12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਗੁਰਦੁਆਰਾ ਹਰੀਆਂ ਵੇਲਾਂ ’ਚ ਗੁਰਮਤਿ ਸਮਾਗਮ ਕਰਵਾਇਆ

ਚੱਬੇਵਾਲ, 11 ਅਕਤੂਬਰ (ਰਾਜੀਵ ਭਾਰਦਵਾਜ)-ਸ੍ਰੀ ਗੁਰੂ ਹਰਿ ਰਾਏ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਵਿਖੇ ਮੱਸਿਆ ਮੌਕੇ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ ਸੰਤ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਨੇ ਦੱਸਿਆ ਕਿ ਸਭ ਤੋ ਪਹਿਲਾਂ ਅੰਮ੍ਰਿਤ ਵੇਲੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਅਜੀਤ ਡੈਸਕ 12-10-2026
ਚੱਬੇਵਾਲ, 11 ਅਕਤੂਬਰ (ਰਾਜੀਵ ਭਾਰਦਵਾਜ)-ਸ੍ਰੀ ਗੁਰੂ ਹਰਿ ਰਾਏ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਵਿਖੇ ਮੱਸਿਆ ਮੌਕੇ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ ਸੰਤ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਨੇ ਦੱਸਿਆ ਕਿ ਸਭ ਤੋ ਪਹਿਲਾਂ ਅੰਮ੍ਰਿਤ ਵੇਲੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ ਜਿਥੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਕੀਰਤਨ ਨਾਲ ਨਿਹਾਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗਿਆਨੀ ਗੁਰਨਾਮ ਸਿੰਘ ਹਜ਼ੂਰੀ ਰਾਗੀ ਹਰੀਆਂ ਵੇਲਾਂ, ਬੀਬੀ ਬਲਰਾਜ ਕੌਰ ਹਰੀਆਂ ਵੇਲਾਂ, ਭਾਈ ਗੁਰਲਾਲ ਸਿੰਘ ਹਜ਼ੂਰੀ ਰਾਗੀ ਹਰੀਆਂ ਵੇਲਾਂ, ਗਿਆਨੀ ਸੁਰਜੀਤ ਸਿੰਘ ਹੁਸ਼ਿਆਰਪੁਰ ਵਾਲੇ, ਭਾਈ ਕਾਹਲੋਂ ਸਿੰਘ ਜਲੰਧਰ ਵਾਲੇ, ਕਥਾ ਵਾਚਕ ਭਾਈ ਗੁਰਨਿੰਦਰ ਸਿੰਘ ਅੱਪਰੇ ਵਾਲੇ, ਢਾਡੀ ਜਥਾ ਭਾਈ ਸੁਖਦੇਵ ਸਿੰਘ ਖੜੌਦੀ ਵਾਲੇ ਅਤੇ ਮਾਤਾ ਯਸ਼ਪਾਲ ਕੌਰ ਨੇ ਆਪਣੇ ਕੀਰਤਨ ਤੇ ਕਥਾ ਰਾਹੀਂ ਨਿਹਾਲ ਕੀਤਾ।
ਪਿਛਲੀ ਖ਼ਬਰ ਸ੍ਰੀ ਅਰਜੁਨ ਕਲੱਬ ਟਾਂਡਾ ਵਲੋਂ 75ਵੀਂ ਡਾਇਮੰਡ ਜੁਬਲੀ ’ਤੇ ਰਾਮਲੀਲ੍ਹਾ ਮੰਚਨ ਮੌਕੇ ਹਜ਼ਾਰਾਂ ਲੋਕ ਪੁੱਜੇ ਅਗਲੀ ਖ਼ਬਰ ਭਿਆਨਕ ਖ਼ੂਨ ਰੋਗ ਨਾਲ ਜੂਝ ਰਹੇ ਨੌਜਵਾਨ ਨੂੰ ਮੈਕਸ ਹਸਪਤਾਲ ’ਚ ਮਿਲਿਆ ਨਵਾਂ ਜੀਵਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।