23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਡਿਊਟੀ ਨੂੰ ਲੈ ਕੇ ਸਰਕਾਰੀ ਸਕੂਲ ਦੇ ਸੇਵਾਦਾਰਾਂ ਤੇ ਮਿਡ-ਡੇ-ਮੀਲ ਵਰਕਰਾਂ ਆਪਸ ਵਿਚ ਉਲਝੇ

ਬਠਿੰਡਾ, 22 ਅਗਸਤ (ਪੱਤਰ ਪ੍ਰੇਰਕ)-ਸਥਾਨਕ ਧੋਬੀਆਣਾ ਨਗਰ ਦੇ ਸਰਕਾਰ ਐਲੀਮੈਂਟਰੀ ਸਕੂਲ ਵਿਚ ਕੁਝ ਸੇਵਾਦਾਰਾਂ ਅਤੇ ਮਿਡ ਡੇਅ ