01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੰਜਾਬ ਨੂੰ ਇਕ ਚੰਗੀ ਨੀਤੀ ਅਤੇ ਉਸ ਨੂੰ ਲਾਗੂ ਕਰਨ ਵਾਲੇ ਨਿਧੜਕ ਲੀਡਰ ਦੀ ਲੋੜ-ਸ਼ੈਰੀ ਰਿਆੜ

ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਗੱਲਬਾਤ ਕਰਦੇ ਹੋਏ | ਤਸਵੀਰ : ਗੀਤਵਿੰਦਰ ਸੋਖਲ <br/> 31-08-2025
ਸਨੌਰ, 30 ਅਗਸਤ (ਸੋਖਲ)-ਨਵਜੋਤ ਸਿੰਘ ਸਿੱਧੂ ਇੱਕ ਅਜਿਹਾ ਲੀਡਰ ਹੈ ਜਿਸ ਕੋਲ ਪੰਜਾਬ ਮਾਡਲ ਦੇ ਰੂਪ ਵਿਚ ਪੰਜਾਬ ਦੀ ਹਰ ਇਕ ਸਮੱਸਿਆ ਦਾ ਹੱਲ ਹੈ ਜਿਵੇਂ ਕਿ ਸ਼ਰਾਬ, ਰੇਤ ਅਤੇ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨਾ, ਇਸ ਮਾਫ਼ੀਆ ਨੂੰ ਖ਼ਤਮ ਕਰਕੇ ਪੰਜਾਬ ਦੀ ਹੋ ਰਹੀ ਲੁੱਟ ਨੂੰ ਰੋਕ ਕੇ ਇੱਕ ਚੰਗੀ ਪਾਲਸੀ ਦੇ ਰੂਪ ਵਿੱਚ ਸਰਕਾਰੀ ਖਜ਼ਾਨੇ ਨੂੰ ਭਰਨਾ ਹੈ | ਇਹ ਗੱਲ ਕਰਦਿਆਂ ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਗੱਲਬਾਤ ਕਰਦਿਆ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਕ ਇਮਾਨਦਾਰ ਲੀਡਰ ਹੈ ਜਿਸ ਕੋਲ ਇਕੱਲੀ ਨੀਤੀ ਹੀ ਨਹੀਂ ਬਲਕਿ ਇਸ ਨੂੰ ਲਾਗੂ ਕਰਨ ਦੀ ਵੀ ਤਾਕਤ ਹੈ | ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਕੋਰੀਡੋਰ ਦੇ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਖ਼ਸ ਹਨ ਜਿਨ੍ਹਾਂ ਨੇ ਅੱਜ ਤੱਕ ਇਸ ਨੇਕ ਉਪਰਾਲੇ ਲਈ ਕਦੇ ਜਤਾਇਆ ਵੀ ਨਹੀਂ | ਇਸ ਸਮੇਂ ਪੰਜਾਬ ਦੇ ਜੋ ਹਾਲਾਤ ਹਨ ਚਾਹੇ ਉਹ ਲਾਅ ਐਂਡ ਆਰਡਰ ਦੀ ਸਥਿਤੀ ਹੋਵੇ ਚਾਹੇ ਉਹ ਸਿੱਖਿਆ ਚਾਹੇ ਸਿਹਤ ਇਨ੍ਹਾਂ ਸਭ ਪ੍ਰਣਾਲੀਆਂ ਦਾ ਪੰਜਾਬ ਵਿਚ ਬਹੁਤ ਬੁਰਾ ਹਾਲ ਹੈ | ਸ਼ੈਰੀ ਰਿਆੜ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੋਲ ਤਾਕਤ ਹੈ ਕਿ ਉਹ ਪੰਜਾਬ ਵਿਰੋਧੀ ਤਾਕਤਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰ ਸਕਦਾ ਹੈ ਤੇ ਉਨ੍ਹਾਂ ਤੋਂ ਪੰਜਾਬ ਦਾ ਹੱਕ ਵੀ ਲੈ ਸਕਦਾ ਹੈ | ਅੱਜ ਪੰਜਾਬ ਇੰਤਜ਼ਾਰ ਕਰ ਰਿਹਾ ਹੈ ਉਸ ਲੀਡਰ ਦਾ ਜੋ ਪੰਜਾਬ ਨੂੰ ਇਸ ਦਲਦਲ ਵਿਚੋਂ ਕੱਢੇਗਾ |
ਪਿਛਲੀ ਖ਼ਬਰ ਪਿ੍ੰਸੀਪਲ ਦੀਆਂ ਤਰੱਕੀਆਂ ਉਡੀਕ ਰਹੇ ਲੈਕਚਰਾਰ 3 ਸਤੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਰਿਹਾਇਸ਼ ਸਾਹਮਣੇ ਕਰਨਗੇ ਰੋਸ... ਅਗਲੀ ਖ਼ਬਰ ਭਾਈ ਕਾਨ੍ਹ ਸਿੰਘ ਨਾਭਾ ਦਾ 164ਵਾਂ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।