ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਸੰਬੰਧੀ ਅਨਿਸ਼ਚਿਤਤਾ ਬਰਕਰਾਰ
ਅੰਮ੍ਰਿਤਸਰ, 14 ਨਵੰਬਰ (ਰੇਸ਼ਮ ਸਿੰਘ)-ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਦਾਲਤ ਵਲੋਂ ਮਿਲੀ ਇਕ ਦਿਨ ਦੀ ਪੈਰੋਲ ਅੱਜ ਸ਼ਾਮ ਤੱਕ ਦਾ ਸਮਾਂ ਲੰਘ ਗਿਆ ਹੈ ਜਦੋਂਕਿ ਉਨ੍ਹਾਂ ਦੀ ਪੈਰੋਲ ’ਤੇ ਰਿਹਾਈ ਦੀ ਅਨਿਸ਼ਚਿਤਾ ਬਰਕਰਾਰ ਹੈ। ਅੱਜ ਵਕੀਲਾਂ ਵਲੋਂ ਅਦਾਲਤ ’ਚ ਨਵੀਂ ਅਰਜ਼ੀ ਦੇ ਕੇ ਪੈਰੋਲ ਦੀ ਮਿਤੀ ਵਧਾਉਣ ਦੀ ਮੰਗ ਕੀਤੀ ਜਦੋਂਕਿ ਸੰਬੰਧਿਤ ਜੱਜ ਦੇ ਛੁੱਟੀ ’ਤੇ ਹੋਣ ਕਾਰਨ ਇਹ ਅਰਜ਼ੀ ਨਹੀਂ ਦਿੱਤੀ ਜਾ ਸਕੀ।
ਅੰਮ੍ਰਿਤਸਰ, 14 ਨਵੰਬਰ (ਰੇਸ਼ਮ ਸਿੰਘ)-ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਦਾਲਤ ਵਲੋਂ ਮਿਲੀ ਇਕ ਦਿਨ ਦੀ ਪੈਰੋਲ ਅੱਜ ਸ਼ਾਮ ਤੱਕ ਦਾ ਸਮਾਂ ਲੰਘ ਗਿਆ ਹੈ ਜਦੋਂਕਿ ਉਨ੍ਹਾਂ ਦੀ ਪੈਰੋਲ ’ਤੇ ਰਿਹਾਈ ਦੀ ਅਨਿਸ਼ਚਿਤਾ ਬਰਕਰਾਰ ਹੈ। ਅੱਜ ਵਕੀਲਾਂ ਵਲੋਂ ਅਦਾਲਤ ’ਚ ਨਵੀਂ ਅਰਜ਼ੀ ਦੇ ਕੇ ਪੈਰੋਲ ਦੀ ਮਿਤੀ ਵਧਾਉਣ ਦੀ ਮੰਗ ਕੀਤੀ ਜਦੋਂਕਿ ਸੰਬੰਧਿਤ ਜੱਜ ਦੇ ਛੁੱਟੀ ’ਤੇ ਹੋਣ ਕਾਰਨ ਇਹ ਅਰਜ਼ੀ ਨਹੀਂ ਦਿੱਤੀ ਜਾ ਸਕੀ। ਦੂਜੇ ਪਾਸੇ ਪਰਿਵਾਰ ਨੇ ਸਪੱਸ਼ਟ ਕੀਤਾ ਕਿ ਜਿਨਾਂ ਚਿਰ ਤੱਕ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਪੈਰੋਲ ’ਤੇ ਨਹੀਂ ਆਉਂਦੇ ਉਨ੍ਹਾਂ ਦੀ ਦਾਦੀ ਸ੍ਰੀਮਤੀ ਚਰਨ ਕੌਰ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਬੀਤੇ ਦਿਨ ਸ੍ਰੀ ਮਹੇਸ਼ ਕੁਮਾਰ ਵਧੀਕ ਜ਼ਿਲ੍ਹਾ ਸ਼ੈਸਨ ਜੱਜ ਵਲੋਂ ਅੰਮ੍ਰਿਤਪਾਲ ਸਿੰਘ ਦੀ ਇਕ ਦਿਨ ਦੀ ਪੈਰੋਲ ਤੋਂ ਇਲਾਵਾ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਤੇ ਇਕ ਹੋਰ ਰਿਸ਼ਤੇਦਾਰ ਨੂੰ 4 ਦਿਨ ਦੀ ਪੈਰੋਲ ਦਿੱਤੀ ਗਈ ਸੀ। ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਪੈਰੋਲ ਮਿਲਣ ਉਪਰੰਤ ਆਪਣੇ ਘਰ ਪੁੱਜ ਗਏ ਜਦੋਂ ਕਿ ਉਨ੍ਹਾਂ ਦੇ ਭੂਆ ਦੇ ਪੁੱਤ ਭਰਾ ਸੁਖਮਨਪ੍ਰੀਤ ਸਿੰਘ ਨੇ ਕੇਂਦਰੀ ਜੇਲ ਅੰਮ੍ਰਿਤਸਰ ਦੇ ਸੁਪਰਡੈਂਟ ਨੂੰ ਲਿਖੇ ਪੱਤਰ ’ਚ ਮਿਲੀ ਪੈਰੋਲ ’ਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਸਨੇ ਕਿਹਾ ਕਿ ਉਸਨੂੰ ਭਾਂਵੇ ਪੈਰੋਲ ਮਿਲੀ ਹੈ ਪਰ ਉਨ੍ਹਾਂ ਦੀ ਨਾਨੀ ਸ੍ਰੀਮਤੀ ਚਰਨ ਕੌਰ ਦਾ ਸਸਕਾਰ ਕੁਝ ਕਾਰਨਾਂ ਕਰਗੇ ਅੱਗੇ ਪੈ ਗਿਆ ਹੈ ਅਤੇ ਅੱਗੇ ਮਿਤੀ ਨਿਰਧਾਰਿਤ ਹੋਣ ਉਪਰੰਤ ਹੀ ਉਹ ਅਦਾਲਤ ਨੂੰ ਅਰਜ਼ੀ ਦੇ ਕੇ ਸਸਕਾਰ ਸਮਾਗਮ ’ਚ ਸ਼ਾਮਿਲ ਹੋਣ ਦੀ ਇਜਾਜ਼ਤ ਮੰਗੇਗਾ।