12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅਕਾਸ਼ ਵਿਹਾਰ ਛੇ ਵਾਰਡ ਪੰਡੋਰਾ ਪਿੰਡ ਸੁਲਤਾਨਵਿੰਡ ਦੀ ਪਾਰਕ ਖੰਡਰ ਵਿਚ ਤਬਦੀਲ ਨਸ਼ੇ ਵਾਲੀਆਂ ਸਰਿੰਜਾਂ ਮਿਲਣ ਕਾਰਨ ਇਲਾਕਾ ਵਾਸੀ ਚਿੰਤਤ

ਸੁਲਤਾਨਵਿੰਡ, 11 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਨਗਰ-ਨਿਗਮ ਦੇ ਅਧੀਨ ਆਉਦੇ ਅਕਾਸ਼ ਵਿਹਾਰ, ਪਿੰਡ ਸੁਲਤਾਨਵਿੰਡ ਵਿਖੇ ਪਾਣੀ ਵਾਲੇ ਟਿਊਬਵੈੱਲ ਵਾਲੀ ਜਗ੍ਹਾ ’ਚ ਬਣੀ ਪਾਰਕ ਦੀ ਮੌਜੂਦਾ ਹਾਲਤ ਇਲਾਕਾ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੇਖਭਾਲ ਦੀ ਘਾਟ ਕਾਰਨ ਪਾਰਕ ਹੌਲੀ-ਹੌਲੀ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।

ਸੁਲਤਾਨਵਿੰਡ ਅਕਾਸ਼ ਵਿਹਾਰ ਵਿਖੇ ਖੰਡਰ ਬਣੀ ਪਾਰਕ ਅਤੇ ਅਕਾਲੀ ਭਾਜਪਾ ਸਰਕਾਰ ਵੇਲੇ ਪਾਰਕਾ ਦਾ ਕੀਤਾ ਗਿਆ ਉਦਘਾਟਨ। ਤਸਵੀਰਾਂ : ਗੁਰਨਾਮ ਸਿੰਘ ਬੁੱਟਰ 12-10-2026
ਸੁਲਤਾਨਵਿੰਡ, 11 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਨਗਰ-ਨਿਗਮ ਦੇ ਅਧੀਨ ਆਉਦੇ ਅਕਾਸ਼ ਵਿਹਾਰ, ਪਿੰਡ ਸੁਲਤਾਨਵਿੰਡ ਵਿਖੇ ਪਾਣੀ ਵਾਲੇ ਟਿਊਬਵੈੱਲ ਵਾਲੀ ਜਗ੍ਹਾ ’ਚ ਬਣੀ ਪਾਰਕ ਦੀ ਮੌਜੂਦਾ ਹਾਲਤ ਇਲਾਕਾ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੇਖਭਾਲ ਦੀ ਘਾਟ ਕਾਰਨ ਪਾਰਕ ਹੌਲੀ-ਹੌਲੀ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਲਾਕਾ ਵਾਸੀਆਂ ਅਨੁਸਾਰ ਪਾਰਕ ਵਿਚ ਬੱਚਿਆਂ ਦੇ ਖੇਡਣ ਲਈ ਲਗਾਏ ਗਏ ਪੰਘੂੜੇ ਅਤੇ ਹੋਰ ਸਾਮਾਨ ਜੰਗ ਲੱਗਣ ਕਾਰਨ ਖ਼ਰਾਬ ਹੋ ਚੁੱਕੇ ਹਨ, ਜਿਸ ਕਾਰਨ ਬੱਚਿਆਂ ਲਈ ਇਨ੍ਹਾਂ ਦੀ ਵਰਤੋਂ ਕਰਨਾ ਮੁਸ਼ਕਿਲ ਅਤੇ ਖ਼ਤਰਨਾਕ ਬਣ ਗਿਆ ਹੈ। ਪਾਰਕ ਵਿਚ ਸਾਫ਼-ਸਫ਼ਾਈ ਦੀ ਵੀ ਕਮੀ ਦਿਖਾਈ ਦਿੰਦੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਪਾਰਕ ਦੇ ਆਲੇ-ਦੁਆਲੇ ਨਸ਼ੇ ਨਾਲ ਸੰਬੰਧਿਤ ਵਰਤੋਂ ਵਾਲੀਆਂ ਸਰਿੰਜਾਂ ਪਈਆਂ ਮਿਲਦੀਆਂ ਹਨ। ਇਸ ਕਾਰਨ ਇਲਾਕੇ ਦੇ ਵਸਨੀਕਾਂ, ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਰਕ ਦੀ ਨਿਯਮਤ ਸਫ਼ਾਈ ਅਤੇ ਨਿਗਰਾਨੀ ਨਾ ਹੋਣ ਕਾਰਨ ਇੱਥੇ ਗੈਰ-ਸਮਾਜਿਕ ਗਤੀਵਿਧੀਆਂ ਨੂੰ ਵੀ ਥਾਂ ਮਿਲ ਰਹੀ ਹੈ। ਇਲਾਕਾ ਵਾਸੀਆਂ ਮੁਤਾਬਕ ਇਸ ਪਾਰਕ ਦਾ ਉਦਘਾਟਨ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਭਾਜਪਾ ਆਗੂ ਸ਼ਵੇਤ ਮਲਿਕ ਵਲੋਂ ਕੀਤਾ ਗਿਆ ਸੀ। ਲੋਕਾਂ ਦਾ ਦੋਸ਼ ਹੈ ਕਿ ਉਦਘਾਟਨ ਤੋਂ ਬਾਅਦ ਵੱਖ-ਵੱਖ ਸਰਕਾਰਾਂ ਦੇ ਸਮੇਂ ਵੀ ਪਾਰਕ ਦੀ ਸੰਭਾਲ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਾਰਕ ਦਾ ਤੁਰੰਤ ਨਿਰੀਖਣ ਕਰਵਾਇਆ ਜਾਵੇ, ਇੱਥੇ ਪਈਆਂ ਸਰਿੰਜਾਂ ਅਤੇ ਕੂੜੇ ਦੀ ਸਫ਼ਾਈ ਕਰਵਾਈ ਜਾਵੇ ਅਤੇ ਬੱਚਿਆਂ ਲਈ ਲੱਗੇ ਖ਼ਰਾਬ ਪੰਘੂੜਿਆਂ ਨੂੰ ਹਟਾ ਕੇ ਨਵੇਂ ਸਾਮਾਨ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਪਾਰਕ ਦੀ ਚਾਰਦੀਵਾਰੀ, ਲਾਈਟਾਂ, ਹਰਿਆਲੀ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਵੀ ਠੀਕ ਕਰਕੇ ਪਾਰਕ ਨੂੰ ਮੁੜ ਸੁੰਦਰ ਰੂਪ ਦਿੱਤਾ ਜਾਵੇ। ਇਲਾਕਾ ਵਾਸੀਆਂ ਨੇ ਕਿਹਾ ਕਿ ਜੇਕਰ ਪਾਰਕ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਕੀਤੀ ਜਾਵੇ ਤਾਂ ਇਹ ਬੱਚਿਆਂ ਅਤੇ ਬਜ਼ੁਰਗਾਂ ਲਈ ਇੱਕ ਵਧੀਆ ਜਨਤਕ ਸਥਾਨ ਬਣ ਸਕਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਾਰਕ ਵੱਲ ਤੁਰੰਤ ਧਿਆਨ ਦੇ ਕੇ ਇਸ ਦੀ ਕਾਇਆ-ਕਲਪ ਕੀਤੀ ਜਾਵੇ।
ਪਿਛਲੀ ਖ਼ਬਰ ਸ੍ਰੀ ਦੁਰਗਿਆਣਾ ਤੀਰਥ ਵਿਖੇ ਪ੍ਰਸਿੱਧ ਲੰਗੂਰ ਮੇਲਾ ਧੂਮਧਾਮ ਨਾਲ ਹੋਇਆ ਆਰੰਭ ਅਗਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਇਕ-ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।