ਰੂਪਨਗਰ, 29 ਅਗਸਤ (ਸਤਨਾਮ ਸਿੰਘ ਸੱਤੀ)-ਨਰਿੰਦਰ ਕੁਮਾਰ ਜੋ ਕਿ ਪੁਲਿਸ ਵਿਭਾਗ ਵਿਚ ਲਗਭਗ 36 ਸਾਲ ਬੇਦਾਗ ਸੇਵਾਵਾਂ ਨਿਭਾਅ ਕੇ ਅੱਜ ਸੀ.ਆਈ.ਡੀ. ਯੂਨਿਟ ਰੋਪੜ ਤੋਂ ਬਤੌਰ ਏ.ਐਸ.ਆਈ. ਸੇਵਾ ਮੁਕਤ ਹੋਏ ਹਨ, ਨੂੰ ਸੇਵਾ ਮੁਕਤੀ ਤੇ ਵਿਭਾਗ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਨਰਿੰਦਰ ਕੁਮਾਰ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਦੌਰਾਨ ਸਮੂਹ ਸਟਾਫ਼ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਤੇ ਯਾਦਗਾਰੀ ਤੋਹਫੇ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਡੀ.ਐਸ.ਪੀ. ਰਵਿੰਦਰ ਸਿੰਘ ਪੀ.ਪੀ.ਐਸ. ਵਲੋਂ ਨਰਿੰਦਰ ਕੁਮਾਰ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਮੁਲਾਜ਼ਮ ਨੇ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਈ ਹੈ ਤੇ ਸੇਵਾ ਮੁਕਤੀ ਤੋਂ ਬਾਅਦ ਵੀ ਇਨ੍ਹਾਂ ਦੀਆਂ ਯਾਦਾਂ ਇਸ ਵਿਭਾਗ ਨਾਲ ਜੁੜੀਆਂ ਰਹਿਣਗੀਆਂ | ਜ਼ਿਕਰਯੋਗ ਹੈ ਕਿ ਨਰਿੰਦਰ ਕੁਮਾਰ ਪੁੱਤਰ ਜਗਤ ਸਿੰਘ ਪਿੰਡ ਨਿੱਘੀ ਹਾਲ ਵਾਸੀ ਕਾਠਗੜ੍ਹ ਨਾਲ ਸਬੰਧ ਰੱਖਦੇ ਹਨ ਤੇ ਮਰਹੂਮ ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਦੇ ਭਤੀਜੇ ਹਨ | ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ, ਐਸ.ਐੱਚ.ਓ. ਸਿਟੀ ਰੋਪੜ ਪਵਨ ਚੌਧਰੀ, ਇੰਸਪੈਕਟਰ ਕਮਲਜੀਤ ਸਿੰਘ, ਸਬ ਇੰਸਪੈਕਟਰ ਰਾਜ ਕੁਮਾਰ, ਸਬ ਇੰਸਪੈਕਟਰ ਜਸਪਾਲ ਸਿੰਘ, ਏ.ਐਸ.ਆਈ. ਰਾਜ ਕੁਮਾਰ, ਏ.ਐਸ.ਆਈ. ਜਗਦੀਸ਼ ਸਿੰਘ, ਏ.ਐਸ.ਆਈ. ਮਨੋਹਰ ਲਾਲ, ਏ.ਐਸ.ਆਈ. ਜੀਤ ਰਾਮ, ਏ.ਐਸ.ਆਈ. ਕਸ਼ਮੀਰ ਸਿੰਘ, ਏ.ਐਸ.ਆਈ ਅਮਰੀਕ ਚੰਦ, ਏ.ਐਸ.ਆਈ. ਜੀਤ ਰਾਮ, ਏ.ਐਸ.ਆਈ. ਵਿਪਨ ਕੁਮਾਰ, ਏ.ਐਸ.ਆਈ. ਜਸਵਿੰਦਰ ਸਿੰਘ, ਐਚ.ਸੀ. ਪਰਮਿੰਦਰ ਸਿੰਘ, ਐਚ.ਸੀ ਦਵਿੰਦਰ ਸਿੰਘ, ਐਚ.ਸੀ ਹਰਿੰਦਰ ਸਿੰਘ, ਐਚ.ਸੀ. ਬਿਪਨ ਸਿੰਘ, ਐਚ.ਸੀ. ਨਰੇਸ਼ ਕੁਮਾਰ, ਐਚ.ਸੀ. ਤਾਰਾ ਚੰਦ, ਐਚ.ਸੀ. ਹਰਮੇਸ਼ ਲਾਲ, ਐਚ.ਸੀ. ਗੁਰਪ੍ਰੀਤ ਕੌਰ, ਐਚ.ਸੀ. ਗੁਰਿੰਦਰ ਸਿੰਘ, ਐਚ.ਸੀ. ਹਰਦੀਪ ਸਿੰਘ, ਐਚ.ਸੀ.ਅਮਰਜੀਤ ਕੌਰ, ਐਚ.ਸੀ. ਸੀਮਾ ਰਾਣੀ, ਸੀ.ਆਈ.ਡੀ. ਦਫ਼ਤਰ ਦਾ ਸਟਾਫ਼ ਤੋਂ ਇਲਾਵਾ ਪਰਿਵਾਰਕ ਮੈਂਬਰ ਸੇਵਾ-ਮੁਕਤ ਏ.ਐਸ.ਆਈ. ਕਾਬਲ ਸਿੰਘ ਚੇਚੀ, ਧਰਮ ਪਾਲ ਚੇਚੀ, ਜਸਪਾਲ ਸਿੰਘ ਚੇਚੀ, ਮਾ. ਰਵਿੰਦਰ ਸੂਰਾਪੁਰੀ, ਨੰਬਰਦਾਰ ਸੰਦੀਪ ਚੇਚੀ, ਰੋਸ਼ਨ ਲਾਲ ਭੂੰਬਲਾ ਬਾਗੋਵਾਲ, ਬਲਵੀਰ ਫ਼ੌਜੀ, ਸੰਗਰਾਮ ਚੌਧਰੀ, ਅਮਨਦੀਪ ਸਿੰਘ ਚੇਚੀ, ਸਰਬਜੀਤ ਸਿੰਘ ਚੇਚੀ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |