19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਣਗੇ ਉਨ੍ਹਾਂ ਦੇ ਪਰਿਵਾਰਕ ਮੈਂਬਰ - ਕੁਮਾਰ ਪਟੇਲ

ਅਜੀਤ ਡੈਸਕ 31-08-2025
ਨਵੀਂ ਦਿੱਲੀ, 30 ਅਗਸਤ (ਮਿਸਰਦੀਪ ਭਾਟੀਆ)-ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਸ਼ਹੀਦ ਪਰਿਵਾਰ ਕਲਿਆਣ ਮਹਾਂ ਪ੍ਰੀਸ਼ਦ ਦੇ ਰਾਸ਼ਟਰੀ ਜਨਰਲ ਸਕੱਤਰ ਕੁਮਾਰ ਪਟੇਲ ਨੇ ਕਿਹਾ ਕਿ ਸੁਤੰਤਰਤਾ ਸੈਨਾਨੀਆਂ ਦੇ ਬੇਮਿਸਾਲ ਤਿਆਗ ਅਤੇ ਬਲੀਦਾਨ ਨਾਲ ਦੇਸ਼ ਨੂੰ ਗੁਲਾਮੀ ਤੋਂ ਆਜ਼ਾਦੀ ਮਿਲੀ | ਹੁਣ ਦੇਸ਼ ਭਗਤੀ ਦੇ ਜਨੂੰਨ ਦੇ ਨਾਲ ਦੇਸ਼ ਦੇ ਲਈ ਮਰ-ਮਿਟਣ ਵਾਲੇ ਪਰਿਵਾਰਾਂ ਨੇ ਆਪਣੇ ਪੁਰਖਿਆਂ ਦੇ ਸੁਪਨਿਆਂ ਦੇ ਭਾਰਤ ਨੂੰ ਬਣਾਉਣਾ ਤੈਅ ਕੀਤਾ ਹੈ | ਮਹਾਂ ਪ੍ਰੀਸ਼ਦ ਦੀ ਮਹਿਲਾ ਸੈੱਲ ਪ੍ਰਧਾਨ ਅਤੇ ਰਾਸ਼ਟਰੀ ਕਨਵੀਨਰ ਡਾ. ਇੰਦਰਾ ਮਿਸ਼ਰਾ ਨੇ ਕਿਹਾ ਕਿ ਜਦੋਂ ਕ੍ਰਾਂਤੀਕਾਰੀਆਂ ਨੂੰ ਕੋੜੇ ਮਾਰੇ ਜਾ ਰਹੇ ਸਨ ਤਾਂ ਕਰਾਹੁਣ ਦੀ ਬਿਜਾਏ 'ਵੰਦੇ ਮਾਤਰਮ' ਅਤੇ 'ਭਾਰਤ ਮਾਤਾ ਕੀ ਜੈ' ਦੀ ਗੂੰਜ ਹੁੰਦੀ ਸੀ | ਹੁਣ ਉਨ੍ਹਾਂ ਦੇ ਪਰਿਵਾਰ ਵਾਲੇ ਰਾਸ਼ਟਰ ਹਿਤ ਅਤੇ ਰਾਸ਼ਟਰ ਨਵ-ਨਿਰਮਾਣ ਲਈ ਵਚਨਬੱਧ ਹਨ | ਸਾਲਾਨਾ ਮੀਟਿੰਗ ਵਿਚ ਮਹਾਂ ਪ੍ਰੀਸ਼ਦ ਦੀ ਭੂਮਿਕਾ ਨਿਰਧਾਰਤ ਕੀਤੀ ਜਾਵੇਗੀ ਜੋ ਸ਼ਹੀਦਾਂ ਅਤੇ ਸੈਨਾਨੀਆਂ ਦੇ ਸੁਪਨਿਆਂ ਨੂੰ ਪੂਰਾ ਕਰੇਗੀ | ਉਨ੍ਹਾਂ ਕਿਹਾ ਕਿ ਰਾਸ਼ਟਰੀ ਜਨਗਣਨਾ ਵਿਚ ਵੀ ਵੱਖਰੇ ਤੌਰ 'ਤੇ ਸੁਤੰਤਰਤਾ ਸੈਨਾਨੀਆਂ ਦੀ ਗਿਣਤੀ ਕੀਤੀ ਜਾਣੀ ਜ਼ਰੂਰੀ ਹੈ ਤਾਂ ਜੋ ਦੇਸ਼ ਵਿਚ ਸੁਤੰਤਰਤਾ ਸੈਨਾਨੀਆਂ ਨਾਲ ਜੁੜੇ ਪਰਿਵਾਰਾਂ ਦੀ ਪਛਾਣ ਹੋ ਸਕੇ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਮਹਾਂ ਪ੍ਰੀਸ਼ਦ ਦੇ ਮੈਂਬਰ ਸੁਤੰਤਰਤਾ ਸੈਨਾਨੀਆਂ ਦੇ ਉੱਤਰਾਧਿਕਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਾਸ਼ਟਰ ਨਿਰਮਾਣ ਵਿਚ ਸਰਗਰਮ ਭੂਮਿਕਾ ਨਿਭਾਉਣਗੇ |
