19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਉੱਘੇ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਨੂੰ ਵੱਖ-ਵੱਖ ਖੇਤਰਾਂ ਦੀਆਂ ਨਾਮੀ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ <br/>

ਅਜੀਤ ਡੈਸਕ 31-08-2025
ਚੰਡੀਗੜ੍ਹ, 30 ਅਗਸਤ (ਅਜਾਇਬ ਸਿੰਘ ਔਜਲਾ)-ਪ੍ਰਸਿੱਧ ਹਾਸਰਸ ਕਲਾਕਾਰ ਤੇ ਅਦਾਕਾਰ ਜਸਵਿੰਦਰ ਭੱਲਾ, ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਭੋਗ ਤੇ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਤੇਗ਼ ਬਹਾਦਰ ਸਾਹਿਬ ਸੈਕਟਰ-34 ਵਿਖੇ ਹੋਈ | ਇਸ ਮੌਕੇ ਸਿਆਸੀ, ਸਮਾਜਿਕ, ਅਕਾਦਮਿਕ, ਸੱਭਿਆਚਾਰਕ ਤੇ ਫ਼ਿਲਮ ਜਗਤ ਸਮੇਤ ਵੱਖ-ਵੱਖ ਖੇਤਰਾਂ ਤੋਂ ਪੁੱਜੀਆਂ ਉਘੀਆਂ ਸ਼ਖ਼ਸੀਅਤਾਂ ਨੇ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਦੋਂਕਿ ਪ੍ਰਸਿੱਧ ਕੀਰਤਨੀਏ ਜੋਗਿੰਦਰ ਸਿੰਘ ਰਿਆੜ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸ਼ਰਧਾਂਜਲੀ ਸਮਾਗਮ ਦੀ ਕਾਰਵਾਈ ਚਲਾਉਂਦਿਆਂ ਬਾਲ ਮੁਕੰਦ ਸ਼ਰਮਾ ਨੇ ਪਿਛਲੇ ਚਾਰ ਦਹਾਕਿਆਂ ਤੋਂ ਜਸਵਿੰਦਰ ਭੱਲਾ ਨਾਲ ਬਿਤਾਏ ਪਲਾਂ ਅਤੇ ਉਨ੍ਹਾਂ ਦੇ ਕਲਾ ਜੀਵਨ 'ਤੇ ਝਾਤੀ ਮਾਰਦਿਆਂ ਆਪਣੇ ਵਿੱਛੜੇ ਸਾਥੀ ਨੂੰ ਯਾਦ ਕੀਤਾ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭੇਜਿਆ ਸੰਦੇਸ਼ ਪੱਤਰ ਪੜਿ੍ਹਆ | ਪੰਜਾਬ ਸਰਕਾਰ ਵਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ੋਕ ਸੰਦੇਸ਼ ਪੜ੍ਹ ਕੇ ਸਾਂਝਾ ਕੀਤਾ | ਉਘੇ ਕਵੀ ਤੇ ਸਾਹਿਤਕਾਰ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸ਼ਰਧਾਂਜਲੀ ਭੇਂਟ ਕਰਦਿਆਂ 49 ਵਰਿ੍ਹਆਂ ਦੀ ਨਿੱਜੀ ਸਾਂਝ ਦਾ ਜ਼ਿਕਰ ਕੀਤਾ | ਫ਼ਿਲਮ ਅਦਾਕਾਰ ਤੇ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਜਸਵਿੰਦਰ ਸਿੰਘ ਭੱਲਾ ਨਾਲ ਬਿਤਾਏ ਪਲਾਂ ਦੀ ਯਾਦ ਸਾਂਝੀ ਕਰਦਿਆਂ ਸੀਨੀਅਰ ਕਲਾਕਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ | ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਬਿਜਨਿਸ ਸਕੂਲ ਡਾ. ਰਮਨਦੀਪ ਸਿੰਘ ਨੇ ਯੂਨੀਵਰਸਿਟੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ | ਜਸਵਿੰਦਰ ਭੱਲਾ ਦੇ ਸਾਥੀ ਰਹੇ ਮਨਮੋਹਨ ਗਰੇਵਾਲ ਨੇ ਅਮਰੀਕਾ ਦੇ ਸਾਲਟ ਲੇਕ ਸਿਟੀ ਦੇ ਗਵਰਨਰ ਦਾ ਭੇਜਿਆ ਸ਼ੋਕ ਸੰਦੇਸ਼ ਪੜਿ੍ਹਆ | ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਸ਼ੋਕ ਸੰਦੇਸ਼ ਪੜਿ੍ਹਆ | ਇਸ ਮੌਕੇ ਪਰਿਵਾਰਕ ਮੈਂਬਰਾਂ 'ਚ ਮਾਤਾ ਸਤਵੰਤ ਕੌਰ, ਪਤਨੀ ਪਰਮਦੀਪ ਕੌਰ, ਜਵਾਈ ਵਿਕਰਮ ਸਿੰਘ, ਭੈਣ ਕੁਲਜੀਤ ਕੌਰ ਤੇ ਭਣਵਈਆ ਰਾਜਪਾਲ ਸਿੰਘ ਤੇ ਨੂੰ ਹ ਦਿਸ਼ਦੀਪ ਸੰਧੂ ਪੱੁਜੇ ਹੋਏ ਸਨ | ਪਰਿਵਾਰ ਵਲੋਂ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ 'ਚੋਂ ਸਮੁੱਚੀ ਲੋਕਾਈ ਵਲੋਂ ਜੋ ਪਿਆਰ ਤੇ ਸਤਿਕਾਰ ਮਿਲਿਆ, ਉਸ ਲਈ ਪਰਿਵਾਰ ਸਦਾ ਰਿਣੀ ਰਹੇਗਾ | ਜਸਵਿੰਦਰ ਭੱਲਾ ਦੀ ਬੇਟੀ ਅਸ਼ਪ੍ਰੀਤ ਭੱਲਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੀ ਹੈ, ਜੋ ਉਨ੍ਹਾਂ ਦੀ ਬੇਟੀ ਹੈ | ਇਸ ਤੋਂ ਇਲਾਵਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਵਿਧਾਇਕਾ ਗਨੀਵ ਕੌਰ, ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਗੁਰ੍ਰਪੀਤ ਸਿੰਘ ਕੋਟਲੀ ਤੇ ਲਖਬੀਰ ਸਿੰਘ ਲੱਖਾ, ਪੰਜਾਬ ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਜਰਗ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਅਮਰੀਕ ਸਿੰਘ ਮੁਹਾਲੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਿਮਲ ਸੇਤੀਆ, ਆਈ. ਏ. ਐਸ. ਅਧਿਕਾਰੀ ਅਮਿਤ ਤਲਵਾੜ, ਕਮਲ ਗਰਗ, ਡੀ.ਜੀ.ਪੀ. ਏ.ਐਸ. ਰਾਏ, ਗੁਰਪ੍ਰੀਤ ਸਿੰਘ ਤੂਰ, ਯੁਰੇਂਦਰ ਸਿੰਘ, ਜਗਦੀਸ਼ ਸਿੰਘ ਗਰੇਵਾਲ, ਡਾ. ਅਜੀਤ ਪਾਲ ਸਿੰਘ ਚਹਿਲ, ਕਰਨਵੀਰ ਸਿੰਘ ਕੰਗ, ਕੈਪਟਨ ਨਰਿੰਦਰ ਸਿੰਘ, ਕਰਮਜੀਤ ਸਿੰਘ ਸਰਾਂ, ਅਮਰਜੀਤ ਸਿੰਘ ਟਿੱਕਾ (ਲੁਧਿਆਣਾ), ਪਰਮਿੰਦਰ ਸਿੰਘ ਸੈਣੀ (ਨਿਊਜ਼ੀਲੈਡ), ਬੀ.ਐਸ. ਮਲਿਕ, ਦੀਪਕ ਸ਼ਰਮਾ ਚਨਾਰਥਲ, ਡਾ. ਦਵਿੰਦਰ ਬੋਹਾ, ਪ੍ਰੋ. ਮਨਮੋਹਨ ਸਿੰਘ ਦਾਊ, ਤੇਜਿੰਦਰ ਕੌਰ ਧਾਲੀਵਾਲ, ਵਿਜੈ ਦੱਤ, ਜਸਵੀਰ ਸਿੰਘ ਸੇਖੋ, ਹਰਮਿੰਹਦਰ ਸਿੰਘ ਲੱਕੀ, ਨਵਦੀਪ ਸਿੰਘ ਗਿੱਲ, ਤੇਜ ਪ੍ਰਤਾਪ ਸਿੰਘ ਸੰਧੂ ਆਦਿ ਹਾਜ਼ਰ ਸਨ |
ਫ਼ਿਲਮ ਤੇ ਸੰਗੀਤ ਜਗਤ ਦੀਆਂ ਸ਼ਖ਼ਸੀਅਤਾਂ ਵਲੋਂ ਨਮ ਅੱਖਾਂ ਨਾਲ ਸ਼ਰਧਾਂਜਲੀਆਂ
ਇਸ ਮੌਕੇ ਫ਼ਿਲਮ ਤੇ ਸੰਗੀਤ ਜਗਤ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਵੀ ਸ਼ੌਕ ਮਾਹੌਲ 'ਚ ਪੱੁਜੀਆਂ ਸ਼ਖਸਤੀਆਂ ਨੇ ਨਮ ਅੱਖਾਂ ਨਾਲ ਦਿੱਤੀਆਂ ਸਰਧਾਂਜਲੀਆਂ, ਜਿਨ੍ਹਾਂ 'ਚ ਕਲਾ ਜਗਤ ਤੋਂ ਸਾਬਕਾ ਲੋਕ ਸਭਾ ਮੈਂਬਰ ਤੇ ਗਾਇਕ ਮੁਹੰਮਦ ਸਦੀਕ, ਗੁੱਗੂ ਗਿੱਲ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਬੀ.