19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਹਲਵਾਰਾ ਏਅਰਪੋਰਟ ’ਤੇ ਮਨਾਇਆ ਗਿਆ ‘ਯਾਤਰੀ ਸੇਵਾ ਦਿਵਸ’

ਹਲਵਾਰਾ, 18 ਸਤੰਬਰ (ਮਨਦੀਪ ਸਿੰਘ ਉੱਭੀ)-ਯਾਤਰੀਆਂ ਨੂੰ ਬਿਹਤਰ ਸੇਵਾਵਾਂ ਅਤੇ ਸੁਖਦ ਯਾਤਰਾ ਅਨੁਭਵ ਪ੍ਰਦਾਨ ਕਰਨ ਦੀ ਵਚਨਬੱਧਤਾ ਤਹਿਤ ਹਲਵਾਰਾ ਏਅਰਪੋਰਟ ਵਿਖੇ ‘ਯਾਤਰੀ ਸੇਵਾ ਦਿਵਸ’ ਮਨਾਇਆ ਗਿਆ। ਇਸ ਮੌਕੇ ਏਅਰਪੋਰਟ ’ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

ਅਜੀਤ ਡੈਸਕ 19-09-2026
ਹਲਵਾਰਾ, 18 ਸਤੰਬਰ (ਮਨਦੀਪ ਸਿੰਘ ਉੱਭੀ)-ਯਾਤਰੀਆਂ ਨੂੰ ਬਿਹਤਰ ਸੇਵਾਵਾਂ ਅਤੇ ਸੁਖਦ ਯਾਤਰਾ ਅਨੁਭਵ ਪ੍ਰਦਾਨ ਕਰਨ ਦੀ ਵਚਨਬੱਧਤਾ ਤਹਿਤ ਹਲਵਾਰਾ ਏਅਰਪੋਰਟ ਵਿਖੇ ‘ਯਾਤਰੀ ਸੇਵਾ ਦਿਵਸ’ ਮਨਾਇਆ ਗਿਆ। ਇਸ ਮੌਕੇ ਏਅਰਪੋਰਟ ’ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਦੌਰਾਨ ਹਲਵਾਰਾ ਏਅਰਪੋਰਟ ’ਤੇ ਪਹੁੰਚਣ ਅਤੇ ਰਵਾਨਾ ਹੋਣ ਵਾਲੇ ਯਾਤਰੀਆਂ ਦਾ ਤਿਲਕ ਲਗਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ‘ਵੰਦੇ ਮਾਤਰਮ’ ਗੀਤ ਦਾ ਸਮੂਹਿਕ ਗਾਇਨ ਕੀਤਾ ਗਿਆ। ਯਾਤਰੀਆਂ ਅਤੇ ਹੋਰ ਆਉਣ ਵਾਲੇ ਲੋਕਾਂ ਲਈ ਮੁਫ਼ਤ ਮੈਡੀਕਲ ਹੈਲਥ ਚੈੱਕਅੱਪ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਸੀ.ਟੀ. ਗਰੁੱਪ ਦੇ ਵਿਦਿਆਰਥੀਆਂ ਲਈ ਹਲਵਾਰਾ ਏਅਰਪੋਰਟ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਹਵਾਬਾਜ਼ੀ ਖੇਤਰ ਵਿੱਚ ਉਪਲਬਧ ਕਰੀਅਰ ਅਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਯਾਤਰੀਆਂ ਦੇ ਸੁਝਾਅ ਅਤੇ ਤਜਰਬੇ ਜਾਣਨ ਲਈ ਏਅਰਪੋਰਟ ’ਤੇ ‘ਫੀਡਬੈਕ ਵਾਲ’ ਵੀ ਸਥਾਪਿਤ ਕੀਤੀ ਗਈ, ਜਿੱਥੇ ਯਾਤਰੀਆਂ ਨੇ ਆਪਣੀਆਂ ਪ੍ਰਤੀਕਿਰਿਆਵਾਂ, ਸੁਝਾਅ ਅਤੇ ਤਜਰਬੇ ਸਾਂਝੇ ਕੀਤੇ। ਏਅਰਪੋਰਟ ਪ੍ਰਬੰਧਨ ਵੱਲੋਂ ਇਨ੍ਹਾਂ ਸੁਝਾਵਾਂ ਨੂੰ ਯਾਤਰੀ ਸਹੂਲਤਾਂ ਵਿੱਚ ਲਗਾਤਾਰ ਸੁਧਾਰ ਲਈ ਵਰਤਣ ਦੀ ਗੱਲ ਕਹੀ ਗਈ। ਇਸ ਮੌਕੇ ਏਅਰਪੋਰਟ ਡਾਇਰੈਕਟਰ ਸ੍ਰੀ ਜਗੀਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਯਾਤਰੀਆਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਏਅਰਪੋਰਟ ’ਤੇ ਉਪਲਬਧ ਸਹੂਲਤਾਂ ਸਬੰਧੀ ਉਨ੍ਹਾਂ ਦੇ ਤਜਰਬੇ ਅਤੇ ਸੁਝਾਅ ਪ੍ਰਾਪਤ ਕੀਤੇ। ਯਾਤਰੀਆਂ ਤੋਂ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਭਵਿੱਖ ਵਿੱਚ ਯਾਤਰੀ ਸਹੂਲਤਾਂ ਅਤੇ ਸੇਵਾਵਾਂ ਵਿੱਚ ਹੋਰ ਕਿਹੜੇ ਸੁਧਾਰ ਕੀਤੇ ਜਾ ਸਕਦੇ ਹਨ। ਸਰਕਾਰੀ ਸਕੂਲ ਐਤੀਆਣਾ ਦੇ ਵਿਦਿਆਰਥੀਆਂ ਵੱਲੋਂ ਭੰਗੜੇ ਅਤੇ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ, ਜਿਸ ਨੇ ਏਅਰਪੋਰਟ ’ਤੇ ਮੌਜੂਦ ਯਾਤਰੀਆਂ ਅਤੇ ਹੋਰ ਮਹਿਮਾਨਾਂ ਦਾ ਮਨ ਮੋਹ ਲਿਆ। ਵਾਤਾਵਰਨ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਏਅਰਪੋਰਟ ਕੰਪਲੈਕਸ ਵਿੱਚ ਇੱਕ ਬੂਟਾ ਵੀ ਲਗਾਇਆ ਗਿਆ। ਇਸ ਰਾਹੀਂ ਵਾਤਾਵਰਨ ਸੁਰੱਖਿਆ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ ਗਿਆ । ‘ ਯਾਤਰੀ ਸੇਵਾ ਦਿਵਸ’ ਰਾਹੀਂ ਹਲਵਾਰਾ ਏਅਰਪੋਰਟ ਵੱਲੋਂ ਯਾਤਰੀ-ਕੇਂਦਰਿਤ ਸੇਵਾਵਾਂ, ਬਿਹਤਰ ਯਾਤਰੀ ਅਨੁਭਵ, ਸਿਹਤ ਅਤੇ ਸੁਰੱਖਿਆ ਜਾਗਰੂਕਤਾ, ਨੌਜਵਾਨਾਂ ਵਿੱਚ ਹਵਾਬਾਜ਼ੀ ਖੇਤਰ ਪ੍ਰਤੀ ਰੁਚੀ ਅਤੇ ਵਾਤਾਵਰਨ ਸੰਭਾਲ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸ. ਜਗੀਰ ਸਿੰਘ, ਏਅਰਪੋਰਟ ਡਾਇਰੈਕਟਰ, ਰਾਮ ਸਿੰਘ ਸੀਨੀਅਰ ਮੈਨੇਜਰ ਫਾਈਨਾਂਸ, ਮੂਰਤੀ ਜੀ ਪ੍ਰਭਾਰੀ ਏਅਰ ਇੰਡੀਆ, ਮਾਨਵ ਖੁਰਾਨਾ ਪ੍ਰਭਾਰੀ ਸੁਰੱਖਿਆ ਏਅਰ ਇੰਡੀਆ, ਮੋਹਿਲ ਪ੍ਰਭਾਰੀ ਏਆਈਏਐਸਐਲ, ਇੰਸਪੈਕਟਰ ਪ੍ਰਦੀਪ ਸਿੰਘ ਸੁਰੱਖਿਆ ਪ੍ਰਭਾਰੀ ਏਐਸਯੂ, ਕੈਲਾਸ਼ ਦਿਵੇਦੀ ਵਿਭਾਗ ਮੁਖੀ (ਇਲੈਕਟ੍ਰਿਕਲ ਇੰਜੀਨੀਅਰ), ਪੁਨੀਤ ਕੁਮਾਰ ਵਿਭਾਗ ਮੁਖੀ (ਆਪਰੇਸ਼ਨ), ਮਹੇਸ਼ ਬੱਬਰ ਵਿਭਾਗ ਮੁਖੀ (ਮਨੁੱਖੀ ਸਰੋਤ), ਸ੍ਰੀਮਤੀ ਸੁਮਿਤਾ ਭੱਲਾ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਹਲਵਾਰਾ ਏਅਰਪੋਰਟ ਪ੍ਰਬੰਧਨ ਨੇ ਕਿਹਾ ਕ ਿ ਯਾਤਰੀਆਂ ਦੀ ਸਹੂਲਤ ਅਤੇ ਸੰਤੁਸ਼ਟੀ ਨੂੰ ਪਹਿਲ ਦਿੰਦਿਆਂ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਯਾਤਰੀਆਂ ਤੋਂ ਮਿਲਣ ਵਾਲੇ ਸੁਝਾਵਾਂ ਦੇ ਆਧਾਰ ’ਤੇ ਸਹੂਲਤਾਂ ਵਿੱਚ ਲਗਾਤਾਰ ਸੁਧਾਰ ਕਰਨ ਲਈ ਏਅਰਪੋਰਟ ਵਚਨਬੱਧ ਹੈ।
ਪਿਛਲੀ ਖ਼ਬਰ ਕਲੱਸਟਰ ਪੱਧਰੀ ਸਕੂਲ ਮੈਨੇਜਮੈਂਟ ਕਮੇਟੀ ਐੱਸ.ਐਮ.ਸੀ ਮੈਂਬਰਾਂ ਦੀ ਟ੍ਰੇਨਿੰਗ ਸਫਲਤਾਪੂਰਵਕ ਸੰਪੰਨ ਅਗਲੀ ਖ਼ਬਰ ਤਰਨ ਤਾਰਨ ਵਿਖੇ ‘ਰਾਸ਼ਟਰੀ ਮਹਿਲਾ ਆਯੋਗ ਆਪਕੇ ਦੁਆਰ-ਮਹਿਲਾ ਜਨ ਸੁਣਵਾਈ’ 23 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।