19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹਾਂ ਦੌਰਾਨ ਘੱਗਰ ਦਰਿਆ ਦੀ ਸਾਂਭ ਸੰਭਾਲ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਵੇਗੀ-ਗੋਇਲ <br/>

ਅਜੀਤ ਡੈਸਕ 31-08-2025
ਮੂਣਕ, 30 ਅਗਸਤ (ਵਰਿੰਦਰ ਭਾਰਦਵਾਜ)-ਹਿਮਾਚਲ ਦੇ ਪਹਾੜੀ ਖੇਤਰ 'ਚੋਂ ਨਿਕਲਦੇ ਘੱਗਰ ਦਰਿਆ ਜੋ ਖਨੌਰੀ, ਮਕੋਰੜ ਸਾਹਿਬ, ਮੂਣਕ ਤੇ ਕੜੈਲ 'ਚੋਂ ਲੰਘਦਾ ਹੋਇਆ ਬਰਸਾਤਾਂ ਦੇ ਮੌਸਮ 'ਚ ਹੜ੍ਹਾਂ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਨਾਲ ਪੰਜਾਬ, ਹਰਿਆਣਾ ਤੇ ਰਾਜਸਥਾਨ ਸੂਬਿਆਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਜਾਂਦੀ ਹੈ, ਪੰਜਾਬ ਸਰਕਾਰ ਨੇ ਬਚਾਅ ਲਈ ਪਹਿਲਾਂ ਤੋਂ ਹੀ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਪੂਰੀ ਤਰ੍ਹਾਂ ਉਚੇ ਤੇ ਮਜ਼ਬੂਤ ਕੀਤਾ ਹੋਇਆ ਹੈ ਤਾਂ ਜੋ ਘੱਗਰ ਦਰਿਆ ਦੇ ਨਾਲ ਵੱਸਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਹੁਣ ਵੀ ਅÏਖੀ ਘੜੀ 'ਚ ਸਾਰਾ ਜ਼ਿਲ੍ਹਾ ਤੇ ਸਥਾਨਕ ਪ੍ਰਸ਼ਾਸਨ ਲੋਕਾਂ ਦੇ ਨਾਲ ਚੱਟਾਨ ਵਾਂਗ ਮਦਦ ਲਈ ਤਿਆਰ ਬਰ ਤਿਆਰ ਖੜ੍ਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਚਾਂਦੂ ਹੈੱਡ ਦਾ ਦੌਰਾ ਕਰਨ ਉਪਰੰਤ ਘੱਗਰ ਦਰਿਆ ਦੇ ਪੁਲ ਮਕੋਰੜ ਸਾਹਿਬ ਵਿਖੇ ਸੰਬੰਧਿਤ ਅਧਿਕਾਰੀਆਂ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਕੀਤਾ | ਗੋਇਲ ਨੇ ਪਿਛਲੀਆਂ ਸਰਕਾਰਾਂ 'ਤੇ ਤਨਜ ਕਸਦਿਆਂ ਕਿਹਾ ਕਿ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਬਚਾਅ ਪ੍ਰਬੰਧਾਂ ਅਤੇ ਘੱਗਰ ਦੀ ਸਫ਼ਾਈ ਦੇ ਨਾਂਅ 'ਤੇ ਹੜ੍ਹ ਆਉਣ ਸਮੇਂ ਖਾਨਾ ਪੂਰਤੀ ਦਾ ਡਰਾਮਾ ਕੀਤਾ ਜਾਂਦਾ ਸੀ ਪਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਲ 2023 ਵਿਚ ਘੱਗਰ ਦਰਿਆ 'ਤੇ ਮਕਰੋੜ ਤੋਂ ਕੜੈਲ ਤੱਕ ਸਾਫ਼ ਸਫ਼ਾਈ ਕਰਵਾਈ ਅਤੇ 18 ਕਿਲੋਮੀਟਰ ਦੋਵੇ ਪਾਸੇ 16-16 ਫੁੱਟ ਚੌੜੇ ਬੰਨ੍ਹ ਪੂਰੀ ਮਜ਼ਬੂਤੀ ਨਾਲ ਬਣਾਏ ਗਏ ਹਨ | ਇਸ ਮੌਕੇ ਡੀ.ਐਸ.ਪੀ. ਮੂਣਕ ਗੁਰਿੰਦਰ ਸਿੰਘ ਬੱਲ, ਪੀ.ਏ. ਰਕੇਸ਼ ਗੁਪਤਾ, ਐਕਸੀਅਨ ਡਰੇਨਜ਼ ਬੂਟਾ ਸਿੰਘ, ਐਸ.ਐਚ.ਓ. ਮੂਣਕ ਸੌਰਭ ਸੱਭਰਵਾਲ, ਅਰੁਣ ਜਿੰਦਲ ਮੈਂਬਰ ਯੋਜਨ ਬੋਰਡ, ਬੀ.ਡੀ.ਪੀ.ਓ. ਵਿਨੋਦ ਕੁਮਾਰ ਜੋਸ਼ੀ, ਹਰੀਸ਼ ਗੁੱਜਰ ਸਰਪੰਚ ਮਕੋਰੜ ਸਾਹਿਬ, ਸੰਦੀਪ ਕੌਰ ਸਰਪੰਚ ਮਹਾਂ ਸਿੰਘ ਵਾਲਾ, ਪ੍ਰਧਾਨ ਜੌਨੀ ਅਰੋੜਾ, ਬਲਜੀਤ ਸਿੰਘ ਮੰਡਵੀ, ਪ੍ਰਗਟ ਸਿੰਘ ਸਰਪੰਚ ਪਿੰਡ ਫੁਲਦ, ਐਮ.ਸੀ. ਮੁਖਤਿਆਰ ਸਿੰਘ ਕੰਬੋਜ, ਐਮ.ਸੀ. ਗੁਰਬਿੰਦਰ ਬੱਬੂ, ਗੁਰਮੁਖ ਸਿੰਘ ਮਕੋਰੜ ਤੇ ਗੁਰਜੀਤ ਸਿੰਘ ਸੁਰਜਣ ਭੈਣੀ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਹੜ੍ਹਾਂ ਕਾਰਨ ਪੁੱਤਰਾਂ ਦੀ ਫ਼ਸਲ ਬਰਬਾਦ ਹੁੰਦੀ ਦੇਖ ਕੇ ਬਜ਼ੁਰਗ ਮਾਤਾ ਨੇ ਤਿਆਗੇ ਪ੍ਰਾਣ <br/> ਅਗਲੀ ਖ਼ਬਰ ਕਠੂਆ-ਮਾਧੋਪੁਰ ਰੇਲ ਮਾਰਗ 'ਤੇ 51 ਰੇਲ ਗੱਡੀਆਂ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।