11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਆਕਾਸ਼ ਦੀਪ ਨੂੰ ਸੌਰਵ ਗਾਂਗੁਲੀ ਤੋਂ ਵਿਸ਼ੇਸ਼ ਪੁਰਸਕਾਰ ਪ੍ਰਾਪਤ ਹੋਇਆ

ਅਜੀਤ ਡੈਸਕ 31-08-2025

ਕੋਲਕਾਤਾ, 30 ਅਗਸਤ (ਪੀ.ਟੀ.ਆਈ.)-ਭਾਰਤੀ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੂੰ ਇੱਥੇ ਸਾਲਾਨਾ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ (ਸੀ.ਏ.ਬੀ.) ਪੁਰਸਕਾਰਾਂ ਦੌਰਾਨ ਇੰਗਲੈਂਡ 'ਚ ਹਾਲ ਹੀ 'ਚ ਹੋਈ ਟੈਸਟ ਲੜੀ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਇਕ ਵਿਸ਼ੇਸ਼ ਪੁਰਸਕਾਰ ਪ੍ਰਾਪਤ ਹੋਇਆ | ਇਸ ਗਰਮੀਆਂ 'ਚ ਯੂਕੇ ਦੌਰੇ ਲਈ ਇੰਡੀਆ 'ਏ' ਟੀਮ ਦਾ ਹਿੱਸਾ ਰਹੇ ਬੰਗਾਲ ਦੇ ਅਭਿਮਨਿਊ ਈਸ਼ਵਰਨ ਨੂੰ ਵੀ ਟੀਮ 'ਚ ਯੋਗਦਾਨ ਲਈ ਿੱਕ ਵਿਸ਼ੇਸ਼ ਪੁਰਸਕਾਰ ਪ੍ਰਾਪਤ ਹੋਇਆ | ਇਕ ਸ਼ਾਨਦਾਰ ਸਮਾਰੋਹ 'ਚ ਸੀ.ਏ.ਬੀ. ਨੇ ਸਾਬਕਾ ਕ੍ਰਿਕਟਰ ਅਰੂਪ ਭੱਟਾਚਾਰਜੀ ਤੇ ਸ਼ਿਆਮਾ ਸ਼ਾਅ ਨੂੰ ਕਾਰਤਿਕ ਬੋਸ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਸੌਂਪਿਆ | ਆਕਾਸ਼ ਦੀਪ ਨੇ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਕਿਹਾ ਕਿ ਮੈਂ ਇਸ ਪੁਰਸਕਾਰ ਲਈ ਸੀ.ਏ.ਬੀ. ਦਾ ਧੰਨਵਾਦ ਕਰਨਾ ਚਾਹੁੰਦਾ ਹਾਂ | ਇਸ ਐਸੋਸੀਏਸ਼ਨ ਨੇ ਮੇਰੀ ਕ੍ਰਿਕਟ ਯਾਤਰਾ 'ਚ ਮੇਰੀ ਬਹੁਤ ਮਦਦ ਕੀਤੀ ਹੈ ਤੇ ਅੱਜ ਮੈਂ ਜਿੱਥੇ ਹਾਂ ਉੱਥੇ ਮੇਰੀ ਮਦਦ ਕੀਤੀ ਹੈ | ਮੈਂ ਸੀ.ਏ.ਬੀ. ਦੇ ਹਰੇਕ ਮੈਂਬਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ |

ਪਿਛਲੀ ਖ਼ਬਰ ਭਾਰਤ ਨਾਲ ਸਾਰੇ ਲੰਬਿਤ ਮੁੱਦਿਆਂ 'ਤੇ ਮਾਣ ਤੇ ਸਤਿਕਾਰ ਨਾਲ ਗੱਲਬਾਤ ਕਰਨ ਲਈ ਤਿਆਰ-ਪਾਕਿ ਅਗਲੀ ਖ਼ਬਰ ਗਰਮੀ ਕਾਰਨ ਏਸ਼ੀਆ ਕੱਪ ਮੈਚਾਂ ਦਾ ਸਮਾਂ ਤਬਦੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।