ਸ਼ੁਤਰਾਣਾ, 30 ਅਗਸਤ (ਨਵਜੋਤ ਸਿੰਘ ਮਹਿਰੋਕ)-ਸਿੱਖਿਆ ਤੇ ਖੇਡਾਂ ਦੋਵੇਂ ਖੇਤਰਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਏ.ਪੀ.ਐਸ. ਸਕੂਲ ਸ਼ੁਤਰਾਣਾ ਦੇ ਵਿਦਿਆਰਥੀਆਂ ਨੇ ਜੋਨਲ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮਿਆਂ ਦੀ ਵਰਖਾ ਕਰ ਦਿੱਤੀ | 33 ਸੋਨ, 8 ਚਾਂਦੀ ਅਤੇ 5 ਕਾਂਸੀ ਦੇ ਤਗ਼ਮਿਆਂ ਸਮੇਤ ਕਈ ਖੇਡਾਂ ਵਿਚ ਕਬਜ਼ਾ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਸ਼ਤਰੰਜ, ਕਬੱਡੀ ਸਰਕਲ ਅਤੇ ਨੈਸ਼ਨਲ ਸਟਾਈਲ, ਰੱਸਾਕੱਸੀ, ਬੈਡਮਿੰਟਨ, ਬਾਕਸਿੰਗ, ਕੁਸ਼ਤੀ, ਸਾਫਟਬਾਲ ਅਤੇ ਬੇਸਬਾਲ ਵਰਗੀਆਂ ਖੇਡਾਂ ਵਿਚ ਖਿਡਾਰੀਆਂ ਨੇ ਆਪਣੀ ਕਾਬਲੀਅਤ ਸਾਬਤ ਕੀਤੀ | ਖ਼ਾਸ ਤੌਰ 'ਤੇ ਕਬੱਡੀ ਅਤੇ ਬਾਕਸਿੰਗ ਵਿਚ ਖਿਡਾਰੀਆਂ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਕਈ ਸੋਨੇ ਦੇ ਤਗ਼ਮੇ ਆਪਣੇ ਨਾਮ ਕੀਤੇ | ਸਕੂਲ ਦੇ ਐਮ.ਡੀ. ਜਤਿੰਦਰ ਸਿੰਘ ਨੇ ਕੋਚਾਂ ਰਫੀਕ ਅਲੀ, ਬੋਬੀ ਸਿੰਘ, ਅਜੇ ਠਾਕੁਰ, ਗੁਰਮੀਤ ਰਾਮ ਅਤੇ ਸੰਜੇ ਸਰ ਦੀ ਮਿਹਨਤ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੀ ਲਗਨ ਦਾ ਨਤੀਜਾ ਹੈ | ਪਿ੍ੰਸੀਪਲ ਗੁਰਜੀਤ ਕੌਰ ਨੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਸਕੂਲ ਦੀ ਮੈਨੇਜਮੈਂਟ ਨੇ ਵੀ ਖੇਡਾਂ ਰਾਹੀਂ ਬੱਚਿਆਂ ਨੂੰ ਨਸ਼ਿਆਂ ਅਤੇ ਮੋਬਾਈਲ ਫੋਨਾਂ ਤੋਂ ਦੂਰ ਰੱਖ ਕੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ |