06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰਮਨ ਅਰੋੜਾ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਹੁਣ ਕੱਲ੍ਹ ਨੂੰ ਹੋਵੇਗੀ

ਅਜੀਤ ਡੈਸਕ 21-09-2025
ਜਲੰਧਰ, 20 ਸਤੰਬਰ (ਚੰਦੀਪ ਭੱਲਾ)-ਜਬਰਨ ਵਸੂਲੀ ਦੇ ਮਾਮਲੇ 'ਚ ਥਾਣਾ ਰਾਮਾ ਮੰਡੀ ਵਿਖੇ ਦਰਜ ਕੀਤੇ ਗਏ ਕੇਸ 'ਚ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਜੋ ਕਿ ਇਸ ਸਮੇਂ ਜੁਡੀਸ਼ੀਅਲ ਹਿਰਾਸਤ 'ਚ ਹੈ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਹੁਣ 22 ਸਤੰਬਰ ਸੋਮਵਾਰ ਨੂੰ ਜੇ.ਐਮ.ਆਈ.ਸੀ ਰਾਮ ਪਾਲ ਦੀ ਅਦਾਲਤ 'ਚ ਹੋਵੇਗੀ | ਅੱਜ ਵੀ ਰਿਕਾਰਡ ਪੇਸ਼ ਨਾ ਕੀਤੇ ਜਾਣ ਕਰਕੇ ਪੂਰੀ ਬਹਿਸ ਵੀ ਨਹੀਂ ਹੋ ਸਕੀ, ਵਕੀਲਾਂ ਦਰਸ਼ਨ ਸਿੰਘ ਦਿਆਲ, ਨਵੀਨ ਚੱਢਾ ਨੇ ਦੱਸਿਆ ਕਿ ਆਈ.ਓ ਦੇ ਬਿਮਾਰ ਹੋਣ ਕਰਕੇ ਅੱਜ ਵੀ ਰਿਕਾਰਡ ਪੇਸ਼ ਨਹੀਂ ਹੋ ਸਕਿਆ ਜਦੋਂ ਤੱਕ ਰਿਕਾਰਡ ਅਦਾਲਤ 'ਚ ਪੇਸ਼ ਨਹੀਂ ਹੁੰਦਾ ਬਹਿਸ ਵੀ ਪੂਰੀ ਨਹੀਂ ਹੋ ਸਕੇਗੀ | ਜ਼ਿਕਰਯੋਗ ਹੈ ਕਿ ਇਸ ਕੇਸ 'ਚ ਇੱਕ ਰਮੇਸ਼ ਨਾਂਅ ਦੇ ਠੇਕੇਦਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਰਮਨ ਅਰੋੜਾ ਨੂੰ ਮਹੀਨਾ ਦਿੰਦਾ ਸੀ ਤੇ ਜੇਕਰ ਉਹ ਪੈਸੇ ਨਹੀਂ ਦਿੰਦਾ ਸੀ ਤੇ ਵਿਧਾਇਕ ਵੱਲੋਂ ਉਸ ਨੂੰ ਧਮਕਾਇਆ ਜਾਂਦਾ ਸੀ | ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਰਜਿੰਦਰ ਕੁਮਾਰ ਜੋ ਕਿ ਲਾਟਰੀ ਦਾ ਕੰਮ ਕਰਦਾ ਸੀ ਵੱਲੋਂ ਵੀ ਰਮਨ ਅਰੋੜਾ ਖ਼ਿਲਾਫ਼ ਪੈਸੇ ਵਸੂਲਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ | ਇਸ ਕੇਸ 'ਚ ਰਮਨ ਅਰੋੜਾ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਖੇ ਧਾਰਾ 480, 308 (2), 308 (6), 351, 308 (5), 308 (7) ਤੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ |
ਪਿਛਲੀ ਖ਼ਬਰ ਬਜਾਜ ਅਲਿਆਂਜ਼ ਲਾਈਫ ਇਨਸ਼ੋਰੈਂਸ ਨੇ ਤੁਰੰਤ ਕਲੇਮ ਪ੍ਰਕਿਰਿਆ ਦੀ ਸੁਵਿਧਾ ਮੁਹੱਈਆ ਕਰਵਾਈ ਅਗਲੀ ਖ਼ਬਰ -ਮਾਮਲਾ ਵਕੀਲ ਸਚਦੇਵਾ ਤੋਂ ਮੰਗੀ ਫਿਰੌਤੀ ਦਾ- ਧਮਕੀ ਦੇਣ ਵਾਲੇ ਸੰਦੀਪ ਸਿੰਘ ਨੇ ਸੋਸ਼ਲ ਮੀਡੀਆ 'ਤੇ ਪਾਈਆਂ ਵਕੀਲ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।