15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਮਰਾਲਾ ਨੇੜੇ ਵੈਨ ਨਾਲ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ <br/>

ਅਜੀਤ ਡੈਸਕ 21-09-2025
ਸਮਰਾਲਾ, 20 ਸਤੰਬਰ (ਗੋਪਾਲ ਸੋਫਤ)- ਸਮਰਾਲਾ- ਚਾਵਾ ਰੋਡ 'ਤੇ ਪਿੰਡ ਸ਼ਮਸਪੁਰ ਦੇ ਨਜ਼ਦੀਕ ਅੱਜ ਸਵੇਰੇ ਇਕ ਮੋਟਰਸਾਈਕਲ ਤੇ ਵੈਨ ਵਿਚਕਾਰ ਹੋਈ ਭਿਆਨਕ ਟੱਕਰ 'ਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਇਹ 26 ਸਾਲਾ ਮਿ੍ਤਕ ਪਾਇਲ ਠਾਣੇ ਦੇ ਰਾਏਪੁਰ ਰਾਜਪੂਤਾਂ ਪਿੰਡ ਦਾ ਵਸਨੀਕ ਜਸਕਰਨ ਸਿੰਘ ਮੋਹਾਲੀ ਵਿਖੇ ਕਿਸੇ ਫ਼ਰਮ 'ਚ ਕੰਮ ਕਰਦਾ ਸੀ ਅਤੇ ਉਹ ਆਪਣੀ ਡਿਊਟੀ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ | ਮਿ੍ਤਕ ਦੇ ਮੋਟਰਸਾਈਕਲ ਅਤੇ ਇਸ ਫ਼ੈਕਟਰੀ ਦੀ ਵੈਨ ਵਿਚ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਟੱਕਰ ਹੁੰਦਿਆਂ ਹੀ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਮੋਟਰਸਾਈਕਲ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੇ ਪਿਤਾ ਦੀ ਚਾਰ ਕੁ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਘਰ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ |

ਪਿਛਲੀ ਖ਼ਬਰ ਸੰਗਤਾਂ ਨੇ ਰਸਤੇ ਵਿਚ ਪੁਲਿਸ ਵਧਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਬੱਚੇ ਨੂੰ ਪਟਕਾ ਕੇ ਸੁੱਟਣ ਵਾਲੇ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।