12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਅਟਾਲਾ ਮਜਾਰਾ ਦੀ ਪੰਚਾਇਤ ਨੂੰ ਸੌਂਪਿਆ 8 ਲੱਖ ਦਾ ਚੈੱਕ

ਸੜੋਆ, 11 ਸਤੰਬਰ (ਹਰਮੇਲ ਸਹੂੰਗੜਾ)-ਪਿੰਡਾਂ ਦੇ ਸਰਬ ਪੱਖੀ ਵਿਕਾਸ ਕਾਰਜ ਕਰਾਉਣ ਲਈ ਸਰਕਾਰ ਵਚਨਬੱਧ ਹੈ। ਇਹ ਵਿਚਾਰ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਅਟਾਲ ਮਜਾਰਾ ਦੀ ਸਰਪੰਚ ਕੁਲਵਿੰਦਰ ਕੌਰ ਨੂੰ 8 ਲੱਖ ਦਾ ਚੈੱਕ ਦਿੰਦੇ ਹੋਏ ਪ੍ਰਗਟਾਏ।

ਅਜੀਤ ਡੈਸਕ 12-09-2026
ਸੜੋਆ, 11 ਸਤੰਬਰ (ਹਰਮੇਲ ਸਹੂੰਗੜਾ)-ਪਿੰਡਾਂ ਦੇ ਸਰਬ ਪੱਖੀ ਵਿਕਾਸ ਕਾਰਜ ਕਰਾਉਣ ਲਈ ਸਰਕਾਰ ਵਚਨਬੱਧ ਹੈ। ਇਹ ਵਿਚਾਰ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਅਟਾਲ ਮਜਾਰਾ ਦੀ ਸਰਪੰਚ ਕੁਲਵਿੰਦਰ ਕੌਰ ਨੂੰ 8 ਲੱਖ ਦਾ ਚੈੱਕ ਦਿੰਦੇ ਹੋਏ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ ਆਪਸੀ ਭਾਈਚਾਰੇ ਨਾਲ ਰਲ ਕੇ ਕਰਾਉਣੇ ਚਾਹੀਦੇ ਹਨ ਤੇ ਸਾਨੂੰ ਸਾਰਿਆਂ ਨੂੰ ਪੰਚਾਇਤਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਪਿੰਡ ਦੀਆਂ ਨਾਲੀਆਂ ਗਲੀਆਂ ਤੇ ਹੋਰ ਰਹਿੰਦੇ ਕੰਮਾਂ ਲਈ ਹੋਰ ਗ੍ਰਾਂਟ ਵੀ ਦਿੱਤੀ ਜਾਵੇਗੀ, ਜਿਸ ਨਾਲ ਪਿੰਡ ’ਚ ਅਧੂਰੇ ਪਏ ਵਿਕਾਸ ਕਾਰਜ ਪੂਰੇ ਹੋ ਸਕਣ। ਸਰਪੰਚ ਕੁਲਵਿੰਦਰ ਕੌਰ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਲਾਲਾ ਰਾਮ ਮੂਰਤੀ ਧੰਮ, ਰਿਟਾਇਰ ਥਾਣੇਦਾਰ ਮਹਿੰਦਰ ਸਿੰਘ, ਹਰਪ੍ਰੀਤ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਆਸ਼ਾ ਰਾਣੀ ਪੰਚ, ਬਹਾਦਰ ਸਿੰਘ ਪੰਚ, ਲਖਵਿੰਦਰ ਸਿੰਘ ਪੰਚ, ਜਸਪਾਲ ਸਿੰਘ ਮਾਣੀ, ਹਰਭਜਨ ਪਨੇਸਰ, ਜਰਨੈਲ ਸਿੰਘ , ਜੁਝਾਰ ਸਿੰਘ, ਮਹਿੰਦਰ ਸਿੰਘ, ਬਲਵਿੰਦਰ ਸਿੰਘ, ਹਰਜੋਤ ਸਿੰਘ, ਗੁਰਮੁਖ ਸਿੰਘ ਅਟਵਾਲ, ਦਿਲਬਾਗ ਸਿੰਘ, ਗੋਪਾਲ ਕ੍ਰਿਸ਼ਨ, ਨਰੇਸ਼ ਕੋਛੜ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਧਾਨ ਐਸ.ਕੇ ਪੁਰੀ। ਮੀਟਿੰਗ ਤੋਂ ਬਾਅਦ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕਮਲਜੀਤ ਬੰਗਾ ਤੇ ਹੋਰ। ਪੰਜਾਬ ਤੇ ਪੰਜਾ... ਅਗਲੀ ਖ਼ਬਰ ਪਿੰਡ ਮੁੰਨਾ ’ਚ ਛਿੰਝ ਮੇਲੇ ਦੌਰਾਨ ਜੇਤੂ ਪਹਿਲਵਾਨਾਂ ਨਾਲ ਪ੍ਰਬੰਧਕ ਕਮੇਟੀ। ਮੁੰਨਾ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਪਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।