03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਿਮਿਟ ਕਾਲਜ ਵਿਖੇ ਮਿਮਿਟ ਪ੍ਰੀਮੀਅਰ ਲੀਗ 2026 ਕਰਵਾਈ

ਮਲੋਟ, 2 ਨਵੰਬਰ (ਪਾਟਿਲ)-ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਸਮੇਂ-ਸਮੇਂ ਸਿਰ ਬਲੱਡ ਡੋਨੇਸ਼ਨ ਕੈਂਪ, ਖੇਡਾਂ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਸੰਸਥਾ ਦੇ ਪ੍ਰੈਜੀਡੈਂਟ ਖੇਡਾਂ ਇੰਜੀ.

ਅਜੀਤ ਡੈਸਕ 03-11-2026
ਮਲੋਟ, 2 ਨਵੰਬਰ (ਪਾਟਿਲ)-ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਸਮੇਂ-ਸਮੇਂ ਸਿਰ ਬਲੱਡ ਡੋਨੇਸ਼ਨ ਕੈਂਪ, ਖੇਡਾਂ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਸੰਸਥਾ ਦੇ ਪ੍ਰੈਜੀਡੈਂਟ ਖੇਡਾਂ ਇੰਜੀ. ਜਤਿੰਦਰ ਕਟਾਰੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਕ੍ਰਿਕਟ ਟੂਰਨਾਮੈਂਟ ਜਿਸ ਨੂੰ ਮਿਮਿਟ ਪ੍ਰੀਮੀਅਰ ਲੀਗ ਦਾ ਨਾਂਅ ਦਿੱਤਾ ਜਾਂਦਾ ਹੈ, ਇਸ ਵਿਚ ਵਿਦਿਆਰਥੀਆਂ ਦੀ ਚੋਣ ਵਿਸ਼ੇਸ਼ ਤਰੀਕੇ ਨਾਲ ਕੀਤੀ ਜਾਂਦੀ ਹੈ। ਇਸ ਵਾਰ ਮਿਮਿਟ ਪ੍ਰੀਮੀਅਰ ਲੀਗ ’ਚ 8 ਟੀਮਾਂ ਨੇ ਭਾਗ ਲਿਆ, ਜਿਸ ਦੇ ਦੋ ਪੂਲ ਗਰੁੱਪ-ਏ ਅਤੇ ਗਰੁੱਪ-ਬੀ ਬਣਾਏ ਗਏ, ਇਸ ਵਿਚ ਚਾਰ ਚਾਰ ਟੀਮਾਂ ਦੇ ਆਪਸ ਵਿਚ ਮੈਚ ਕਰਵਾਏ ਗਏ, ਜਿਨ੍ਹਾਂ ਵਿਚ ਏ ਤੇ ਬੀ ਗਰੁੱਪ ਦੀਆਂ ਦੋ ਟੀਮਾਂ (ਜੋਤ-11 ਅਤੇ ਇਲੈਵਨ ਵੈਰੀਅਰਜ਼) ਫਾਈਨਲ ਵਿਚ ਪਹੁੰਚੀਆਂ। ਇਸ ਮੌਕੇ ਜੋਤ-11 ਨੇ ਜਿੱਤ ਪ੍ਰਾਪਤ ਕਰਕੇ ਟਰਾਫ਼ੀ ਆਪਣੇ ਨਾਂਅ ਕੀਤੀ । ਇਲੈਵਨ ਵੈਰੀਅਰਜ਼ ਨੇ ਰਨਰਅੱਪ ਟਰਾਫ਼ੀ ਜਿੱਤੀ। ਖਿਡਾਰੀ ਆਬੂ ਕਾਸਿਮ ਨੇ ਮੈਨ ਆਫ਼ ਦਿ ਸੀਰੀਜ ਦੀ ਟਰਾਫ਼ੀ ਆਪਣੇ ਨਾਂਅ ਕੀਤੀ। ਇਸ ਪ੍ਰੋਗਰਾਮ ਦੇ ਇਨਾਮ ਵੰਡ ਸਮਾਰੋਹ ਵਿਚ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਅਤੇ ਰਜਿਸਟਰਾਰ ਡਾ. ਸੰਜੀਵ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਡਾਇਰੈਕਟਰ ਡਾ. ਬਾਂਸਲ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਹਮੇਸ਼ਾ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿਚ ਰੁਚੀ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇੰਜੀ. ਜਤਿੰਦਰ ਕਟਾਰੀਆ, ਡੀ.ਪੀ.ਈ. ਇੰਜੀ. ਮਨਕੀਰਤ ਸਿੰਘ ਅਤੇ ਸਮੂਹ ਖਿਡਾਰੀਆਂ ਵਲੋਂ ਕਰਵਾਈ ਗਈ ਇਸ ਪ੍ਰੀਮੀਅਰ ਲੀਗ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਨਫ਼ਰਤ ਨੂੰ ਤਿਆਗ ਕੇ ਦੀਵਾਲੀ ’ਤੇ ਮੋਹ ਦੇ ਦੀਵੇ ਬਾਲੀਏ- ਗੁਰਪ੍ਰੀਤ ਮਾਨ ਮੌੜ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਪਰਾਲੀ ਸਾੜਨ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।