ਪ੍ਰੈੱਸ ਕਾਨਫ਼ਰੰਸ ਵਿਚ ਰਾਸ਼ਟਰੀ ਪ੍ਰਧਾਨ ਅਤੇ ਸੁਤੰਤਰਤਾ ਸੈਨਾਨੀ ਡਾ. ਪ੍ਰਹਿਲਾਦ ਪ੍ਰਜਾਪਤੀ ਅਤੇ ਸੁਤੰਤਰਤਾ ਸੈਨਾਨੀ ਨੰਦ ਕਿਸ਼ੋਰ ਮਾਲੀ ਨੇ ਆਪਣੇ ਵਿਚਾਰ ਰਖੇ | ਸਮੁੱਚੇ ਦੇਸ਼ ਦੇ ਸ਼ਹੀਦ ਪਰਿਵਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕਜੁੱਟ ਕਰਨ ਲਈ ਮਹਾਂ ਪ੍ਰੀਸ਼ਦ ਵਲੋਂ ਵੱਖ-ਵੱਖ ਪ੍ਰਦੇਸ਼ਾਂ ਵਿਚ ਸੁਤੰਤਰਤਾ ਸੈਨਾਨੀਆਂ ਅਤੇ ਸ਼ਹੀਦ ਪਰਿਵਾਰਾਂ ਦੀਆਂ ਮੀਟਿੰਗਾਂ ਤੋਂ ਬਾਅਦ ਭਾਰਤ ਦੀ ਰਾਜਧਾਨੀ ਵਿਚ ਇਕ ਵਿਸ਼ਾਲ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ | ਮਹਾਂ ਪ੍ਰੀਸ਼ਦ ਦੇ ਰਾਸ਼ਟਰੀ ਕੋਆਰਡੀਨੇਟਰ ਹਰੀ ਓਮ ਗੁਪਤਾ ਨੇ ਕਿਹਾ ਕਿ ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਸ਼ਹੀਦ ਪਰਿਵਾਰ ਕਲਿਆਣ ਮਹਾਂ ਪ੍ਰੀਸ਼ਦ ਦੀ ਛੇਵੀਂ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿਚ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਦਾ ਸੰਕਲਪ ਲਿਆ ਜਾਵੇਗਾ | ਮਹਾਂ ਪ੍ਰੀਸ਼ਦ ਨੇ 30 ਅਗਸਤ ਨੂੰ ਇਕ ਖੁੱਲ੍ਹਾ ਸੈਸ਼ਨ ਆਯੋਜਿਤ ਕੀਤਾ | ਦਿੱਲੀ ਵਿਚ ਮਹਾਂ ਪ੍ਰੀਸ਼ਦ ਵਲੋਂ ਬੁਲਾਈ ਗਈ ਇਸ ਮੀਟਿੰਗ ਵਿਚ ਭਾਰਤ ਦੇ ਲਗਭਗ ਦੋ ਕਰੋੜ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਅਤੇ ਉੱਤਰਧਿਕਾਰੀਆਂ ਦੀ ਭੂਮਿਕਾ ਦੇਸ਼ ਦੇ ਨਵ-ਨਿਰਮਾਣ ਲਈ ਸੁਨਿਸ਼ਚਿਤ ਕੀਤੀ ਜਾਵੇਗੀ |
ਪਿਛਲੀ ਖ਼ਬਰ ਦਿੱਲੀ ਰਾਸ਼ਟਰੀ ਚਿੜੀਆਘਰ ਵਿਚ ਬਰਡ ਫਲੂ ਦਾ ਖ਼ਤਰਾ <br/> ਅਗਲੀ ਖ਼ਬਰ ਹਰਿਆਣਾ ਕਮੇਟੀ ਪ੍ਰਧਾਨ ਝੀਂਡਾ ਰੱਜ ਕੇ ਕਰ ਰਿਹੈ ਗੁਰੂ ਕੀ ਗੋਲਕ ਦੀ ਦੁਰਵਰਤੋਂ-ਜਥੇ. ਮੰਡੇਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।