26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਿਹਤ ਵਿਭਾਗ ਵਲੋਂ ਸੁਲਤਾਨਵਿੰਡ ਖੇਤਰ ਦੀਆਂ 2 ਬੇਕਰੀਆਂ ਕੀਤੀਆਂ ਸੀਲ

ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ)-ਖਾਣ ਪੀਣ ਦੀਆਂ ਵਸਤੂਆਂ ਗੈਰ ਮਿਆਰੀ ਪਾਏ ਜਾਣ ਸਾਫ ਸਫਾਈ ਦਾ ਧਿਆਨ ਨਾਂਅ ਰੱਖਣ ’ਤੇ ਤਿੰਨ ਵਾਰ ਸੁਧਾਰ ਨੋਟਿਸ ਭੇਜੇ ਜਾਣ ਉਪਰੰਤ ਸਿਹਤ ਵਿਭਾਗ ਵਲੋਂ ਕਾਰਵਾਈ ਕਰਦਿਆਂ ਸੁਲਤਾਨਵਿੰਡ ਖੇਤਰ ਦੀਆਂ 2 ਬੇਕਰੀਆਂ ਨੂੰ ਸੀਲ ਕਰ ਦਿੱਤਾ ਗਿਆ। ਮਿਲੇ ਵੇਰਵਿਆਂ ਅਨੁਸਾਰ ਜ਼ਿਲ੍ਹਾ ਸਿਹਤ ਅਧਿਕਾਰੀ ਡਾ.

ਅਜੀਤ ਡੈਸਕ 26-09-2026
ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ)-ਖਾਣ ਪੀਣ ਦੀਆਂ ਵਸਤੂਆਂ ਗੈਰ ਮਿਆਰੀ ਪਾਏ ਜਾਣ ਸਾਫ ਸਫਾਈ ਦਾ ਧਿਆਨ ਨਾਂਅ ਰੱਖਣ ’ਤੇ ਤਿੰਨ ਵਾਰ ਸੁਧਾਰ ਨੋਟਿਸ ਭੇਜੇ ਜਾਣ ਉਪਰੰਤ ਸਿਹਤ ਵਿਭਾਗ ਵਲੋਂ ਕਾਰਵਾਈ ਕਰਦਿਆਂ ਸੁਲਤਾਨਵਿੰਡ ਖੇਤਰ ਦੀਆਂ 2 ਬੇਕਰੀਆਂ ਨੂੰ ਸੀਲ ਕਰ ਦਿੱਤਾ ਗਿਆ। ਮਿਲੇ ਵੇਰਵਿਆਂ ਅਨੁਸਾਰ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਦੀ ਅਗਵਾਈ ਹੇਠ ਫੂਫ ਸੇਫਟੀ ਅਫਸਰ ਸ੍ਰੀਮਤੀ ਰਜ਼ਨੀ ਤੇ ਹੋਰ ਅਧਿਕਾਰਿਤ ਸਿਹਤ ਵਿਭਾਗ ਦੀ ਟੀਮ ਵਲੋਂ ਇਥੇ ਸੁਲਤਾਨਵਿੰਡ ਰੋਡ, ਭਗਤਾਂ ਵਾਲਾ ਗੇਟ ਤੇ ਈਸਟ ਮੋਹਨ ਨਗਰ ਖੇਤਰ ਦੀਆਂ ਵੱਖ-ਵੱਖ ਬੇਕਰੀਆਂ ਤੇ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੇ ਖਾਧ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਪਹਿਲਾ ਜ਼ਾਰੀ ਕੀਤੇ ਗਏ 3 ਸੁਧਾਰ ਨੋਟਿਸਾਂ ਦੀ ਪਾਲਣਾ ਦੀ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਗਈ ਤੇ ਕੁਝ ਕਾਰੋਬਾਰੀ ਅਦਾਰਿਆਂ ਨੂੰ ਇਕ ਹੋਰ ਨਵਾਂ ਸੁਧਾਰ ਨੋਟਿਸ ਜ਼ਾਰੀ ਕਰਦਿਆਂ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਕਾਰੋਬਾਰੀ ਖਾਧ ਪਦਾਰਥ ਖੇਤਰਾਂ ’ਚ ਸਫਾਈ ਵਿਵਸਥਾ ਬਣਾਈ ਰੱਖਣ ਤੇ ਨਿਯਮਾਂ ਦੀ ਪਾਲਣਾ ਕਰਨ। ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਰਟੌਲ ਨੇ ਦੱਸਿਆ ਕਿ ਬੀਤੇ 19 ਸੰਤਬਰ ਨੂੰ ਕੀਤੀ ਗਈ ਜਾਂਚ ਦੌਰਾਨ ਕਾਰੋਬਾਰੀਆਂ ਨੂੰ ਨੋਟਿਸ ਦਿੱਤੇ ਗਏ ਸਨ ਜਦੋਂ ਕਿ ਅੱਜ ਦੁਬਾਰਾ ਜਾਂਚ ਕੀਤੀ ਤਾਂ ਮੁੜ ਸਾਫ ਸਫਾਈ ਤੇ ਹੋਰ ਕਮੀਆਂ ਪਾਈਆਂ ਗਈ, ਜਿਸ ਕਾਰਨ ਹਦਾਇਤਾਂ ਦੀ ਪਾਲਨਾ ਨਾ ਕਰਨ ਤੇ ਜਾਂਚ ਦੌਰਾਨ ਦੁਬਾਰਾ ਕਮੀਆਂ ਪਾਏ ਜਾਣ ਦੀ ਸੂਰਤ ’ਚ 2 ਬੇਕਰੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਲਕੇ ਸ਼ਹਿਰ ਦੇ ਹੋਰ ਖੇਤਰਾਂ ’ਚ ਵੀ ਬੇਕਰੀਆਂ, ਹਲਵਾਈ ਦੀਆਂ ਦੁਕਾਨਾਂ ਤੇ ਦੁੱਧ ਦੀਆਂ ਡੇਅਰੀਆਂ ਤੇ ਹੋਰ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਜਸਪਾਲ ਕਾਲੂ ਕਤਲ ਮਾਮਲਾ : ਇਨਸਾਫ਼ ਦੀ ਮੰਗ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਵਲੋਂ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।