ਦੁਬਈ, 30 ਅਗਸਤ (ਪੀ.ਟੀ.ਆਈ.)-ਅਮੀਰਾਤ ਕਿ੍ਕਟ ਬੋਰਡ (ਈ.ਸੀ.ਬੀ.) ਨੇ ਐਲਾਨ ਕੀਤਾ ਕਿ ਸੰਯੁਕਤ ਅਰਬ ਅਮੀਰਾਤ 'ਚ ਭਿਆਨਕ ਗਰਮੀ ਕਾਰਨ ਆਉਣ ਵਾਲੇ ਏਸ਼ੀਆ ਕੱਪ ਦੇ 19 'ਚੋਂ 18 ਮੈਚਾਂ ਦੇ ਸ਼ੁਰੂਆਤੀ ਸਮੇਂ ਨੂੰ ਅਸਲ ਸ਼ਡਿਊਲ ਤੋਂ ਅੱਧਾ ਘੰਟਾ ਪਿੱਛੇ ਕਰ ਦਿੱਤਾ ਗਿਆ ਹੈ | ਸੋਧੇ ਹੋਏ ਸਮੇਂ ਅਨੁਸਾਰ, ਮੈਚ ਹੁਣ ਸਥਾਨਕ ਸਮੇਂ ਅਨੁਸਾਰ ਸ਼ਾਮ 6.30 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ) ਸ਼ੁਰੂ ਹੋਣਗੇ | ਇਸ ਵਾਰ, ਟੀ-20 ਫਾਰਮੈਟ 'ਚ ਹੋਣ ਵਾਲਾ ਮਹਾਂਦੀਪੀ ਟੂਰਨਾਮੈਂਟ 9 ਤੋਂ 28 ਸਤੰਬਰ ਤੱਕ ਦੁਬਈ ਤੇ ਅਬੂ ਧਾਬੀ 'ਚ ਖੇਡਿਆ ਜਾਵੇਗਾ | ਈ.ਸੀ.ਬੀ. ਨੇ ਆਪਣੀ ਵੈਬਸਾਈਟ 'ਤੇ ਇਕ ਬਿਆਨ 'ਚ ਕਿਹਾ ਕਿ ਏਸ਼ੀਆ ਕੱਪ 2025 ਦੇ 19 'ਚੋਂ 18 ਮੈਚਾਂ ਦੇ ਸ਼ੁਰੂਆਤੀ ਸਮੇਂ ਨੂੰ ਅਪਡੇਟ ਕੀਤਾ ਗਿਆ ਹੈ | ਇਹ ਮੈਚ ਹੁਣ ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ ਸ਼ੁਰੂ ਹੋਣਗੇ | ਬਿਆਨ ਦੇ ਅਨੁਸਾਰ ਸੋਮਵਾਰ, 15 ਸਤੰਬਰ ਨੂੰ ਯੂ.ਏ.ਈ. ਤੇ ਓਮਾਨ ਵਿਚਕਾਰ ਮੈਚ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਸ਼ੁਰੂ ਹੋਵੇਗਾ | ਇਹ ਟੂਰਨਾਮੈਂਟ ਦਾ ਇਕੋ ਇਕ ਦਿਨ ਦਾ ਮੈਚ ਹੋਵੇਗਾ | ਏਸ਼ੀਅਨ ਕਿ੍ਕਟ ਕੌਂਸਲ ਵਲੋਂ ਪਹਿਲਾਂ ਜਾਰੀ ਕੀਤੇ ਗਏ ਸ਼ਡਿਊਲ ਦੇ ਅਨੁਸਾਰ, ਮੈਚ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਸ਼ੁਰੂ ਹੋਣੇ ਸਨ |