12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸ੍ਰੀ ਦੁਰਗਿਆਣਾ ਤੀਰਥ ਵਿਖੇ ਪ੍ਰਸਿੱਧ ਲੰਗੂਰ ਮੇਲਾ ਧੂਮਧਾਮ ਨਾਲ ਹੋਇਆ ਆਰੰਭ

ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਉੱਤਰੀ ਭਾਰਤ ਦਾ ਮਸ਼ਹੂਰ ਲੰਗੂਰ ਮੇਲਾ ਅੱਜ ਸ੍ਰੀ ਦੁਰਗਿਆਣਾ ਤੀਰਥ ਸਥਿਤ ਪ੍ਰਾਚੀਨ ਬੜਾ ਹਨੂੰਮਾਨ ਮੰਦਰ ਵਿਖੇ ਧੂਮਧਾਮ ਨਾਲ ਆਰੰਭ ਹੋਇਆ। ਬਜਰੰਗ ਬਲੀ ਦੇ ਜੈਕਾਰਿਆਂ ਦੇ ਨਾਲ ਮੰਦਰ ਦੇ ਦਰਵਾਜ਼ੇ ਸਵੇਰੇ 5 ਵਜੇ ਖੋਲ੍ਹੇ ਗਏ, ਇਸ ਦੌਰਾਨ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲਗੀਆਂ ਸਨ।

ਅਜੀਤ ਡੈਸਕ 12-10-2026
ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਉੱਤਰੀ ਭਾਰਤ ਦਾ ਮਸ਼ਹੂਰ ਲੰਗੂਰ ਮੇਲਾ ਅੱਜ ਸ੍ਰੀ ਦੁਰਗਿਆਣਾ ਤੀਰਥ ਸਥਿਤ ਪ੍ਰਾਚੀਨ ਬੜਾ ਹਨੂੰਮਾਨ ਮੰਦਰ ਵਿਖੇ ਧੂਮਧਾਮ ਨਾਲ ਆਰੰਭ ਹੋਇਆ। ਬਜਰੰਗ ਬਲੀ ਦੇ ਜੈਕਾਰਿਆਂ ਦੇ ਨਾਲ ਮੰਦਰ ਦੇ ਦਰਵਾਜ਼ੇ ਸਵੇਰੇ 5 ਵਜੇ ਖੋਲ੍ਹੇ ਗਏ, ਇਸ ਦੌਰਾਨ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲਗੀਆਂ ਸਨ। ਇਸ ਤੋਂ ਬਾਅਦ ਸ਼ਾਮ ਨੂੰ ਵੀ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਜੋ ਦੇਰ ਰਾਤ ਤੱਕ ਜਾਰੀ ਰਹੀ। ਮੇਲੇ ਦੇ ਅੱਜ ਪਹਿਲੇ ਦਿਨ ਵੱਡੀ ਗਿਣਤੀ ‘ਚ ਸ਼ਰਧਾਲੂਆਂ ਦੀ ਆਮਦ ਦੇਖਣ ਨੂੰ ਮਿਲੀ। ਇਸ ਦੌਰਾਨ ਲੋਕ ਆਪਣੇ ਬੱਚਿਆਂ ਨੂੰ ਮੋਢੀਆਂ ‘ਤੇ ਚੁੱਕ ਕੇ ਮੰਦਰ ਦਰਸ਼ਨਾਂ ਲਈ ਲਿਆਏ ਰਹੇ ਸਨ। ਸ੍ਰੀ ਦੁਰਗਿਆਣਾ ਕਮੇਟੀ ਵਲੋਂ ਦੇਸ਼-ਵਿਦੇਸ਼ ਤੋਂ ਪਹੁੰਚੇ ਸ਼ਰਧਾਲੂਆਂ ਦੀ ਸਹੂਲਤ ਲਈ ਖਾਸ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸ੍ਰੀ ਦੁਰਗਿਆਣਾ ਕਮੇਟੀ ਪ੍ਰਧਾਨ ਪ੍ਰੋ: ਲਕਸ਼ਮੀਕਾਂਤਾ ਚਾਵਲਾ ਅਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਇਸ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ ਕਿ ਕੋਈ ਵੀ ਬੇਔਲਾਦ ਪਰਿਵਾਰ ਜੋ ਇਸ ਮੰਦਰ ਵਿਚ ਬੱਚੇ ਦੀ ਮੰਨਤ ਮੰਗਦਾ ਹੈ ਤਾਂ ਉਸਦੀ ਮੰਨਤ ਪੂਰੀ ਹੋਣ ‘ਤੇ ਉਹ ਆਪਣੇ ਬੱਚੇ ਨੂੰ ਲੰਗੂਰ (ਹਨੂੰਮਾਨ ਦਾ ਸਰੂਪ) ਬਣਾ ਕੇ ਪਹਿਲੇ ਨਰਾਤੇ ਤੋਂ ਲੈ ਕੇ ਦੁਸਹਿਰਾ ਤੱਕ ਮੰਦਰ ਵਿਚ ਮੱਥਾ ਟੇਕਦਾ ਹੈ। ਇਸ ਦੌਰਾਨ ਬੱਚਾ ਅਤੇ ਉਸਦੇ ਮਾਪੇ ਸਵੇਰੇ ਅਤੇ ਸ਼ਾਮ ਨੂੰ ਨੰਗੇ ਪੈਰੀ ਦਰਸ਼ਨ ਕਰਨ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਦੁਸਹਿਰੇ ਦੇ ਅਗਲੇ ਦਿਨ ਲੰਗੂਰ ਬਣੇ ਬੱਚੇ ਇਸ ਦੀ ਸੰਪੂਰਨਤਾ ਲਈ ਅਰਦਾਸ ਕਰਨਗੇ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਨੂੰ ਲੈ ਕੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਪਿਛਲੀ ਖ਼ਬਰ ਰਸਤੇ ’ਚ ਮੌਤ ਬਣ ਕੇ ਖੜ੍ਹਾ ਬਿਜਲੀ ਦਾ ਖੰਭਾ ਅਗਲੀ ਖ਼ਬਰ ਅਕਾਸ਼ ਵਿਹਾਰ ਛੇ ਵਾਰਡ ਪੰਡੋਰਾ ਪਿੰਡ ਸੁਲਤਾਨਵਿੰਡ ਦੀ ਪਾਰਕ ਖੰਡਰ ਵਿਚ ਤਬਦੀਲ ਨਸ਼ੇ ਵਾਲੀਆਂ ਸਰਿੰਜਾਂ ਮਿਲਣ ਕਾਰਨ ਇਲਾਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।