11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਐਡੀਲੇਡ 'ਚ ਇਕ ਭਿਆਨਕ ਹਾਦਸੇ 'ਚ ਪੰਜਾਬੀ ਦੀ ਮੌਤ

ਅਜੀਤ ਡੈਸਕ 31-08-2025
ਐਡੀਲੇਡ, 30 ਅਗਸਤ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਸਾਲਸਬਰੀ 'ਚ 37 ਸਾਲਾ ਜਗਸੀਰ ਬੋਪਾਰਾਏ ਦੀ ਕਾਰ ਹਾਦਸੇ 'ਚ ਦਰਦਨਾਕ ਮÏਤ ਹੋ ਗਈ | ਹਾਦਸਾ ਸਵੇਰੇ 2 ਵਜੇ ਕਰਾਸ ਕੀਜ਼ ਰੋਡ 'ਤੇ ਵਾਪਰਿਆ, ਜਦੋਂ ਉਸ ਦੀ ਗੱਡੀ ਕਾਬੂ ਤੋਂ ਬਾਹਰ ਹੋ ਕੇ ਦਰੱਖ਼ਤ, ਬੱਸ ਸ਼ੈਲਟਰ ਤੇ ਪੋਲ ਨਾਲ ਟਕਰਾ ਗਈ | ਇਕ ਅÏਰਤ ਨੇ ਕਿਹਾ ਕਿ ਕਾਰ ਹਾਦਸਾ ਬਹੁਤ ਭਿਆਨਕ ਹੋਇਆ | ਜਗਸੀਰ ਬੋਪਾਰਾਏ ਕੁਝ ਹਫ਼ਤਿਆਂ 'ਚ ਭਾਰਤ ਜਾ ਕੇ ਵਿਆਹ ਕਰਨ ਵਾਲਾ ਸੀ | ਇਹ ਮÏਤ ਇਸ ਸਾਲ ਦੱਖਣੀ ਆਸਟ੍ਰੇਲੀਆ ਦੀਆਂ ਸੜਕਾਂ 'ਤੇ ਦਰਜ ਕੀਤੀ ਗਈ 57ਵੀਂ ਮÏਤ ਹੈ | ਪੁਲਿਸ ਨੇ ਗਵਾਹਾਂ ਤੇ ਡੈਸ਼ਕੈਮ ਫੁਟੇਜ ਵਾਲਿਆਂ ਨੂੰ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਅੱਗ ਬੁਝਾਊ ਅਮਲੇ ਦੇ 2 ਮੁਲਾਜ਼ਮ ਗਿ੍ਫਤਾਰ ਅਗਲੀ ਖ਼ਬਰ ਵਿਨੀਪੈਗ ਪਹੁੰਚਣ 'ਤੇ ਕਾਂਗਰਸੀ ਆਗੂ ਨਵਦੀਪ ਸਿੰਘ ਬੱਬੂ ਬਰਾੜ ਦਾ ਪਾਰਟੀ ਵਰਕਰਾਂ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।