03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਦਿਵਿਆਂਗ ਵਿਅਕਤੀਆਂ ਨੂੰ ਸਹੂਲਤ ਸਮੱਗਰੀ ਦੇਣ ਲਈ ਰਜਿਸਟ੍ਰੇਸ਼ਨ ਕੈਂਪ ਲਗਾਇਆ

ਬਾਘਾ ਪੁਰਾਣਾ, 2 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਅਹਿਰਾਰ ਫਾਊਂਡੇਸ਼ਨ ਪੰਜਾਬ (ਸ਼ਾਹੀ ਇਮਾਮ ਲੁਧਿਆਣਾ ਪੰਜਾਬ) ਵਲੋਂ ਦਿਵਿਆਂਗ ਵਿਅਕਤੀਆਂ ਲਈ ਮੁਫਤ ਸਹੂਲਤ ਸਮੱਗਰੀ ਦੇਣ ਲਈ ਰਜਿਸਟ੍ਰੇਸ਼ਨ (ਅਸੈਸਮੈਂਟ) ਕੈਂਪ ਬਾਘਾ ਪੁਰਾਣਾ ਵਿਚ ਲਗਾਇਆ ਗਿਆ| ਇਸ ਕੈਂਪ ਸਬੰਧੀ ਦਿਲਬਰ ਖਾਨ ਬਾਦਸ਼ਾਹਪੁਰ ਪ੍ਰਧਾਨ ਜ਼ਿਲ੍ਹਾ ਪਟਿਆਲਾ ਮਜਲਸ ਅਹਿਰਾਰ, ਜਮਾਲ ਮੁਹੰਮਦ ਕਾਲੇਕੇ ਚੇਅਰਮੈਨ ਮੁਸਲਿਮ ਡਿਵੈਲਪਮੈਂਟ ਬੋਰਡ ਅਤੇ ਯੂਸਫ ਵੈਰੋਕੇ ਨੇ ਦੱਸਿਆ ਕਿ ਅਹਿਰਾਰ ਫਾਊਂਡੇਸ਼ਨ ਪੰਜਾਬ (ਸ਼ਾਹੀ ਇਮਾਮ ਲੁਧਿਆਣਾ ਪੰਜਾਬ) ਵਲੋਂ ਦਿਵਿਆਂਗ ਵਿਅਕਤੀਆਂ ਲਈ ਅਸੈਸਮੈਂਟ ਕੈਂਪ ਜਨਤਾ ਧਰਮਸ਼ਾਲਾ ਬਾਘਾ ਪੁਰਾਣਾ ਵਿਖੇ ਲਗਾਇਆ ਗਿਆ| ਇਸ ਕੈਂਪ ਮੌਕੇ 80 ਫੀਸਦੀ ਜਾਂ ਉਸ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ ਮੁਫਤ ਟਰਾਈ ਸਾਈਕਲ, ਸਮਾਰਟ ਫੋਨ (ਬਲਾਇੰਡ ਸਟੂਡੈਂਟ ਲਈ), ਟਰਾਈ ਸਾਈਕਲ, ਵੀਲ੍ਹ ਚੇਅਰ, ਕੰਨਾਂ ਦੀ ਮਸ਼ੀਨ, ਵਾਕਰ, ਫਾਹੁੜੀਆਂ, ਛੜੀਆਂ, ਕੈਲੀਪਰ, ਬੌਧਿਕ ਅਪੰਗ ਬੱਚਿਆਂ ਲਈ ਟੀ. ਐਲ.

