14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕਿਸੇ ਇਕ ਦੀ ਸਜ਼ਾ ਸਾਰਿਆਂ ਨੂੰ ਨਾ ਦਿਓ- ਘੁਡਾਣੀ, ਕਲਾੜ <br/>

ਅਜੀਤ ਡੈਸਕ 21-09-2025
ਪਾਇਲ, 20 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ ਨੇ ਮਾਸੂਮ ਬੱਚੇ ਦੇ ਕਾਤਲ ਪਰਵਾਸੀ ਨੂੰ ਸਖ਼ਤ ਤੋਂ ਸਖ਼ਤ ਫ਼ੌਰੀ ਸਜ਼ਾ ਦਿੱਤੀ ਜਾਵੇ ਪਰ ਇਸ ਦੀ ਆੜ ਵਿਚ ਸਾਰੇ ਪਰਵਾਸੀਆਂ ਨੂੰ ਇੱਕੋ ਰੱਸੇ ਨਾ ਬਣਿਆ ਜਾਵੇ | ਲੱਖਾਂ ਗੋਰਿਆਂ ਨੇ ਵੀ ਭਾਰਤ ਤੋਂ ਉੱਥੇ ਗਏ ਪ੍ਰਵਾਸੀਆਂ ਨੂੰ ਆਪਣੇ ਦੇਸ਼ ਨੂੰ ਵਾਪਸ ਚਲੇ ਜਾਓ -ਦੀ ਮੰਗ ਕੀਤੀ ਹੈ | ਇਸ ਤਰ੍ਹਾਂ ਲੱਖਾਂ ਭਾਰਤੀ ਖ਼ਾਸ ਕਰਕੇ ਪੰਜਾਬੀ ਇੱਧਰ ਆਉਣਗੇ | ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਪੰਜਾਬੀਆਂ ਦੇ ਵੱਡੇ ਵੱਡੇ ਕਾਰੋਬਾਰ ਹਨ | ਉਨ੍ਹਾਂ ਨੂੰ ਉੱਥੋਂ ਕੱਢਣ ਨਾਲ ਕੀ ਬਣੇਗਾ? ਇਹ ਮਜ਼ਦੂਰਾਂ -ਮਿਹਨਤਕਸ਼ ਲੋਕਾਂ ਨੂੰ ਆਪਸ ਵਿਚ ਲੜਾਉਣ ਦੀ ਚਾਲ ਹੈ | ਜੋ ਕਿ ਸਰਮਾਏਦਾਰਾਂ, ਸਰਕਾਰਾਂ ਤੇ ਫ਼ਿਰਕਾਪ੍ਰਸਤਾਂ ਨੂੰ ਫਿੱਟ ਬੈਠਦੀ ਹੈ | ਇਹਨਾਂ ਭਰਾ- ਮਾਰੂ ਚਾਲਾਂ ਤੋਂ ਬਚਣ ਤੇ ਭਾਈਚਾਰਕ ਤੇ ਜਮਾਤੀ ਸਾਂਝ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ | ਜੇਕਰ ਅਸੀਂ ਬੇਰੁਜ਼ਗਾਰ, ਅਰਧ ਬੇ- ਰੁਜ਼ਗਾਰ ਹਾਂ ਜਾਂ ਤਨਖ਼ਾਹਾਂ ਘੱਟ ਹਨ ਤਾਂ ਇਸਦੇ ਜ਼ਿੰਮੇਵਾਰ ਬਈਏ ਨਹੀਂ, ਸਗੋਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਜ਼ਿੰਮੇਵਾਰ ਹਨ | ਇਹ ਪ੍ਰਵਾਸੀ ਮਜ਼ਦੂਰ ਤਾਂ ਸਾਡੀ ਮਜਦੂਰ-ਕਿਸਾਨ ਲਹਿਰ ਦਾ ਜਾਨਦਾਰ ਹਿੱਸਾ ਹਨ | ਸਾਡਾ ਅਮੀਰ ਜੁਝਾਰੂ ਵਿਰਸਾ ਤੇ ਮੌਜੂਦਾ ਕਿਸਾਨ ਮਜ਼ਦੂਰ ਅੰਦੋਲਨ ਇਸਦਾ ਗਵਾਹ ਹੈ |

ਪਿਛਲੀ ਖ਼ਬਰ ਜਸਵੀਰ ਸਿੰਘ ਨੇ ਸੁਪਰਡੈਂਟ ਸੈਨੀਟੇਸ਼ਨ ਦਾ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਸੂਬੇ ਭਰ ਦੇ ਸੈਂਕੜੇ ਵੋਕੇਸ਼ਨਲ ਮਾਸਟਰਾਂ ਦੀ ਅਹੁਦੇ ਦੀ ਮੰਗ ਦਾ ਰੇੜਕਾ ਖ਼ਤਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।