ਰੱਤੇਵਾਲ, 7 ਸਤੰਬਰ (ਅਸ਼ੋਕ ਕੁਮਾਰ ਲੀਲ)-ਐੱਸ. ਆਈ. ਆਰ. ਤਹਿਤ ਪਿੰਡ ਰੱਤੇਵਾਲ ਵਿਖੇ ਵੱਖ-ਵੱਖ ਸਕੂਲਾਂ ਵਿਚ ਵਿਸ਼ੇਸ਼ ਕੈਂਪ ਲਗਾਏ ਗਏ। ਜਿਸ ਸੰਬੰਧੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੱਤੇਵਾਲ ਵਿਚ ਲਗਾਏ ਗਏ ਵਿਸ਼ੇਸ਼ ਕੈਂਪ ਸੰਬੰਧੀ ਬੀ. ਐੱਲ. ਓ. ਅਸ਼ੋਕ ਕੁਮਾਰ ਤੇ ਬੀ. ਐਲ. ਓ. ਸੰਜੀਵ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਭਾਗ ਦੇ ਪੱਤਰ ਨੰਬਰ 541 ਐੱਸ. ਆਈ. ਆਰ. ਮਿਤੀ 03-09-2026 ਅਨੁਸਾਰ ਵਿਧਾਨ ਸਭਾ ਹਲਕਾ 48 ਵਿਚ ਵਿਸ਼ੇਸ਼ ਕੈਂਪ ਲਗਾਏ ਗਏ ਹਨ। ਜਿਸ ਤਹਿਤ ਰੱਤੇਵਾਲ ਵਿਚ ਵੀ ਵਿਸ਼ੇਸ਼ ਕੈਂਪ ਲਗਾਏ ਗਏ ਹਨ, ਜਿਸ ਵਿਚ ਨਵੀਆਂ ਵੋਟਾਂ ਬਣਾਉਣ ਤੇ ਵਿਆਹੀਆਂ ਲੜਕੀਆਂ ਦੀਆਂ ਵੋਟਾਂ ਕੱਟਣ ਅਤੇ ਮੌਤ ਦੇ ਕੇਸਾਂ ਦੀਆਂ ਵੋਟਾਂ ਕੱਟਣ ਸੰਬੰਧੀ ਵਿਸ਼ੇਸ਼ ਤੌਰ ’ਤੇ ਕੈਂਪ ਲਗਾਇਆ ਗਿਆ ਹੈ, ਨਾਲ ਹੀ ਜਿਨ੍ਹਾਂ ਵਿਅਕਤੀਆਂ ਨੂੰ ਐੱਸ. ਆਈ. ਆਰ. ਤਹਿਤ ਨੋਟਿਸ ਜਾਰੀ ਕੀਤੇ ਗਏ ਸਨ। ਉਨ੍ਹਾਂ ਦੇ ਪਰੂਫ ਲੈ ਕੇ ਇਤਰਾਜ ਵੀ ਦੂਰ ਕੀਤੇ ਗਏ ਹਨ। ਬੂਥ ਨੰਬਰ 118 ਵਿਚ 150 ਦੇ ਕਰੀਬ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿਚ 125 ਵਿਅਕਤੀਆਂ ਵਲੋਂ ਨੋਟਿਸਾਂ ਦੇ ਪਰੂਫ ਦੇ ਕੇ ਇਤਰਾਜ਼ ਦੂਰ ਕੀਤੇ ਗਏ ਹਨ। ਬਾਕੀ ਰਹਿੰਦੇ ਵਿਅਕਤੀਆਂ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਇਤਰਾਜ਼ ਵੀ ਦੂਰ ਕੀਤੇ ਜਾਣਗੇ।