੱਲਾ ਅਤੇ ਵਾਸ਼ੂ ਵਲੋਂ ਆਪਣੇ ਹੱਥਾਂ ਵਿੱਚ ਫੜ੍ਹੇ ਰਿਵਾਲਵਰਾਂ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ¢ਇਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਅਤੇ ਇਹ ਨÏਜੁਆਨ ਕੈਫੇ ਤੋਂ ਬਾਹਰ ਭੱਜ ਕੇ ਆਪਣੇ ਹਥਿਆਰਾਂ ਸਮੇਤ ਧਮਕੀਆਂ ਦਿੰਦੇ ਹੋਏ ਉੱਥੋ ਰਫੂ ਚੱਕਰ ਹੋ ਗਏ¢ਉਨ੍ਹਾਂ ਦੱਸਿਆ ਕਿ ਧਰਮਵੀਰ ਨਾਲ ਉਸਦਾ ਪਹਿਲਾਂ ਵੀ ਲੜਾਈ ਝਗੜਾ ਹੋਇਆ ਸੀ¢ ਅਤੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ¢ਜਖਮੀ ਬਲਵੰਤ ਸਿੰਘ ਹਸਪਤਾਲ ਵਿਖੇ ਜੇਰੇ ਇਲਾਜ ਹੈ¢ ਪੁਲਿਸ ਵਲੋਂ ਭਾਰਤੀ ਨਿਆ ਸਾਹਿਤਾ ਦੀ ਧਾਰਾ 109, 118(1), 351(2), 115(2), 190, 191(3), 125(ਏ.) ਅਤੇ ਅਸਲਾ ਕਾਨੂੰਨ 25 ਤਹਿਤ ਅਰਸ਼ੀ, ਧਰਮਵੀਰ, ਮਨਿੰਦਰ, ਨੀਰਜ, ਵਿਕਾਸ਼ ਸ਼ਰਮਾ ਅਤੇ ਵਸ਼ੂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢ ਉਪ ਪੁਲਿਸ ਕਪਤਾਨ ਹਰਕੀਰਤ ਸਿੰਘ ਸੈਣੀ ਨੇ ਕਿਹਾ ਕਿ ਇਹ 2 ਧਿਰਾਂ ਵਿੱਚ ਹੋਈ ਲੜਾਈ ਦਾ ਮਾਮਲਾ ਹੈ ਅਤੇ ਹਰੇਕ ਪਹਿਲੂ ਤੇ ਤਫਤੀਸ਼ ਕੀਤੀ ਜਾ ਰਹੀ ਹੈ ¢ ਹਮਲੇ ਦਾ ਸੱਚ ਸਾਹਮਣੇ ਲਿਆਂਦਾ ਜਾਵੇਗਾ ¢