ਕੌਲਪੁਰ ਵਿਖੇ 18ਵਾਂ ਛਿੰਝ ਮੇਲਾ 18 ਨੂੰ-ਕਿਰਨਜੀਤ ਸਿੰਘ ਕੌਲਪੁਰ
ਨੰਗਲ ਬਿਹਾਲਾਂ , 11 ਅਕਤੂਬਰ (ਵਿਨੋਦ ਮਹਾਜਨ)-ਪਿੰਡ ਕੌਲਪੁਰ ਵਿਖੇ 18ਵਾਂ ਛਿੰਝ ਤੇ ਸੱਭਿਆਚਾਰ ਮੇਲਾ ਹਰ ਗੋਬਿੰਦ ਸਾਹਿਬ ਵੈੱਲਫੇਅਰ ਸੁਸਾਇਟੀ ਵਲੋਂ 18 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਕਿਰਨਜੀਤ ਸਿੰਘ ਕੌਲਪੁਰ ਨੇ ਦੱਸਿਆ ਕਿ ਦੋਗਾਣਾ ਜੋੜੀ ਕੁਲਵੰਤ ਸਿੰਘ ਬਿੱਲਾ ਅਤੇ ਕੁਲਵੰਤ ਕੌਰ ਵਲੋਂ ਸੱਭਿਆਚਾਰਕ ਅਖਾੜਾ ਲਗਾਇਆ ਜਾਵੇਗਾ।
ਅਜੀਤ ਡੈਸਕ
12-10-2026