26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਇਕ ਕਰੋੜ 11 ਲੱਖ ਰੁ. ਦੇ ਇਮੀਗ੍ਰੇਸ਼ਨ ਧੋਖਾਧੜੀ ਦੇ 7 ਮਾਮਲਿਆਂ ’ਚ ਸੰਜੇ ਸਿੰਘ ਨੂੰ ਜ਼ਮਾਨਤ ਮੁਹਾਲੀ ਦੀ ਅਦਾਲਤ ਨੇ ਵੱਖ - ਵੱਖ ਮਾਮਲਿਆਂ ਵਿਚ ਜ਼ਮਾਨਤੀ ਮੁਚੱਲਕਾ ਭਰਨ ਦੇ ਦਿੱਤੇ ਹੁਕਮ

ਐੱਸ. ਏ.

ਅਜੀਤ ਡੈਸਕ 26-11-2026
ਐੱਸ. ਏ. ਐੱਸ. ਨਗਰ, 25 ਨਵੰਬਰ (ਕਪਿਲ ਵਧਵਾ)- ਮੁਹਾਲੀ ਦੇ ਫੇਜ਼-10 ਸਥਿਤ ਜ਼ੈਨਨ ਲਾਅ ਆਫਿਸਿਜ਼ ਦੇ ਮਾਲਕ ਅਤੇ ਇਮੀਗ੍ਰੇਸ਼ਨ ਧੋਖਾਧੜੀ ਦੇ ਕਈ ਮਾਮਲਿਆਂ ਵਿਚ ਨਾਮਜਦ ਸੰਜੇ ਸਿੰਘ ਨੂੰ ਇਮੀਗ੍ਰੇਸ਼ਨ ਧੋਖਾਧੜੀ ਦੇ ਸੱਤ ਵੱਖ-ਵੱਖ ਮਾਮਲਿਆਂ ਵਿਚ ਮੁਹਾਲੀ ਦੀ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਵਧੀਕ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ। ਜਾਣਕਾਰੀ ਅਨੁਸਾਰ ਸੰਜੇ ਸਿੰਘ ਖ਼ਿਲਾਫ਼ ਥਾਣਾ ਸੋਹਾਣਾ ਵਿਚ ਸਾਲ 2023 ਅਤੇ 2024 ਦੌਰਾਨ ਇਮੀਗ੍ਰੇਸ਼ਨ ਧੋਖਾਧੜੀ ਦੇ ਸੱਤ ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਮਾਮਲਿਆਂ ਵਿਚ ਲੋਕਾਂ ਨਾਲ ਕ੍ਰਮਵਾਰ 20 ਲੱਖ, 7 ਲੱਖ, 30 ਲੱਖ, 10.43 ਲੱਖ, 17 ਲੱਖ, 24 ਲੱਖ ਅਤੇ 3.20 ਲੱਖ ਰੁ. ਦੀ ਧੋਖਾਧੜੀ ਦੇ ਦੋਸ਼ ਹਨ। ਸਾਲ 2023 ਦੇ ਮਾਮਲਿਆਂ ਵਿਚ ਐੱਫ. ਆਈ. ਆਰ. ਨੰਬਰ 310, 364 ਅਤੇ 433 ਦਰਜ ਹਨ, ਜਦਕਿ ਸਾਲ 2024 ਦੇ ਮਾਮਲਿਆਂ ਵਿਚ ਐੱਫ. ਆਈ. ਆਰ. ਨੰਬਰ 96, 159, 177 ਅਤੇ 210 ਸ਼ਾਮਿਲ ਹਨ। ਆਈ. ਪੀ. ਸੀ. ਦੀ ਧਾਰਾ 406 ਅਤੇ 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਦਰਜ ਇਨ੍ਹਾਂ ਸੱਤ ਮਾਮਲਿਆਂ ਵਿਚ ਕਥਿਤ ਧੋਖਾਧੜੀ ਦੀ ਕੁੱਲ ਰਕਮ 1 ਕਰੋੜ 11 ਲੱਖ 63 ਹਜ਼ਾਰ ਰੁ. ਬਣਦੀ ਹੈ। ਅਦਾਲਤ ਵਿਚ ਬਚਾਅ ਪੱਖ ਵਲੋਂ ਦਲੀਲ ਦਿੱਤੀ ਗਈ ਕਿ ਸਾਰੇ ਮਾਮਲਿਆਂ ਵਿਚ ਪੁਲਿਸ ਵਲੋਂ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ ਅਤੇ ਦੋਸ਼ ਵੀ ਤੈਅ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਵੀ ਅਦਾਲਤ ਵਿਚ ਗਵਾਹ ਵਜੋਂ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ। ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਅਦਾਲਤ ਨੇ ਸੰਜੇ ਸਿੰਘ ਨੂੰ ਸੱਤਾਂ ਮਾਮਲਿਆਂ ਵਿਚ ਜ਼ਮਾਨਤ ਦੇਣ ਦੇ ਹੁਕਮ ਜਾਰੀ ਕੀਤੇ। ਹਾਲਾਂਕਿ, ਸੰਜੇ ਸਿੰਘ ਨੂੰ ਹਰੇਕ ਮਾਮਲੇ ਵਿਚ ਅਦਾਲਤ ਵਲੋਂ ਨਿਰਧਾਰਤ ਵੱਖ-ਵੱਖ ਰਕਮ ਦੇ ਜ਼ਮਾਨਤੀ ਬਾਂਡ ਭਰਨੇ ਪੈਣਗੇ। ਇਨ੍ਹਾਂ ਬਾਂਡਾਂ ਦੀ ਪੂਰਤੀ ਤੋਂ ਬਾਅਦ ਹੀ ਉਸ ਦੀ ਰਿਹਾਈ ਸੰਭਵ ਹੋਵੇਗੀ। ਜੇਕਰ ਉਕਤ ਮੁਲਜ਼ਮ ਵਲੋਂ ਕਿਸੇ ਹੋਰ ਮਾਮਲੇ ਵਿਚ ਜ਼ਮਾਨਤ ਲੈਣਾ ਬਾਕੀ ਨਹੀਂ ਹੈ ਤਾਂ ਹੀ ਉਸ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ।
ਪਿਛਲੀ ਖ਼ਬਰ ਕੌਂਸਲਰ ਗੁਰਪ੍ਰੀਤ ਕੌਰ ਨੇ ਘਟੀਆ ਮਟੀਰੀਅਲ ਨਾਲ ਸੜਕ ਬਣਾਉਣ ਦਾ ਦੋਸ਼ ਲਗਾਉਂਦਿਆਂ ਜਾਂਚ ਦੀ ਕੀਤੀ ਮੰਗ ਅਗਲੀ ਖ਼ਬਰ ਦੂਜੇ ਸੂਬਿਆਂ ਤੋਂ ਪ੍ਰਵਾਸ ਕਰ ਕੇ ਆਏ ਲੋਕ ਰਾਖਵੇਂ ਵਾਰਡਾਂ ਤੋਂ ਨਹੀਂ ਲੜ ਸਕਣਗੇ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।