08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਜ਼ਿਲ੍ਹੇ ਦੇ ਪਹਿਲੇ ਆਈ. ਪੀ. ਐਸ. ਅਫਸਰ ਹਰਭਜਨ ਸਿੰਘ ਭਜੀ ਦੀ ਪਹਿਲੀ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ

ਕਟਾਰੀਆਂ, 7 ਸਤੰਬਰ (ਪ੍ਰੇਮੀ ਸੰਧਵਾਂ)-ਅੰਤਰਰਾਸ਼ਟਰੀ ਕਬੱਡੀ ਦੇ ਪ੍ਰਸਿੱਧ ਰੇਡਰ ਤੇ ਨਵਾਂਸ਼ਹਿਰ ਜ਼ਿਲ੍ਹੇ ਦੇ ਜੰਮਪਲ, ਮਾਤਾ ਸਵ: ਲਛਮਣ ਕੌਰ ਤੇ ਪਿਤਾ ਢਾਡੀ ਅਜੀਤ ਸਿੰਘ ਅਜੀਤ ਸਿੱਖੀ ਪ੍ਰਚਾਰ ਦੇ ਪ੍ਰਸਿੱਧ ਪ੍ਰਚਾਰਕ ਦੇ ਲਾਡਲੇ ਪੁੱਤਰ, ਡਾ. ਖੜਕ ਸਿੰਘ ਅਤੇ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਇਕਬਾਲ ਸਿੰਘ ਸੰਧਵਾਂ ਦੇ ਵੱਡੇ ਭਰਾ ਹਰਭਜਨ ਸਿੰਘ ਭਜੀ ਦੀ ਪਹਿਲੀ ਬਰਸੀ ਮੌਕੇ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਵਿਖੇ ਡਾ.

ਸਵ: ਸਾਬਕਾ ਆਈ. ਜੀ. ਹਰਭਜਨ ਸਿੰਘ ਭਜੀ ਦੀ ਫਾਈਲ ਤਸਵੀਰ ਤੇ ਸੰਗਤ ’ਚ ਬੈਠੇ ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ, ਡਾ. ਖੜਕ ਸਿੰਘ ਆਦਿ। 08-09-2026
ਕਟਾਰੀਆਂ, 7 ਸਤੰਬਰ (ਪ੍ਰੇਮੀ ਸੰਧਵਾਂ)-ਅੰਤਰਰਾਸ਼ਟਰੀ ਕਬੱਡੀ ਦੇ ਪ੍ਰਸਿੱਧ ਰੇਡਰ ਤੇ ਨਵਾਂਸ਼ਹਿਰ ਜ਼ਿਲ੍ਹੇ ਦੇ ਜੰਮਪਲ, ਮਾਤਾ ਸਵ: ਲਛਮਣ ਕੌਰ ਤੇ ਪਿਤਾ ਢਾਡੀ ਅਜੀਤ ਸਿੰਘ ਅਜੀਤ ਸਿੱਖੀ ਪ੍ਰਚਾਰ ਦੇ ਪ੍ਰਸਿੱਧ ਪ੍ਰਚਾਰਕ ਦੇ ਲਾਡਲੇ ਪੁੱਤਰ, ਡਾ. ਖੜਕ ਸਿੰਘ ਅਤੇ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਇਕਬਾਲ ਸਿੰਘ ਸੰਧਵਾਂ ਦੇ ਵੱਡੇ ਭਰਾ ਹਰਭਜਨ ਸਿੰਘ ਭਜੀ ਦੀ ਪਹਿਲੀ ਬਰਸੀ ਮੌਕੇ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਵਿਖੇ ਡਾ. ਖੜਕ ਸਿੰਘ, ਸਾਬਕਾ ਇੰਸਪੈਕਟਰ ਇਕਬਾਲ ਸਿੰਘ ਸੰਧਵਾਂ ਤੇ ਸਮਾਜ ਸੇਵਿਕਾ ਮੈਡਮ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ। ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਭਾਈ ਸਰੂਪ ਸਿੰਘ ਰੂਪ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੇ ਕੀਰਤਨ ਕੀਤਾ। ਉਪਰੰਤ ਡੀ. ਐਸ. ਪੀ ਮਨਜੀਤ ਸਿੰਘ, ਡੀ. ਐਸ. ਪੀ. ਸੰਦੀਪ ਸਿੰਘ, ਇੰਸਪੈਕਟਰ ਗੁਰਨਾਮ ਸਿੰਘ, ਇੰਸਪੈਕਟਰ ਸੁਭਾਸ਼ ਚੰਦਰ, ਇੰਸਪੈਕਟਰ ਓਮ ਪ੍ਰਕਾਸ਼, ਸਬ ਇੰਸਪੈਕਟਰ ਕੋਸਿਲ ਚੰਦ, ਅਰਵਿੰਦਰ ਸਿੰਘ ਆਈ. ਐਫ. ਐਸ, ਕਿਸਾਨ ਆਗੂ ਨਿਰਮਲ ਸਿੰਘ ਸੰਧੂ, ਕਿਸਾਨ ਆਗੂ ਸਤਨਾਮ ਸਿੰਘ ਲਾਦੀਆਂ ਆਦਿ ਸ਼ਖ਼ਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਆਈ. ਜੀ. ਹਰਭਜਨ ਸਿੰਘ ਸੰਧਵਾਂ ਦੇ ਅਚਾਨਕ ਤੁਰ ਜਾਣ ਨਾਲ ਸਮਾਜ ਤੇ ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਡਾ. ਖੜਕ ਸਿੰਘ, ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ ਸੰਧਵਾਂ ਤੇ ਸਮਾਜ ਸੇਵਿਕਾ ਮੈਡਮ ਸੁਖਵਿੰਦਰ ਕੌਰ ਆਦਿ ਸ਼ਖਸੀਅਤਾਂ ਨੇ ਸ਼ਰਧਾਂਜਲੀ ਸਮਾਗਮ ਵਿਚ ਪੁੱਜੀਆਂ ਵੱਖ-ਵੱਖ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖੇਡ ਪ੍ਰਮੋਟਰ ਨਿਰਮਲ ਸਿੰਘ ਸੰਧੂ, ਜਥੇ. ਮੱਖਣ ਸਿੰਘ, ਕਸ਼ਮੀਰ ਸਿੰਘ ਸੰਧੂ, ਸਾਬਕਾ ਸਰਪੰਚ ਜਥੇ. ਫੁੰਮਣ ਸਿੰਘ ਸੰਧੂ, ਪ੍ਰਧਾਨ ਅਮਰੀਕ ਸਿੰਘ ਸੰਧੂ ਸੰਧਵਾਂ, ਗੁਰਪ੍ਰੀਤ ਸਿੰਘ, ਸਰਪੰਚ ਡਾ. ਜਗਨ ਨਾਥ ਹੀਰਾ, ਗੁਰਦੀਪ ਸਿੰਘ ਬਸਰਾ, ਰਘਵੀਰ ਸਿੰਘ ਸੰਧੂ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਬਲਾਕ ਸੰਮਤੀ ਮੈਂਬਰ ਰਮਨਪ੍ਰੀਤ ਕੌਰ ਸੰਧੂ, ਸੁਖਵਿੰਦਰ ਕੌਰ ਸੰਧੂ, ਸਾਬਕਾ ਕਬੱਡੀ ਖਿਡਾਰੀ ਮਨਜੀਤ ਸਿੰਘ ਟਾਂਡੀ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਬਸਰਾ ਪੰਚ, ਦੇਸ ਰਾਜ ਹੀਰਾ, ਸਾਬਕਾ ਥਾਣੇਦਾਰ ਮਲਕੀਤ ਸਿੰਘ ਸੰਧੂ, ਜਥੇ ਦਮਨਜੋਤ ਸਿੰਘ ਸੰਧੂ, ਸੁਰਿੰਦਰ ਪਾਲ ਕੌਲ, ਸੈਕਟਰੀ ਬਲਵੀਰ ਸਿੰਘ ਸੰਧੂ, ਜਸਵੀਰ ਸਿੰਘ ਸੰਧੂ, ਪੇਂਟਰ ਜਸਵੰਤ ਰਾਏ ਹੀਰਾ, ਜਥੇ. ਹਰਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ ਸੰਧੂ, ਸਾਧੂ ਰਾਮ ਸੂੰਢ, ਡਾ. ਰਛਪਾਲ ਸਿੰਘ, ਪ੍ਰਧਾਨ ਅਮਰੀਕ ਸਿੰਘ ਸੰਧੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਛਿੰਝ ਮੇਲਾ ਕਰਵਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਐੱਸ. ਆਈ. ਆਰ. ਤਹਿਤ ਪਿੰਡ ਰੱਤੇਵਾਲ ਵਿਖੇ ਲਗਾਏ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।