12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

‘ ਖੇਡਾਂ ਵਤਨ ਪੰਜਾਬ ਦੀਆਂ’ ਵਿਧਾਇਕਾ ਬੀਬੀ ਮਾਣੂੰਕੇ ਵਲੋਂ ਕਮਾਲਪੁਰਾ ਵਿਖੇ ਕਰਵਾਈਆਂ ਜਾ ਰਹੀਆਂ ਬਲਾਕ ਜਗਰਾਉਂ ਦੀਆਂ ਖੇਡਾਂ ਦਾ ਉਦਘਾਟਨ

ਜਗਰਾਉਂ, 11 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਖੇਡਾਂ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਜਗਰਾਉਂ ਦੀਆਂ ਖੇਡਾਂ ਕਲਗੀਧਰ ਸਟੇਡੀਅਮ ਜਗਰਾਉਂ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਕੀਤਾ ਗਿਆ।

ਅਜੀਤ ਡੈਸਕ 12-09-2026
ਜਗਰਾਉਂ, 11 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਖੇਡਾਂ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਜਗਰਾਉਂ ਦੀਆਂ ਖੇਡਾਂ ਕਲਗੀਧਰ ਸਟੇਡੀਅਮ ਜਗਰਾਉਂ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਕੀਤਾ ਗਿਆ। ਇਸ ਮੌਕੇ ਬੀਬੀ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਗਰਾਊਂਡਾਂ ਨਾਲ ਜੋੜਣ ਲਈ ਜਿਥੇ ਪਿੰਡਾਂ ਵਿਚ ਖੇਡ ਮੈਦਾਨ ਬਣਾਏ ਗਏ ਹਨ, ਉਥੇ ਪੰਜਾਬ ਭਰ ਵਿਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਦੇ ਖਿਡਾਰੀ ਅੱਗੇ ਆਉਣ ’ਤੇ ਪੂਰੇ ਦੇਸ਼ ਤੇ ਦੁਨੀਆਂ ਵਿਚ ਪੰਜਾਬ ਅਤੇ ਆਪਣੇ ਮਾਪਿਆਂ ਦਾ ਨਾਂਅ ਚਮਕਾ ਸਕਣ ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਉਨ੍ਹਾਂ ਵਿਚ ਅਨੁਸ਼ਾਸਨ, ਮਿਹਨਤ ਅਤੇ ਟੀਮ ਭਾਵਨਾ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਅੰਡਰ 14 ਲੜਕੇ 60 ਮੀਟਰ ’ਚ ਸੁਖਮਨਜੀਤ ਸਿੰਘ ਪਹਿਲਾ, ਵਰਿੰਦਰ ਸਿੰਘ ਦੂਜਾ, ਦਿਲਜਾਨ ਤੀਜਾ ਸਥਾਨ ਤੇ ਲੜਕੀਆਂ ਜਸਲੀਨ ਕੌਰ ਪਹਿਲ, ਗੁਰਲੀਨ ਕੌਰ ਦੂਜਾ, ਹਰਜੀਤ ਕੌਰ ਤੀਜਾ ਸਥਾਨ ਪ੍ਰਧਾਨ ਕੀਤਾ। ਅੰਡਰ 14 ਲੜਕੇ 600 ਮੀਟਰ ਪਹਿਲੀ ਪੁਜੀਸ਼ਨ ਦਿਲਜਾਨ, ਦੂਜੀ, ਦਿਲਜੋਤ ਸਿੰਘ, ਤੀਜਾ ਏਕਮਜੀਤ ਸਿੰਘ ਨੇ ਪ੍ਰਾਪਤ ਕੀਤਾ। ਅੰਡਰ 14 ਲੜਕੀਆਂ ਜਸਲੀਨ ਕੌਰ ਪਹਿਲਾ, ਗੁਰਲੀਨ ਕੌਰ ਦੂਜਾ ਤੇ ਤੀਜਾ ਸੁਖਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਅੰਡਰ 21 ਲੜਕੇ 800 ਮੀਟਰ ਪਹਿਲਾ ਵਿਸਾਲ, ਦੁੂਜਾ ਮਹਿਕਪ੍ਰਤੀ ਸਿੰਘ, ਤੀਜਾ ਗੈਰੀ ਸਿੰਘ ਨੇ ਪ੍ਰਾਪਤ ਕੀਤਾ। ਅੰਡਰ 14 ਲੜਕੀਆਂ ਸਾਟਪੁੱਟ ਪਹਿਲਾ ਗੁਰਨੂਰ ਕੌਰ, ਦੂਜਾ ਗੁਰਲੀਨ ਕੌਰ ਤੇ ਤੀਜਾ ਤਰਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਅੰਡਰ 14 ਸਾਟਪੁੱਟ ਲੜਕੇ ਇਸਾਨ ਸਿੰਘ ਪਹਿਲਾ, ਦੂਜਾ ਦਿਲਰਾਜ ਸਿੰਘ ਤੇ ਤੀਜਾ ਖੁਸਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। ਅੰਡਰ 14 ਲੜਕੀਆਂ ਵਾਲੀਵਾਲ ਪਹਿਲਾ ਜੀ.ਐੱਚ.ਜੀ ਸਿੱਧਵਾਂ ਖੁਰਦ, ਦੂਜਾ ਸ.ਸ.ਸ.ਸਕੂਲ ਗਿੱਦੜਵਿੰਡੀ। ਅੰਡਰ 21 ਤੋਂ 30 ਤੱਕ ਲੜਕੇ ਵਾਲੀਵਾਲ ਕਲੱਬ ਚਕਰ ਪਹਿਲੇ ਨੰਬਰ ’ਤੇ। ਅੰਡਰ 14 ਲੜਕੇ ਵਾਲੀਵਾਲ ਸ.ਸ.ਸ. ਸਕੂਲ ਗਿੱਦੜਵਿੰਡੀ, ਦੂਜੇ ’ਤੇ ਸੋਹੀਆਂ। ਅੰਡਰ 41 ਤੋਂ 51 ਤੱਕ ਵਾਲੀਵਾਲ ਲੜਕੇ ਪਹਿਲਾਂ ਨੰਬਰ ਸੋਹੀਆਂ। ਬਲਾਕ ਜਗਰਾਉਂ ਦੀਆਂ ਖੇਡਾਂ ਦੇ ਪਹਿਲੇ ਦਿਨ ਅਥਲੈਟਿਕਸ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿਚ 200 ਮੀਟਰ ਦੌੜ ਵਿਚ ਹਰਵੀਰ ਸਿੰਘ ਨੇ ਪਹਿਲਾ, ਪ੍ਰਭਜੋਤ ਸਿੰਘ ਨੇ ਦੂਜਾ ਅਤੇ ਮੁਹੰਮਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਵਿਚ ਜਗਤ ਸੌਂਦ ਨੇ ਪਹਿਲਾ, ਹਰਵੀਰ ਸਿੰਘ ਨੇ ਦੂਜਾ ਅਤੇ ਮੱਖਣ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਵਿਚ ਜਸਨਪ੍ਰੀਤ ਸਿੰਘ ਨੇ ਪਹਿਲਾ, ਪ੍ਰਭਜੋਤ ਸਿੰਘ ਨੇ ਦੂਜਾ ਅਤੇ ਵਿਸ਼ਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕਿਆਂ ਦੇ 100 ਮੀਟਰ ਮੁਕਾਬਲੇ ਵਿਚ ਦਲਵੀਰ ਸਿੰਘ ਨੇ ਪਹਿਲਾ, ਕਰਨਦੀਪ ਸਿੰਘ ਨੇ ਦੂਜਾ ਅਤੇ ਮਿੱਠਾ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਵਿਚ ਭਵਨਜੋਤ ਸਿੰਘ ਨੇ ਪਹਿਲਾ, ਆਜਿਮ ਖਾਨ ਨੇ ਦੂਜਾ ਅਤੇ ਹਰਮੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਵਿਚ ਰਾਜਨ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ ਅਤੇ ਸੁਖਨੂਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਵਿੱਚ ਰਾਜਨ ਨੇ ਪਹਿਲਾ, ਵਿਸ਼ਾਲ ਨੇ ਦੂਜਾ ਅਤੇ ਹਰਮੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਵਿੱਚ ਕਰਨਪ੍ਰੀਤ ਸਿੰਘ ਨੇ ਪਹਿਲਾ, ਜਸਮੀਤ ਸਿੰਘ ਨੇ ਦੂਜਾ ਅਤੇ ਅਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਰੁਪਿੰਦਰ ਕੌਰ ਨੇ ਪਹਿਲਾ, ਰਾਜਵੀਰ ਕੌਰ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਦੇ 400 ਮੀਟਰ ਮੁਕਾਬਲੇ ਵਿਚ ਕਿਰਨਦੀਪ ਕੌਰ ਨੇ ਪਹਿਲਾ, ਅਰਸ਼ਦੀਪ ਕੌਰ ਨੇ ਦੂਜਾ ਅਤੇ ਜਸਪ੍ਰੀਤ ਅਰੋੜਾ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਵਿੱਚ ਭਾਵਨ ਕੌਰ ਨੇ ਪਹਿਲਾ, ਹਰਸ਼ਦੀਪ ਕੌਰ ਨੇ ਦੂਜਾ ਅਤੇ ਨਜਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸ਼ਿੰਗ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਨੇ ਪਹਿਲਾ ਅਤੇ ਜੀ.ਐੱਚ.ਜੀ. ਸਕੂਲ ਸਿੱਧਵਾਂ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਫੁੱਟਬਾਲ ਅੰਡਰ-17 ਲੜਕਿਆਂ ਵਿਚ ਅਮਰਗੜ੍ਹ ਕਲੇਰ ਦੀ ਟੀਮ ਨੇ ਪਹਿਲਾ ਅਤੇ ਪਿੰਡ ਮੱਲਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। 21-30 ਉਮਰ ਵਰਗ ਵਿੱਚ ਮੌਰਨਿੰਗ ਕਲੱਬ ਮੱਲਾ ਦੀ ਟੀਮ ਨੇ ਪਹਿਲਾ ਅਤੇ ਪਿੰਡ ਮੱਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਿੰਡ ਗੁੜੇ ਦੀ ਟੀਮ ਨੇ ਪਹਿਲਾ ਅਤੇ ਬਲੌਸਮ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਬਲਾਕ ਕਨਵੀਨਰ ਮਿਸ ਮਨੀਸ਼ਾ, ਬਲਾਕ ਕੋ-ਕਨਵੀਨਰ ਖੁਸ਼ਦੀਪਕ ਕੁਮਾਰ, ਜਸ਼ਨਦੀਪ ਸਿੰਘ ਐਥਲੈਟਿਕਸ ਕੋਚ ਅਤੇ ਰਣਧੀਰ ਸਿੰਘ ਰੋਇੰਗ ਕੋਚ, ਸਰਪੰਚ ਮਨਦੀਪ ਸਿੰਘ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਪ੍ਰਿੰ: ਸੁਖਚਰਨਜੀਤ ਸਿੰਘ ਗਿੱਲ, ਕੈਪਟਨ ਨਿਰਮਲ ਸਿੰਘ, ਸਪੋਰਟਸ ਕੋਆਡੀਨੇਟਰ ਕੁਲਵੀਰ ਸਿੰਘ, ਡੀ.ਪੀ. ਸੁਖਜੀਵਨ ਸਿੰਘ, ਡੀ.ਪੀ ਇਕਬਾਲ ਸਿੰਘ, ਡੀ.ਪੀ. ਜਸਵੀਰ ਸਿੰਘ, ਡੀ.ਪੀ. ਜਗਪਾਲ ਸਿੰਘ, ਹਰਬੰਸ ਕੌਰ, ਮਨਦੀਪ ਕੌਰ ਬਰਸਾਲ, ਅਮਨਦੀਪ ਕੌਰ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਝੋਨੇ ਦੇ ਖਰੀਦ ਪ੍ਰਬੰਧਾਂ ਸੰਬੰਧੀ ਵਿਧਾਇਕਾ ਬੀਬੀ ਮਾਣੂੰਕੇ ਵਲੋਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਆੜ੍ਹਤੀਆਂ ਨਾਲ ਮੀ... ਅਗਲੀ ਖ਼ਬਰ ਖੰਨਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਨਤੀਜੇ ਵਿਚ ਜੇਤੂ ਰਹੇ ਵਕੀਲ ਜਗਜੀਤ ਸਿੰਘ ਦੇ ਸਨਮਾਨ ਦਾ ਦ੍ਰਿਸ਼।

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।