14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸੂਬੇ ਭਰ ਦੇ ਸੈਂਕੜੇ ਵੋਕੇਸ਼ਨਲ ਮਾਸਟਰਾਂ ਦੀ ਅਹੁਦੇ ਦੀ ਮੰਗ ਦਾ ਰੇੜਕਾ ਖ਼ਤਮ <br/>

ਅਜੀਤ ਡੈਸਕ 21-09-2025
ਮਲੌਦ, 19 ਸਤੰਬਰ (ਸਹਾਰਨ ਮਾਜਰਾ)- ਸਿੱਖਿਆ ਵਿਭਾਗ ਵਿਚ ਬਤੌਰ ਵੋਕੇਸ਼ਨਲ ਮਾਸਟਰ/ਮਿਸਟਰੈਸ ਵਜੋਂ ਰੈਗੂਲਰ ਸੇਵਾਵਾਂ ਨਿਭਾ ਰਹੇ ਸੂਬੇ ਭਰ ਦੇ ਸੈਂਕੜੇ ਅਧਿਆਪਕਾਂ ਵਲੋਂ ਆਪਣੇ ਅਹੁਦੇ ਦੀ ਉਠਾਈ ਜਾ ਰਹੀ ਮੰਗ ਦਾ ਰੇੜਕਾ ਸਿੱਖਿਆ ਵਿਭਾਗ ਵਲੋਂ ਖ਼ਤਮ ਕਰ ਦਿੱਤਾ ਗਿਆ ਹੈ | ਸਿੱਖਿਆ ਵਿਭਾਗ ਪੰਜਾਬ ਵਲੋਂ ਮੰਗ ਨੂੰ ਬਿਲਕੁਲ ਜਾਇਜ਼ ਮੰਨਦਿਆਂ ਡਿਪਾਰਟਮੈਂਟ ਆਫ਼ ਸਕੂਲ ਐਜੂਕੇਸ਼ਨ (ਐਜੂਕੇਸ਼ਨ ਬ੍ਰਾਂਚ) ਵਲੋਂ ਸਰਕਾਰੀ ਤੌਰ 'ਤੇ 17-9-2025 ਨੂੰ ਗਜ਼ਟ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ | ਜਿਸ ਅਨੁਸਾਰ ਗਰੁੱਪ ਬੀ, ਸਰਵਿਸ ਰੂਲਜ਼ 2018 ਦੇ ਸੋਧੇ ਹੋਏ ਸੇਵਾ ਨਿਯਮ-2025 ਰਾਹੀਂ ਸਰਕਾਰੀ ਸਕੂਲਾਂ ਵਿਚ ਸੇਵਾ ਕਰ ਰਹੇ ਮੌਜੂਦਾ ਵੋਕੇਸ਼ਨਲ ਮਾਸਟਰਾਂ ਦਾ ਅਹੁਦਾ ਬਦਲ ਕੇ ਵੋਕੇਸ਼ਨਲ ਲੈਕਚਰਾਰ ਕਰ ਦਿੱਤਾ ਗਿਆ ਹੈ | ਸਟੇਟ ਵੋਕੇਸ਼ਨਲ ਸਟਾਫ਼ ਐਸੋ. ਆਫ਼ ਪੰਜਾਬ ਦੇ ਪ੍ਰਧਾਨ ਅਤੇ ਆਗੂਆਂ ਦੀ ਸਖ਼ਤ ਮਿਹਨਤ ਸਦਕਾ ਮਿਲੇ ਅਹੁਦੇ ਲਈ ਵੋਕੇਸ਼ਨਲ ਲੈਕਚਰਾਰਾਂ ਵਿਚ ਅਤਿਅੰਤ ਖ਼ੁਸ਼ੀ ਪਾਈ ਜਾ ਰਹੀ ਹੈ | ਕਿਉਂਕਿ ਬਹੁਤ ਸਾਰੇ ਅਧਿਆਪਕ ਆਪਣੀ ਉੱਚ ਯੋਗਤਾ ਦੇ ਆਧਾਰ ਤੇ ਤਨਖ਼ਾਹ ਗਰੇਡ ਤਾਂ ਲੈਕਚਰਾਰ ਵਾਲਾ ਲੈ ਰਹੇ ਸਨ | ਪਰ ਅਹੁਦਾ ਵੋਕੇਸ਼ਨਲ ਮਾਸਟਰ ਚੱਲ ਰਿਹਾ ਸੀ | ਜਾਣਕਾਰੀ ਅਨੁਸਾਰ ਹੁਣ ਵੋਕੇਸ਼ਨਲ ਕੇਡਰ ਵਿਚੋਂ ਤਰੱਕੀ ਹੋ ਕੇ ਪਿ੍ੰਸੀਪਲ ਦੇ ਅਹੁਦੇ ਲਈ ਵੀ ਰਸਤੇ ਖੁੱਲ੍ਹ ਗਏ ਹਨ | ਸਕੂਲ ਸਿੱਖਿਆ ਵਿਭਾਗ ਵਲੋਂ ਗਰੁੱਪ ਏ ਦੇ ਸੇਵਾ ਨਿਯਮਾਂ ਵਿਚ ਪਿ੍ੰਸੀਪਲ ਦੀ ਤਰੱਕੀ ਲਈ ਵੋਕੇਸ਼ਨਲ ਕੇਡਰ ਦਾ 10 ਫ਼ੀਸਦੀ ਕੋਟਾ ਨਿਰਧਾਰਿਤ ਕੀਤਾ ਹੋਇਆ ਹੈ | ਜਿਸ ਨਾਲ ਤਰੱਕੀਆਂ ਵੀ ਜਲਦੀ ਮਿਲਣਗੀਆਂ | ਸਿੱਖਿਆ ਵਿਭਾਗ ਪੰਜਾਬ ਦੇ ਇਸ ਫੈਸਲੇ ਨਾਲ ਵੋਕੇਸ਼ਨਲ ਅਧਿਆਪਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ | ਉਨ੍ਹਾਂ ਸਿੱਖਿਆ ਮੰਤਰੀ ਪੰਜਾਬ, ਸਕੱਤਰ ਸਿੱਖਿਆ ਵਿਭਾਗ ਅਤੇ ਹੋਰ ਉੱਚ ਅਧਿਕਾਰੀਆਂ ਅਤੇ ਸਟੇਟ ਵੋਕੇਸ਼ਨਲ ਸਟਾਫ਼ ਐਸੋ. ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਕਿਸੇ ਇਕ ਦੀ ਸਜ਼ਾ ਸਾਰਿਆਂ ਨੂੰ ਨਾ ਦਿਓ- ਘੁਡਾਣੀ, ਕਲਾੜ <br/> ਅਗਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ 'ਚ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।