31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਨਿਪਾਲ ’ਚ ਮੌਤਾਂ ਦੀ ਗਿਣਤੀ 788 ਹੋਈ 2500 ਅਜੇ ਵੀ ਲਾਪਤਾ

ਕਾਠਮੰਡੂ, 30 ਅਗਸਤ (ਪੀ.ਟੀ.ਆਈ.)-ਨਿਪਾਲ ’ਚ 26 ਅਗਸਤ ਨੂੰ ਆਏ ਭਿਆਨਕ ਅਚਾਨਕ ਹੜ੍ਹਾਂ ਤੋਂ ਬਾਅਦ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਹਨ। ਐਤਵਾਰ ਨੂੰ ਭੋਟੇਕੋਸ਼ੀ ਦਰਿਆ ਦਾ ਪਾਣੀ ਮੁੜ ਵਧਣ ਕਾਰਨ ਅਧਿਕਾਰੀਆਂ ਨੇ ....

ਅਜੀਤ ਡੈਸਕ 31-08-2026

ਕਾਠਮੰਡੂ, 30 ਅਗਸਤ (ਪੀ.ਟੀ.ਆਈ.)-ਨਿਪਾਲ ’ਚ 26 ਅਗਸਤ ਨੂੰ ਆਏ ਭਿਆਨਕ ਅਚਾਨਕ ਹੜ੍ਹਾਂ ਤੋਂ ਬਾਅਦ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਹਨ। ਐਤਵਾਰ ਨੂੰ ਭੋਟੇਕੋਸ਼ੀ ਦਰਿਆ ਦਾ ਪਾਣੀ ਮੁੜ ਵਧਣ ਕਾਰਨ ਅਧਿਕਾਰੀਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਅਤੇ ਰਾਹਤ-ਬਚਾਅ ਕਰਮਚਾਰੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ । ਇਸ ਆਫ਼ਤ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 788 ਹੋ ਗਈ ਹੈ, ਜਦਕਿ ਲਗਭਗ 2,502 ਲੋਕ ਅਜੇ ਵੀ ਲਾਪਤਾ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਤਬਾਹੀ ਨਿਪਾਲ-ਤਿੱਬਤ ਸਰਹੱਦ ਨੇੜੇ ਬਰਫ਼ ਅਤੇ ਚੱਟਾਨਾਂ ਦੇ ਢਹਿਣ ਜਾਂ ਹਿਮਸਖਲਨ ਕਾਰਨ ਵਾਪਰੀ। ਭੋਟੇਕੋਸ਼ੀ ਦਰਿਆ ਵਿਚ ਆਏ ਤੇਜ਼ ਪਾਣੀ ਨੇ ਘਰਾਂ, ਵਾਹਨਾਂ, ਸੜਕਾਂ ਅਤੇ ਪੁਲਾਂ ਨੂੰ ਵਹਾ ਦਿੱਤਾ ਤੇ ਕਈ ਪਣ-ਬਿਜਲੀ ਪ੍ਰਾਜੈਕਟਾਂ ਨੂੰ ਵੀ ਨੁਕਸਾਨ ਪਹੁੰਚਾਇਆ। ਨਿਪਾਲ ਦੀ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਨੇ ਦੱਸਿਆ ਕਿ ਦਰਿਆ ਦਾ ਪਾਣੀ ਮੁੜ ਕੁਝ ਵਧਿਆ ਹੈ ਤੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਇਸ ਦੌਰਾਨ ਲਾਪਤਾ ਲੋਕਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਸਰਚ ਅਤੇ ਰੈਸਕਿਊ ਮੁਹਿੰਮ ਜਾਰੀ ਹੈ। ਨਿਪਾਲ ਸਰਕਾਰ ਨੇ ਲਗਭਗ 20,000 ਸੁਰੱਖਿਆ ਕਰਮਚਾਰੀ ਬਚਾਅ ਕਾਰਜਾਂ ਲਈ ਤਾਇਨਾਤ ਕੀਤੇ ਹਨ। ਹੈਲੀਕਾਪਟਰਾਂ ਰਾਹੀਂ ਫਸੇ ਲੋਕਾਂ ਨੂੰ ਕੱਢਣ ਤੇ ਰਾਹਤ ਸਮੱਗਰੀ ਪਹੁੰਚਾਉਣ ਦਾ ਕੰਮ ਵੀ ਜਾਰੀ ਹੈ। ਹੁਣ ਤੱਕ 4,500 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਹੜ੍ਹਾਂ ਕਾਰਨ 19 ਮੋਟਰ ਪੁਲ ਤਬਾਹ ਹੋ ਗਏ ਹਨ। ਕਠਮੰਡੂ ਨੂੰ ਪੋਖਰਾ ਅਤੇ ਪੱਛਮੀ ਨਿਪਾਲ ਨਾਲ ਜੋੜਨ ਵਾਲੇ ਮਹੱਤਵਪੂਰਨ ਪ੍ਰਿਥਵੀ ਹਾਈਵੇਅ ਦਾ ਇੱਕ ਹਿੱਸਾ ਵੀ ਤ੍ਰਿਸ਼ੂਲੀ ਦਰਿਆ ਵਿਚ ਵਹਿ ਗਿਆ ਹੈ। ਭਾਰਤ ਨੇ ਵੀ ਰਾਹਤ ਕਾਰਜਾਂ ਵਿਚ ਸਹਾਇਤਾ ਕਰਦਿਆਂ 68.5 ਟਨ ਰਾਹਤ ਸਮੱਗਰੀ ਤੇ ਤਕਨੀਕੀ ਟੀਮਾਂ ਭੇਜੀਆਂ ਹਨ। ਭਾਰਤੀ ਟੀਮਾਂ ਨੇ ਫਸੇ ਹੋਏ ਕਰਮਚਾਰੀਆਂ ਨੂੰ ਬਚਾਉਣ ਦੇ ਯਤਨਾਂ ਵਿਚ ਨਿਪਾਲੀ ਸੁਰੱਖਿਆ ਬਲਾਂ ਦੀ ਮਦਦ ਕੀਤੀ ਹੈ। ਨਿਪਾਲ ਵਿਚ ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿਚ ਮੀਂਹ ਤੇ ਗਰਜ-ਤੂਫ਼ਾਨ ਦੀ ਸੰਭਾਵਨਾ ਜਤਾਉਂਦਿਆਂ ਹੋਰ ਸਾਵਧਾਨੀ ਵਰਤਣ ਦੀ ਚਿਤਾਵਨੀ ਦਿੱਤੀ ਹੈ।

ਪਿਛਲੀ ਖ਼ਬਰ 2.63 ਲੱਖ ਤੋਂ ਵੱਧ ਉਮੀਦਵਾਰਾਂ ਨੇ ਦਿੱਤੀ ਨੀਟ-ਪੀ.ਜੀ. ਦੀ ਪ੍ਰੀਖਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ 32 ਹਲਕਿਆਂ ਦੇ ਕੋਆਰਡੀਨੇਟਰ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।