ਵਿਨੀਪੈਗ, 30 ਅਗਸਤ (ਵਰਿੰਦਰ ਸਿੰਘ ਰੰਧਾਵਾ)-ਬੀਤੇ ਦਿਨੀਂ ਆਪਣੀ ਕੈਨੇਡਾ ਫੇਰੀ ਦੌਰਾਨ ਸਵਰਗਵਾਸੀ ਸਰਦਾਰ ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਪੰਜਾਬ ਦੇ ਸਪੁੱਤਰ ਨਵਦੀਪ ਸਿੰਘ ਉਰਫ਼ ਬੱਬੂ ਬਰਾੜ ਮÏਜੂਦਾ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ ਉਚੇਚੇ ਤੌਰ 'ਤੇ ਵਿਨੀਪੈਗ ਪਹੁੰਚੇ | ਉਹਨਾਂ ਦੇ ਚਾਹੁਣ ਵਾਲਿਆਂ ਤੇ ਕਾਂਗਰਸੀ ਪਾਰਟੀ ਦੇ ਵਰਕਰਾਂ ਵਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਕਾਂਗਰਸੀ ਵਰਕਰਾਂ ਵਲੋਂ ਇਕ ਮਿਲਣੀ ਸਮਾਗਮ ਵੀ ਕਰਵਾਇਆ ਗਿਆ | ਜਿੱਥੇ ਬੱਬੂ ਬਰਾੜ ਵਲੋਂ ਪੰਜਾਬ ਦੇ ਵੱਖ-ਵੱਖ ਰਾਜਸੀ ਅਤੇ ਸਿਆਸੀ ਮੁੱਦਿਆਂ 'ਤੇ ਖੁੱਲ ਕੇ ਚਰਚਾ ਕੀਤੀ ਓਥੇ ਹੀ ਉਹਨਾਂ ਕਿਹਾ ਕਿ ਜੇਕਰ 2027 'ਚ ਕਾਂਗਰਸ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਫੇਰੀ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨੂੰ ਵਿਸ਼ੇਸ਼ ਤÏਰ 'ਤੇ ਹੱਲ ਕਰਨ ਦੇ ਯਤਨ ਕੀਤੀ ਜਾਣਗੇ | ਇਸ ਮਿਲਣੀ ਦÏਰਾਨ ਜਿੱਥੇ ਵੱਡੀ ਗਿਣਤੀ 'ਚ ਫਰੀਦਕੋਟ ਦੇ ਕਾਂਗਰਸੀ ਹਾਜ਼ਰ ਸਨ ਓਥੇ ਹੀ ਕਾਰੋਬਾਰੀ ਰਾਜ ਮਾਨ, ਲੇਖਕ ਸੁਖਵੰਤ ਕਿੰਗਰਾ, ਮਨਦੀਪ ਬਰਾੜ, ਸਿਕੰਦਰ ਸਿੰਘ ਮੜਕ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਗੁਰਭਜਨ ਸਿੰਘ ਸੰਧੂ ਪ੍ਰਧਾਨ ਇੰਟੇਕ ਫਰੀਦਕੋਟ ਆਦਿ ਨੇ ਵੀ ਉਚੇਚੇ ਤÏਰ ਤੇ ਹਾਜ਼ਰੀ ਭਰੀ |