ਸੰਯੁਕਤ ਗੱਲਬਾਤ ਦੀ ਕੀਤੀ ਪੇਸ਼ਕਸ਼
ਅੰਮਿ੍ਤਸਰ, 30 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਤੇ ਉਪ-ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਸਾਰੇ ਲੰਬਿਤ ਮੁੱਦਿਆਂ 'ਤੇ ਮਾਣ ਤੇ ਸਤਿਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਜਿਸ 'ਚ ਕਸ਼ਮੀਰ ਵਿਵਾਦ ਵੀ ਸ਼ਾਮਿਲ ਹੈ, ਜੋ ਕਿ ਸਾਲਾਂ ਤੋਂ ਪਾਕਿਸਤਾਨ ਦਾ ਸਥਾਈ ਸਟੈਂਡ ਰਿਹਾ ਹੈ | ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਪਾਕਿ ਗੱਲਬਾਤ ਦੀ ਭੀਖ ਨਹੀਂ ਮੰਗੇਗਾ | ਡਾਰ ਨੇ ਕਿਹਾ ਕਿ ਪਾਕਿ ਭਾਰਤ ਨਾਲ ਬਰਾਬਰ ਪੱਧਰ 'ਤੇ ਸਤਿਕਾਰਯੋਗ ਤੇ 'ਸੰਯੁਕਤ ਗੱਲਬਾਤ' (ਕੰਪੋਜ਼ਿਟ ਡਾਇਲਾਗ) ਲਈ ਤਿਆਰ ਹੈ | ਉਧਰ ਭਾਰਤ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਪਾਕਿ ਨਾਲ ਗੱਲਬਾਤ ਸਿਰਫ਼ ਦੋ ਵਿਸ਼ਿਆਂ 'ਤੇ ਹੋ ਸਕਦੀ ਹੈ | ਪਹਿਲਾ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੀ ਵਾਪਸੀ ਤੇ ਦੂਜਾ ਉਹ ਅੱਤਵਾਦੀ ਕਾਰਵਾਈਆਂ ਬੰਦ ਕਰੇ | ਇਸਹਾਕ ਡਾਰ ਨੇ ਗੱਲਬਾਤ ਦੌਰਾਨ ਹਾਲ ਹੀ 'ਚ ਭਾਰਤ-ਪਾਕਿ ਟਕਰਾਅ ਦਾ
ਭਾਰਤ ਨਾਲ ਸਾਰੇ ਲੰਬਿਤ ਮੁੱਦਿਆਂ 'ਤੇ ਮਾਣ ਤੇ ਸਤਿਕਾਰ ਨਾਲ ਗੱਲਬਾਤ ਕਰਨ ਲਈ ਤਿਆਰ-ਪਾਕਿ
ਅਜੀਤ ਡੈਸਕ
31-08-2025