12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਗੁਰਦੁਆਰਾ ਪੁਲ ਪੁਖ਼ਤਾ ਸਾਹਿਬ ਵਿਖੇ ਮੁੰਬਈ ਦੀ ਸੰਗਤ ਵਲੋਂ ਰੰਗ-ਰੋਗਨ ਦੀ ਸੇਵਾ ਸ਼ੁਰੂ

ਟਾਂਡਾ ਉੜਮੁੜ, 11 ਅਕਤੂਬਰ (ਭਗਵਾਨ ਸਿੰਘ ਸੈਣੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਪੁਲ ਪੁਖ਼ਤਾ ਸਾਹਿਬ ਵਿਖੇ ਮੁੰਬਈ ਦੀ ਸੰਗਤ ਵਲੋਂ ਗੁਰੂ ਘਰ ਦੀ ਵਿਸ਼ਾਲ ਇਮਾਰਤ ਤੇ ਸਰਾਂ ਵਿਚ ਰੰਗ-ਰੋਗਨ ਕਰਨ ਦੀ ਸੇਵਾ ਸ਼ਰਧਾ ਸ਼ੁਰੂ ਕੀਤੀ ਗਈ। ਇਸ ਸੇਵਾ ਦੀ ਸ਼ੁਰੂਆਤ ਮੌਕੇ ਗੁਰੂ ਘਰ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਜੈਕਾਰਿਆਂ ਨਾਲ ਸੇਵਾ ਕਾਰਜਾਂ ਦਾ ਆਗਾਜ਼ ਹੋਇਆ।

ਅਜੀਤ ਡੈਸਕ 12-10-2026
ਟਾਂਡਾ ਉੜਮੁੜ, 11 ਅਕਤੂਬਰ (ਭਗਵਾਨ ਸਿੰਘ ਸੈਣੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਪੁਲ ਪੁਖ਼ਤਾ ਸਾਹਿਬ ਵਿਖੇ ਮੁੰਬਈ ਦੀ ਸੰਗਤ ਵਲੋਂ ਗੁਰੂ ਘਰ ਦੀ ਵਿਸ਼ਾਲ ਇਮਾਰਤ ਤੇ ਸਰਾਂ ਵਿਚ ਰੰਗ-ਰੋਗਨ ਕਰਨ ਦੀ ਸੇਵਾ ਸ਼ਰਧਾ ਸ਼ੁਰੂ ਕੀਤੀ ਗਈ। ਇਸ ਸੇਵਾ ਦੀ ਸ਼ੁਰੂਆਤ ਮੌਕੇ ਗੁਰੂ ਘਰ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਜੈਕਾਰਿਆਂ ਨਾਲ ਸੇਵਾ ਕਾਰਜਾਂ ਦਾ ਆਗਾਜ਼ ਹੋਇਆ। ਇਸ ਮੌਕੇ ਪਾਕਿਸਤਾਨ ਤੇ ਦੇਸ਼ ਦੇ ਵੱਖ-ਵੱਖ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਵਿਖੇ ਨਿਰਮਾਣ ਕਾਰਜਾਂ ਲਈ ਕਾਰ ਸੇਵਾ ਕਰਨ ਵਾਲੇ ਸੰਤ ਬਾਬਾ ਜਗਤਾਰ ਸਿੰਘ ਤੇ ਹੈੱਡ ਗ੍ਰੰਥੀ ਬਾਬਾ ਮੋਹਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਗਿਆਨੀ ਜਗਦੀਪ ਸਿੰਘ ਹੈੱਡ ਗ੍ਰੰਥੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਸੰਗਤਾਂ ਦੀ ਹਾਜ਼ਰੀ ਵਿਚ ਸੇਵਾ ਸ਼ੁਰੂ ਕੀਤੀ ਗਈ। ਇਸ ਸੰਬੰਧੀ ਬਾਬਾ ਸੁੱਖਾ ਸਿੰਘ ਤੇ ਗਿਆਨੀ ਜਗਦੀਪ ਸਿੰਘ ਨੇ ਦੱਸਿਆ ਕਿ ਇਤਿਹਾਸਿਕ ਗੁਰਦੁਆਰਾ ਪੁਲ ਪੁਖ਼ਤਾ ਸਾਹਿਬ ਦੀ ਵਿਸ਼ਾਲ ਇਮਾਰਤ ਅਤੇ ਸਰਾਂ ਵਿਚ ਰੰਗ-ਰੋਗਨ ਦੀ ਸੇਵਾ ਮੁੰਬਈ ਦੀਆਂ ਸੰਗਤਾਂ ਵਲੋਂ ਆਪਣੇ ਜ਼ਿੰਮੇ ਲਈ ਗਈ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਿਰਮਲ ਸਿੰਘ ਤੋਂ ਇਲਾਵਾ ਹਰਬੰਸ ਸਿੰਘ, ਰਵੇਲ ਸਿੰਘ, ਸੁਰਜੀਤ ਸਿੰਘ, ਦਲਵੀਰ ਸਿੰਘ, ਜਤਿੰਦਰਪਾਲ ਸਿੰਘ ਕੰਗ, ਅਵਤਾਰ ਸਿੰਘ ਗਿੱਲ, ਪ੍ਰੀਤਮ ਸਿੰਘ ਸੰਧੂ, ਪ੍ਰਿਤਪਾਲ ਸਿੰਘ, ਪ੍ਰੀਤਮ ਸਿੰਘ, ਅਵਤਾਰ ਸਿੰਘ, ਅਰਸ਼ਦੀਪ ਸਿੰਘ, ਸੁਖਦੇਵ ਸਿੰਘ, ਮੋਹਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਹਰਭਜਨ ਸਿੰਘ ਅਤੇ ਗੁਰਵਿੰਦਰ ਸਿੰਘ ਸਮੇਤ ਹੋਰ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਜ ਸੇਵੀ ਸਤਪਾਲ ਸਿੰਘ ਮੁਲਤਾਨੀ ਵਲੋਂ ਨਿਯੁਕਤ ਕੌਮੀ ਮੀਤ ਪ੍ਰਧਾਨ ਇਕਬਾਲ ਜੋਹਲ ਦਾ ਸਨਮਾਨ ਅਗਲੀ ਖ਼ਬਰ ਸੰਦੀਪ ਸਿੰਘ ਸੀਕਰੀ ਦੇ ਹੱਕ ਵਿਚ ਟਕਸਾਲੀ ਆਗੂਆਂ ਦੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।