01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਭਾਈ ਕਾਨ੍ਹ ਸਿੰਘ ਨਾਭਾ ਦਾ 164ਵਾਂ ਜਨਮ ਦਿਨ ਮਨਾਇਆ

ਨਾਭਾ ਵਿਖੇ ਭਾਈ ਕਾਨ ਸਿੰਘ ਨਾਭਾ ਦੇ ਬੁੱਤ 'ਤੇ ਫੁੱਲ ਮਾਲਾ ਅਰਪਿਤ ਕਰਦੇ ਹੋਏ ਉਨ੍ਹਾਂ ਦੇ ਪੜਪੋਤਰੇ ਮੇਜਰ ਅਦਰਸ਼ਪਾਲ ਸਿੰਘ ਅਤੇ ਵਿਧਾਇਕ ਦੇਵ ਮਾਨ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 31-08-2025
ਨਾਭਾ, 30 ਅਗਸਤ (ਜਗਨਾਰ ਸਿੰਘ ਦੁਲੱਦੀ)-ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਦਾ 164ਵਾਂ ਜਨਮ ਦਿਨ ਰਿਆਸਤੀ ਸ਼ਹਿਰ ਨਾਭਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਥਾਨਕ ਰੋਹਟੀ ਪੁਲਿਸ ਸਥਿਤ ਭਾਈ ਕਾਨ੍ਹ ਸਿੰਘ ਨਾਭਾ ਦੇ ਬੁੱਤ 'ਤੇ ਉਨ੍ਹਾਂ ਦੇ ਪੜਪੋਤਰੇ ਮੇਜਰ ਅਦਰਸ਼ਪਾਲ ਸਿੰਘ ਵਲੋਂ ਫੁੱਲਾਂ ਦਾ ਹਾਰ ਪਾਇਆ ਗਿਆ ਉੱਥੇ ਵਿਧਾਇਕ ਦੇਵ ਮਾਨ ਅਤੇ ਹਾਜ਼ਰ ਸੰਗਤਾਂ ਵਲੋਂ ਭਾਈ ਕਾਨ੍ਹ ਸਿੰਘ ਨਾਭਾ ਦੇ ਬੁੱਤ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ | ਵਿਧਾਇਕ ਦੇਵ ਮਾਨ ਅਤੇ ਉਨ੍ਹਾਂ ਦੇ ਪੜਪੋਤਰੇ ਮੇਜਰ ਅਦਰਸ਼ਪਾਲ ਸਿੰਘ ਨੇ ਕਿਹਾ ਕਿ ਕਈ ਸ਼ਖ਼ਸੀਅਤਾਂ ਅਜਿਹੀਆਂ ਵੀ ਹੁੰਦੀਆਂ ਹਨ ਜਿੰਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਦਾ ਹੈ, ਅਜਿਹੀ ਹੀ ਸ਼ਖ਼ਸੀਅਤ ਸਨ ਰਿਆਸਤੀ ਸ਼ਹਿਰ ਨਾਭਾ ਦੇ ਜੰਮਪਲ ਪ੍ਰਸਿੱਧ ਵਿਦਵਾਨ ਅਤੇ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਜਿੰਨਾ ਨੇ ਨਾਭਾ ਸ਼ਹਿਰ ਦਾ ਨਾਮ ਪੂਰੇ ਵਿਸ਼ਵ ਭਰ ਵਿਚ ਚਾਨਣ ਮੁਨਾਰਾ ਕੀਤਾ ਹੈ ਕਿਉਂ ਕਿ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਲਿਖੇ ਗਏ ਮਹਾਨ ਕੋਸ਼ ਤੋਂ ਸਾਨੂੰ ਬਹੁਤ ਵੱਡੀ ਸੇਧ ਮਿਲੀ ਹੈ | ਇਸ ਮੌਕੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਅਸ਼ਵਨੀ ਬਾਗੜੀਆਂ, ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ,ਐਡਵੋਕੇਟ ਸਿਕੰਦਰ ਪ੍ਰਤਾਪ ਸਿੰਘ, ਧਰਮਿੰਦਰ ਸਿੰਘ ਸੁੱਖੇਵਾਲ, ਸੁਰਿੰਦਰਜੀਤ ਚੌਹਾਨ, ਰਮੇਸ਼ ਕਾਲੀਆ, ਹਰਦਿਆਲ ਸਿੰਘ ਥੂਹੀ, ਜੈਨਿੰਦਰ ਚੌਹਾਨ, ਪੰਜਾਬੀ ਗਾਇਕ ਕਰਮਾ ਟੋਪਰ, ਅਜੈ ਜਿੰਦਲ, ਡਾ ਗਿਆਨ ਸਿੰਘ ਖਨੌੜਾ, ਸੁਖਦੇਵ ਸਿੰਘ ਮਾਨ ਆਦਿ ਹਲਕੇ ਦੇ ਪਤਵੰਤੇ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬ ਨੂੰ ਇਕ ਚੰਗੀ ਨੀਤੀ ਅਤੇ ਉਸ ਨੂੰ ਲਾਗੂ ਕਰਨ ਵਾਲੇ ਨਿਧੜਕ ਲੀਡਰ ਦੀ ਲੋੜ-ਸ਼ੈਰੀ ਰਿਆੜ ਅਗਲੀ ਖ਼ਬਰ ਏ.ਪੀ.ਐਸ. ਸਕੂਲ ਦੀਆਂ ਲੜਕੀਆਂ ਜ਼ੋਨਲ ਪੱਧਰ 'ਤੇ ਚਮਕੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।