30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬਾਰ ਐਸੋਸੀਏਸ਼ਨ ਅਬੋਹਰ ਦੀ ਨਵੀਂ ਚੁਣੀ ਟੀਮ ਨੂੰ ਰਾਜਸਥਾਨ ਦੇ ਜੱਜ ਤੇ ਸਾਬਕਾ ਬਾਰ ਪ੍ਰਧਾਨ ਨੇ ਦਿੱਤੀ ਵਧਾਈ

ਅਬੋਹਰ, 29 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਸ੍ਰੀ ਗੰਗਾਨਗਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਇੰਦਰਜੀਤ ਬਿਸ਼ਨੋਈ ਆਪਣੇ ਸਪੁੱਤਰ ਤੁਸ਼ਾਰ ਬਿਸ਼ਨੋਈ ਸੀਨੀਅਰ ਸਿਵਲ ਜੱਜ ਟਿੱਬੀ, ਰਾਜਸਥਾਨ ਸਮੇਤ ਬਾਰ ਐਸੋਸੀਏਸ਼ਨ ਅਬੋਹਰ ਦੀ ਨਵੀਂ ਚੁਣੀ ਟੀਮ ਨੂੰ ਵਧਾਈ ਦੇਣ ਲਈ ਅਬੋਹਰ ਬਾਰ ਰੂਮ ਪਹੁੰਚੇ। ਜ਼ਿਕਰਯੋਗ ਹੈ ਕਿ ਇੰਦਰਜੀਤ ਬਿਸ਼ਨੋਈ ਅਤੇ ਉਨ੍ਹਾਂ ਦੇ ਸਪੁੱਤਰ ਤੁਸ਼ਾਰ ਬਿਸ਼ਨੋਈ ਦਾ ਜੱਦੀ ਪਿੰਡ ਪੰਨੀਵਾਲਾ ਮਾਹਲਾ ਤਹਿਸੀਲ ਅਬੋਹਰ ਹੈ।

ਅਜੀਤ ਡੈਸਕ 30-10-2026
ਅਬੋਹਰ, 29 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਸ੍ਰੀ ਗੰਗਾਨਗਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਇੰਦਰਜੀਤ ਬਿਸ਼ਨੋਈ ਆਪਣੇ ਸਪੁੱਤਰ ਤੁਸ਼ਾਰ ਬਿਸ਼ਨੋਈ ਸੀਨੀਅਰ ਸਿਵਲ ਜੱਜ ਟਿੱਬੀ, ਰਾਜਸਥਾਨ ਸਮੇਤ ਬਾਰ ਐਸੋਸੀਏਸ਼ਨ ਅਬੋਹਰ ਦੀ ਨਵੀਂ ਚੁਣੀ ਟੀਮ ਨੂੰ ਵਧਾਈ ਦੇਣ ਲਈ ਅਬੋਹਰ ਬਾਰ ਰੂਮ ਪਹੁੰਚੇ। ਜ਼ਿਕਰਯੋਗ ਹੈ ਕਿ ਇੰਦਰਜੀਤ ਬਿਸ਼ਨੋਈ ਅਤੇ ਉਨ੍ਹਾਂ ਦੇ ਸਪੁੱਤਰ ਤੁਸ਼ਾਰ ਬਿਸ਼ਨੋਈ ਦਾ ਜੱਦੀ ਪਿੰਡ ਪੰਨੀਵਾਲਾ ਮਾਹਲਾ ਤਹਿਸੀਲ ਅਬੋਹਰ ਹੈ। ਇਸ ਦੌਰਾਨ ਉਨ੍ਹਾਂ ਨੇ ਨਵੀਂ ਚੁਣੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਬਾਰ ਐਸੋਸੀਏਸ਼ਨ ਦੀ ਤਰੱਕੀ, ਏਕਤਾ ਅਤੇ ਵਕੀਲ ਭਾਈਚਾਰੇ ਦੀ ਭਲਾਈ ਲਈ ਸ਼ੁੱਭ ਇੱਛਾਵਾਂ ਵੀ ਪ੍ਰਗਟ ਕੀਤੀਆਂ। ਇਸ ਦੌਰਾਨ ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ, ਉਪ-ਪ੍ਰਧਾਨ ਸ਼ਰੂਤੀ ਭੀਮਵਾਲ, ਸਕੱਤਰ ਐਡਵੋਕੇਟ ਗੌਰਵ ਧੂੜੀਆ, ਜੁਆਇੰਟ ਸਕੱਤਰ ਨੇਹਾ ਸ੍ਰੀ ਅਤੇ ਕੈਸ਼ੀਅਰ ਰਿਧਮ ਵਧਵਾ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਕਰਦਿਆਂ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਨਿਆਇਕ ਅਧਿਕਾਰੀ ਅਤੇ ਵਕੀਲ ਭਾਈਚਾਰੇ ਵਿਚਕਾਰ ਆਪਸੀ ਸਤਿਕਾਰ, ਸੁਹਿਰਦਤਾ ਅਤੇ ਮਜ਼ਬੂਤ ਸਬੰਧੀ ਚਰਚਾ ਕੀਤੀ ਗਈ। ਬਾਰ ਐਸੋਸੀਏਸ਼ਨ ਅਬੋਹਰ ਦੀ ਨਵੀਂ ਟੀਮ ਲਈ ਇਹ ਮਾਣ ਵਾਲੀ ਗੱਲ ਰਹੀ ਕਿ ਰਾਜਸਥਾਨ ਦੇ ਉੱਚ ਨਿਆਇਕ ਅਹੁਦਿਆਂ ‘ਤੇ ਸੇਵਾਵਾਂ ਨਿਭਾ ਰਹੀਆਂ ਸ਼ਖ਼ਸੀਅਤਾਂ ਨੇ ਖ਼ੁਦ ਪਹੁੰਚ ਕੇ ਟੀਮ ਦਾ ਹੌਸਲਾ ਵਧਾਇਆ ਅਤੇ ਵਕੀਲਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਡਵੋਕੇਟ ਅਨੰਦ ਗੁਪਤਾ, ਅੰਮ੍ਰਿਤਪਾਲ ਸਿੰਘ ਤਿੰਨਾ, ਸੰਦੀਪ ਬਜਾਜ, ਅਮਿੱਤ ਅਸੀਜਾ ਬਾਵਾ, ਪ੍ਰਕਾਸ਼ ਮੱਕੜ, ਤੇਜਿੰਦਰ ਸਿੰਘ ਖ਼ਾਲਸਾ, ਸਰਵਨ ਕੁਮਾਰ, ਸਿਕੰਦਰ ਕਪੂਰ, ਗੁਰਜਿੰਦਰ ਸਿੰਘ ਕਾਲੜਾ, ਅਮਨਦੀਪ ਸਿੰਘ ਰੱਖੜਾ, ਗੁਰਪ੍ਰੀਤ ਸਿੰਘ ਆਦਿ ਵਕੀਲ ਹਾਜ਼ਰ ਸਨ।
ਪਿਛਲੀ ਖ਼ਬਰ ਕਰਨ ਗਿਲਹੋਤਰਾ ਨੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਤੋਂ ਲਿਆ ਆਸ਼ੀਰਵਾਦ ਅਗਲੀ ਖ਼ਬਰ ਹੈਰੋਇਨ ਸਮੇਤ 3 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।