ਅਜੀਤ ਡੈਸਕ 03-11-2026
ਬਾਘਾ ਪੁਰਾਣਾ, 2 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਅਹਿਰਾਰ ਫਾਊਂਡੇਸ਼ਨ ਪੰਜਾਬ (ਸ਼ਾਹੀ ਇਮਾਮ ਲੁਧਿਆਣਾ ਪੰਜਾਬ) ਵਲੋਂ ਦਿਵਿਆਂਗ ਵਿਅਕਤੀਆਂ ਲਈ ਮੁਫਤ ਸਹੂਲਤ ਸਮੱਗਰੀ ਦੇਣ ਲਈ ਰਜਿਸਟ੍ਰੇਸ਼ਨ (ਅਸੈਸਮੈਂਟ) ਕੈਂਪ ਬਾਘਾ ਪੁਰਾਣਾ ਵਿਚ ਲਗਾਇਆ ਗਿਆ| ਇਸ ਕੈਂਪ ਸਬੰਧੀ ਦਿਲਬਰ ਖਾਨ ਬਾਦਸ਼ਾਹਪੁਰ ਪ੍ਰਧਾਨ ਜ਼ਿਲ੍ਹਾ ਪਟਿਆਲਾ ਮਜਲਸ ਅਹਿਰਾਰ, ਜਮਾਲ ਮੁਹੰਮਦ ਕਾਲੇਕੇ ਚੇਅਰਮੈਨ ਮੁਸਲਿਮ ਡਿਵੈਲਪਮੈਂਟ ਬੋਰਡ ਅਤੇ ਯੂਸਫ ਵੈਰੋਕੇ ਨੇ ਦੱਸਿਆ ਕਿ ਅਹਿਰਾਰ ਫਾਊਂਡੇਸ਼ਨ ਪੰਜਾਬ (ਸ਼ਾਹੀ ਇਮਾਮ ਲੁਧਿਆਣਾ ਪੰਜਾਬ) ਵਲੋਂ ਦਿਵਿਆਂਗ ਵਿਅਕਤੀਆਂ ਲਈ ਅਸੈਸਮੈਂਟ ਕੈਂਪ ਜਨਤਾ ਧਰਮਸ਼ਾਲਾ ਬਾਘਾ ਪੁਰਾਣਾ ਵਿਖੇ ਲਗਾਇਆ ਗਿਆ| ਇਸ ਕੈਂਪ ਮੌਕੇ 80 ਫੀਸਦੀ ਜਾਂ ਉਸ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ ਮੁਫਤ ਟਰਾਈ ਸਾਈਕਲ, ਸਮਾਰਟ ਫੋਨ (ਬਲਾਇੰਡ ਸਟੂਡੈਂਟ ਲਈ), ਟਰਾਈ ਸਾਈਕਲ, ਵੀਲ੍ਹ ਚੇਅਰ, ਕੰਨਾਂ ਦੀ ਮਸ਼ੀਨ, ਵਾਕਰ, ਫਾਹੁੜੀਆਂ, ਛੜੀਆਂ, ਕੈਲੀਪਰ, ਬੌਧਿਕ ਅਪੰਗ ਬੱਚਿਆਂ ਲਈ ਟੀ.ਐਲ.ਐਮ. ਕਿੱਟ ਆਦਿ ਲਈ ਰਜਿਸਟ੍ਰੇਸ਼ਨ (ਅਸੈਸਮੈਂਟ) ਕੀਤੀ ਗਈ ਅਤੇ ਇਹ ਸਮੱਗਰੀ ਜਲਦੀ ਲੋੜਵੰਦ ਵਿਅਕਤੀਆਂ ਨੂੰ ਦਿੱਤੀ ਜਾਵੇਗੀ| ਇਸ ਮੌਕੇ ਡਾ. ਨਰਿੰਦਰ ਕੁਮਾਰ ਬਾਂਸਲ, ਹਰਮਨ ਸਿੰਘ, ਡਾ. ਰਮਨੀਸ਼ ਪ੍ਰਕਾਸ਼, ਚੇਅਰਮੈਨ ਲਖਵੀਰ ਅਲੀ ਗਾਦੜੀ ਵਾਲਾ, ਚੇਅਰਮੈਨ ਬਿਲਾਲ ਅਹਿਮਦ ਜ਼ੀਰਾ, ਇਕਬਾਲ ਦੀਨ ਕਾਲੇਕੇ, ਸਰਪੰਚ ਸਾਹਿਜ਼ਾਦ ਖਾਨ ਚੀਮਾ ਕਾਲੇਕੇ, ਇਕਬਾਲ ਮੁਹੰਮਦ ਲੰਡੇ, ਚਿਰਾਗ ਦੀਨ ਰੌਂਤਾ, ਡਾ. ਅਕਬਰ ਚੜਿੱਕ, ਸਾਹਿਬ ਦੀਨ ਰਾਊਕੇ, ਪ੍ਰਵੇਜ਼ ਭੱਟੀ ਸਮਾਲਸਰ, ਬਿਲਾਲ ਮੁਹੰਮਦ ਜ਼ੀਰਾ, ਡਾ. ਸੁਰਾਜ ਅਲੀ ਭਲੂਰ, ਡਾ. ਬੀਰਬਲ ਖਾਨ ਰਣਸੀਂਹ ਆਦਿ ਤੋਂ ਇਲਾਵਾ ਕੈਂਪ ਮਜਲਸ ਅਹਿਰਾਰ ਕਮੇਟੀ ਜ਼ਿਲ੍ਹਾ ਮੋਗਾ ਦੇ ਮੈਂਬਰ ਹਾਜ਼ਰ ਸਨ|
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਪ੍ਰਦਰਸ਼ਨੀ ’ਚ ਪੇਸ਼ ਕੀਤਾ ਨਵੀਨਤਮ ਮਾਡਲ ਅਗਲੀ ਖ਼ਬਰ ਕੈਲੀਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਨਰਸਰੀ ਦਾ ‘ਹੰਡਰਡ ਡੇ’ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।