19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸੁਖਬੀਰ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਪਸ਼ੂਆਂ ਦੇ ਚਾਰੇ (ਅਚਾਰ) ਦੇ 100 ਟਰੱਕ ਰਵਾਨਾ <br/>

ਅਜੀਤ ਡੈਸਕ 21-09-2025
ਸ੍ਰੀ ਚਮਕੌਰ ਸਾਹਿਬ, 20 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿਚੋਂ ਸ਼ੋ੍ਰਮਣੀ ਅਕਾਲੀ ਦਲ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦੇ ਪਸ਼ੂਆਂ ਲਈ ਚਾਰੇ ਦੇ ਅਚਾਰ ਦੇ 100 ਟਰੱਕ ਅਰਦਾਸ ਕਰਨ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਝੰਡੀ ਵਿਖਾ ਕੇ ਰਵਾਨਾ ਕੀਤੇ ਗਏ | ਇਸ ਮੌਕੇ ਬਾਦਲ ਨੇ ਪੰਜਾਬ ਵਾਸੀਆਂ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਹੜ੍ਹਾਂ ਨਾਲ 4 ਲੱਖ ਏਕੜ ਜ਼ਮੀਨ ਨਾਲ ਫ਼ਸਲ ਵੀ ਬੁਰੀ ਤਰਾਂ ਤਬਾਹ ਹੋ ਗਈ ਹੈ | ਉਨ੍ਹਾਂ ਕਿਹਾ ਕਿ ਅਸੀ ਹੜ੍ਹ ਪ੍ਰਭਾਵਿਤ ਖੇਤਰ ਵਿਚ ਟੀਮਾਂ ਭੇਜੀਆਂ ਹਨ, ਜਿਸ ਚੀਜ਼ ਦੀ ਵੀ ਲੋੜ ਹੋਵੇਗੀ, ਉਹ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਜਲਦੀ ਹੀ ਪ੍ਰਭਾਵਿਤ ਇਲਾਕਿਆਂ 'ਚ ਮੈਡੀਕਲ ਕੈਂਪ ਲਗਾਉਣ ਦੇ ਨਾਲ ਪਸ਼ੂਆਂ ਦੇ ਡਾਕਟਰਾਂ ਦੀਆਂ ਟੀਮਾਂ ਵੀ ਭੇਜੀਆਂ ਜਾ ਰਹੀਆਂ ਹਨ, ਜਦੋਂਕਿ ਬੀਜ ਵੀ ਭੇਜਣ ਦਾ ਵੀ ਬੰਦੋਬਸਤ ਕੀਤਾ ਜਾ ਰਿਹਾ ਹੈ, ਜ਼ਮੀਨਾਂ ਪੱਧਰੀਆਂ ਕਰਨ, ਰੇਤ ਕੱਢਣ ਲਈ ਟਰੈਕਟਰ ਵੀ ਭੇਜੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਡੇ ਵਲੋਂ ਚਾਰੇ (ਅਚਾਰ) ਦੇ 5 ਸੌ ਟਰੱਕ ਭੇਜਣ ਦਾ ਭਰੋਸਾ ਦਵਾਇਆ ਸੀ, ਜਿਸ ਤਹਿਤ ਅੱਜ 100 ਟਰੱਕ ਅਚਾਰ ਦੇ ਰਾਹਤ ਸੇਵਾ ਵਜੋਂ ਗੁਰਦਾਸਪੁਰ ਅਤੇ ਜਲੰਧਰ ਖੇਤਰ ਵਿਚ ਭੇਜੇ ਗਏ ਹਨ | ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਆੜਤੀ ਮਨਜੀਤ ਸਿੰਘ ਕੰਗ ਸਲੇਮਪੁਰ, ਅਮਰਜੀਤ ਸਿੰਘ ਚਾਵਲਾ, ਅਜਮੇਰ ਸਿੰਘ ਖੇੜਾ, ਪਰਮਜੀਤ ਸਿੰਘ ਲੱਖੇਵਾਲ, ਹਰਮੋਹਣ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਦਿਲਬਾਰਾ ਸਿੰਘ ਬਾਲਾ, ਐਨ. ਕੇ. ਸ਼ਰਮਾ ਸਾਬਕਾ ਵਿਧਾਇਕ, ਬਲਦੇਵ ਸਿੰਘ ਹਾਫਿਜਾਬਾਦ, ਸਾਬਕਾ ਚੇਅਰਮੈਨ ਅਵਤਾਰ ਸਿੰਘ ਸਲੇਮਪੁਰ, ਪਰਮਜੀਤ ਸਿੰਘ ਢਿੱਲੋਂ ਸਮਰਾਲਾ, ਅਮਰਿੰਦਰ ਸਿੰਘ ਬਿੰਦਰੀ ਜੰਡ ਸਾਹਿਬ, ਕੁਲਦੀਪ ਸਿੰਘ ਕੰਗ (ਰਿਵਰਲੈਂਡ), ਕੁਲਵੀਰ ਸਿੰਘ ਸੈਣੀ, ਬਲਦੇਵ ਸਿੰਘ ਚੱਕਲ, ਸਤਨਾਮ ਸਿੰਘ ਡਹਿਰ, ਗੁਰਪ੍ਰੀਤ ਸਿੰਘ ਬਾਠ, ਤਰਸੇਮ ਸਿੰਘ ਗੰਧੋਂ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਹਾਜ਼ਰ ਸਨ |

ਪਿਛਲੀ ਖ਼ਬਰ ਹੜ੍ਹ ਰਾਹਤ ਕਾਰਜਾਂ 'ਤੇ ਖ਼ਰਚਿਆ ਜਾਵੇਗਾ ਪੰਚਾਇਤੀ ਜ਼ਮੀਨਾਂ ਦੀ ਐੱਫ.ਡੀ. ਦਾ 5 ਫ਼ੀਸਦੀ ਹਿੱਸਾ <br/> ਅਗਲੀ ਖ਼ਬਰ ਪਾਕਿਸਤਾਨੀ ਯਾਤਰੂਆਂ ਲਈ 25 ਦਿਨਾਂ ਬਾਅਦ ਮੁੜ ਖੋਲਿ੍ਹਆ ਗਿਆ ਕਰਤਾਰਪੁਰ ਲਾਂਘਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।