ਐਨ. ਸ਼ਰਮਾ, ਹੌਬੀ ਧਾਲੀਵਾਲ, ਹਰਦੀਪ ਗਿੱਲ, ਅਮਨ ਨੂਰੀ, ਗੁਰਪ੍ਰੀਤ ਭੰਗੂ, ਨੀਲੂ ਸ਼ਰਮਾ, ਸੀਮਾ ਕੌਸ਼ਲ, ਜਤਿੰਦਰ ਜੀਤੂ ਬੇਦੀ (ਮੁੰਬਈ), ਸ਼ਵਿੰਦਰ ਮਾਹਲ, ਪਿੰਕੀ ਮੋਗੇ ਵਾਲੀ, ਹਰਬੀ ਸੰਘਾ, ਸਰਦਾਰ ਸੋਹੀ, ਦੀਪਕ ਰਾਜਾ, ਪ੍ਰਕਾਸ਼ ਗਾਧੂ, ਦਰਸ਼ਨ ਅÏਲਖ, ਸੁਰਿੰਦਰ ਫਰਿਸ਼ਤਾ, ਸੰਤਾ-ਬੰਤਾ, ਦੀਪਕ ਰਾਜਾ, ਰਵਿੰਦਰ ਕੌਰ ਰੀਤ ਤੋਂ ਇਲਾਵਾ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਸ਼ਮਸ਼ੇਰ ਸੰਧੂ, ਦਵਿੰਦਰ ਖੰਨੇ ਵਾਲਾ, ਡਾ. ਨਿਰਮਲ ਜੌੜਾ, ਭੱਟੀ ਭੜੀ ਵਾਲਾ, ਬੰਟੀ ਬੈਂਸ, ਗਾਇਕ ਹਰਦੀਪ, ਗੁਲਸ਼ਨ ਕੋਮਲ, ਪੰਮੀ ਬਾਈ, ਹਰਜੀਤ ਹਰਮਨ, ਰਵਿੰਦਰ ਗਰੇਵਾਲ, ਜੱਗਤਾਰ ਜੱਗਾ, ਸਤਵਿੰਦਰ ਬੱੁਗਾ, ਦਲਵਿੰਦਰ ਦਿਆਲ ਪੁਰੀ, ਕੁਲਬੀਰ ਸੈਣੀ, ਸਾਰੰਗ ਸਿਕੰਦਰ, ਅਲਾਪ ਸਿਕੰਦਰ, ਅਸ਼ੋਕ ਮਸਤੀ, ਯੁੱਧਵੀਰ ਮਾਣਕ ਦੇ ਨਾਲ-ਨਾਲ ਨਿਰਮਾਤਾ ਨਿਰਦੇਸ਼ਕ ਸਮੀਪ ਕੰਗ, ਦਰਸ਼ਨ ਕੁਮਾਰ (ਟੀ ਸੀਰੀਜ਼), ਗੌਰਵ ਤ੍ਰੇਹਨ, ਪ੍ਰਵੀਨ ਕੁਮਾਰ, ਕਮਲ ਖ਼ਾਨ, ਗੁਰਲੇਜ਼ ਅਖਤਰ, ਕੁਲਵਿੰਦਰ ਕੈਲੀ, ਪ੍ਰੀਤ ਹਰਪਾਲ, ਜੈਲੀ, ਜੱਸ ਬਾਜਵਾ, ਰਣਜੀਤ ਰਾਣਾ, ਅਸ਼ਵਨੀ ਸ਼ਰਮਾ (ਰਬਾਬ), ਨਿਰਮਾਤਾ ਮੁਨੀਸ਼ ਸਾਹਨੀ, ਬਲਜਿੰਦਰ ਸਿੰਘ ਮਹੰਤ, ਸੁਰਿੰਦਰ ਰਿਹਾਲ, ਅਤੁਲ ਕਪੂਰ, ਜਸਵਿੰਦਰ ਜੱਸੀ ਤੋਂ ਇਲਾਵਾ ਪ੍ਰੋ. ਬੀ.ਐਸ. ਗੋਸ਼ਲ, ਸਤਵੀਰ ਸੱਤੀ, ਨਵਤੇਜ਼ ਸਿੰਘ ਮੰਡੇਰ, ਸੰਗੀਤਕਾਰ ਸਚਿਨ ਆਹੂਜਾ, ਵਿੱਕੀ ਮੋਦੀ, ਰਾਜ ਜੁਨੇਜਾ, ਮਲਕੀਤ ਸਿੰਘ ਔਜਲਾ, ਭੁਪਿੰਦਰ ਮਟੌਰੀਆ, ਰਵਿੰਦਰ ਕੌਰ, ਮਨਜੀਤ ਸਿੰਘ, ਕਰਨ ਬਰਾੜ ਆਦਿ ਵਲੋਂ ਸ਼ਰਧਾਂਜਲੀ ਸਮਾਗਮ 'ਚ ਸ਼ਿਰਕਤ ਕੀਤੀ ਗਈ |

ਪਿਛਲੀ ਖ਼ਬਰ ਰਬਿੰਦਰ ਨਾਰਾਇਣ ਨੇ ਪੀ.ਟੀ.ਸੀ. ਨੈੱਟਵਰਕ ਤੋਂ ਦਿੱਤਾ ਅਸਤੀਫ਼ਾ <br/> ਅਗਲੀ ਖ਼ਬਰ ਹੜ੍ਹ ਪੀੜਤਾਂ ਲਈ ਰਾਹਤ ਰਾਸ਼ੀ ਦਾ ਐਲਾਨ ਕਰਨ ਕੇਂਦਰ ਤੇ ਪੰਜਾਬ ਸਰਕਾਰਾਂ-ਵਿਧਾਇਕ ਇਯਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।