ਗੂਹਲਾ ਚੀਕਾ, 30 ਅਗਸਤ (ਓ.ਪੀ. ਸੈਣੀ)-ਐਮ.ਪੀ. ਨਵੀਨ ਜਿੰਦਲ ਨੇ ਅੰਤੇਹਾੜੀ ਪਿੰਡ ਦੀ ਗੋਗਾ ਮੇਦੀ ਕਮੇਟੀ ਨੂੰ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਦਾ ਚੈੱਕ ਦਿੱਤਾ¢ ਸੰਸਦ ਮੈਂਬਰ ਦਫ਼ਤਰ ਇੰਚਾਰਜ ਧਰਮਵੀਰ ਸਿੰਘ ਅਤੇ ਹਲਕਾ ਇੰਚਾਰਜ ਸ਼ੈਲੇਂਦਰ ਕੁਮਾਰ ਨੇ ਇਹ ਚੈੱਕ ਕਮੇਟੀ ਮੈਂਬਰਾਂ ਨੂੰ ਸੌਂਪਿਆ¢ ਦਫ਼ਤਰ ਇੰਚਾਰਜ ਧਰਮਵੀਰ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਸੋਚਦੇ ਹਨ ਕਿ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਵੱਲ ਕੰਮ ਕੀਤਾ ਜਾਣਾ ਚਾਹੀਦਾ ਹੈ¢ ਸਰਕਾਰ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਕਿਸੇ ਵੀ ਰਾਸ਼ਟਰ ਦੇ ਵਿਕਾਸ ਵਿੱਚ ਵਿਸ਼ੇਸ਼ ਭੂਮਿਕਾ ਹੁੰਦੀ ਹੈ¢ ਗੋਗਾ ਮੇੜੀ ਕਮੇਟੀ ਵਲੋਂ ਡਾ. ਸੁਲਤਾਨ ਸਿੰਘ ਅਤੇ ਸੁਰਜੀਤ ਸਿੰਘ ਸਰਪੰਚ ਆਦਿ ਨੇ ਕਿਹਾ ਕਿ ਐਮਪੀ ਨਵੀਨ ਜਿੰਦਲ ਵਰਗੇ ਚੰਗੀ ਸੋਚ ਵਾਲੇ ਆਗੂਆਂ ਦੀ ਬਦÏਲਤ ਲੋਕਾਂ ਅਤੇ ਸੰਸਥਾਵਾਂ ਨੂੰ ਅੱਗੇ ਵਧਣ ਦਾ ਮÏਕਾ ਮਿਲ ਰਿਹਾ ਹੈ¢ ਇਸ ਮÏਕੇ ਸਤੀਸ਼ ਕੁਮਾਰ, ਮੁਕੇਸ਼ ਕੁਮਾਰ, ਮਿੰਟੂ, ਸ਼ਿਵ ਕੁਮਾਰ, ਦੇਵੇਂਦਰ ਸ਼ਰਮਾ, ਸੋਨੀ ਕੁਮਾਰ, ਰਾਜਪਾਲ, ਹਰੀ ਪ੍ਰਕਾਸ਼, ਵਿਕਰਮ ਰਾਮਦਾਸ, ਮੰਗਰਾਮ, ਹਰਜੀਤ, ਅਜੇ ਕੁਮਾਰ, ਲਖਵਿੰਦਰ, ਜਸਪਾਲ, ਇੰਤਜ਼ਾਰ, ਵਿਕਾਸ ਪਾਲ ਅਤੇ ਜੈ ਭਗਵਾਨ ਸਮੇਤ ਹੋਰ ਪਿੰਡ ਵਾਸੀਆਂ ਨੇ ਸੰਸਦ ਮੈਂਬਰ ਨਵੀਨ ਜਿੰਦਲ ਦਾ ਧੰਨਵਾਦ ਕੀਤਾ¢