19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਠੂਆ-ਮਾਧੋਪੁਰ ਰੇਲ ਮਾਰਗ 'ਤੇ 51 ਰੇਲ ਗੱਡੀਆਂ ਰੱਦ

ਅਜੀਤ ਡੈਸਕ 31-08-2025
ਅੰਮਿ੍ਤਸਰ, 30 ਅਗਸਤ (ਗਗਨਦੀਪ ਸ਼ਰਮਾ)-ਕਠੂਆ-ਮਾਧੋਪੁਰ ਰੇਲ ਮਾਰਗ ਨਿਰੰਤਰ ਪ੍ਰਭਾਵਿਤ ਚੱਲ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਵੀ ਵੱਖ-ਵੱਖ ਰੂਟਾਂ ਦੀਆਂ ਕੁੱਲ 51 ਰੇਲ ਗੱਡੀਆਂ ਰੱਦ ਰਹੀਆਂ, 1 ਦੀ ਯਾਤਰਾ ਨਿਰਧਾਰਿਤ ਸਟੇਸ਼ਨ ਤੋਂ ਪਹਿਲਾਂ ਸਮਾਪਤ ਕਰਨੀ ਪਈ, ਜਦੋਂਕਿ 2 ਗੱਡੀਆਂ ਹੋਰਨਾਂ ਸਟੇਸ਼ਨ ਤੋਂ ਰਵਾਨਾ ਕੀਤੀਆਂ ਗਈਆਂ | ਜਾਣਕਾਰੀ ਦੇ ਅਨੁਸਾਰ ਅੱਜ ਰੇਲ ਗੱਡੀ (26405/06) ਅੰਮਿ੍ਤਸਰ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈੱਸ, ਭਗਤ ਕੀ ਕੋਠੀ ਤੋਂ ਚੱਲਕੇ ਅੰਮਿ੍ਤਸਰ ਦੇ ਰਸਤੇ ਜੰਮੂ ਤਵੀ ਜਾਣ ਵਾਲੀ (14804/03) ਭਗਤ ਕੀ ਕੋਠੀ ਐਕਸਪ੍ਰੈੱਸ, ਜੰਮੂ ਤਵੀ ਤੋਂ ਚੱਲਕੇ ਅੰਮਿ੍ਤਸਰ ਦੇ ਰਸਤੇ ਸੰਬਲਪੁਰ ਜਾਂਦੀ (18310/09) ਸੰਬਲਪੁਰ ਐਕਸਪ੍ਰੈੱਸ, ਟਾਟਾਨਗਰ ਤੋਂ ਚੱਲਕੇ ਅੰਮਿ੍ਤਸਰ ਦੇ ਰਸਤੇ ਜੰਮੂ ਤਵੀ ਜਾਂਦੀ (18101/02) ਸੰਬਲਪੁਰ ਐਕਸਪ੍ਰੈੱਸ ਤੋਂ ਇਲਾਵਾ ਹੋਰ ਵੱਖ-ਵੱਖ ਰੂਟਾਂ ਦੀਆਂ ਜੰਮੂ ਤਵੀ ਲਈ ਚਲਦੀਆਂ ਰੇਲ ਗੱਡੀਆਂ ਰੱਦ ਰਹੀਆਂ |

ਪਿਛਲੀ ਖ਼ਬਰ ਹੜ੍ਹਾਂ ਦੌਰਾਨ ਘੱਗਰ ਦਰਿਆ ਦੀ ਸਾਂਭ ਸੰਭਾਲ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਵੇਗੀ-ਗੋਇਲ <br/> ਅਗਲੀ ਖ਼ਬਰ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰੇ ਕੇਂਦਰ-ਜਾਖੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।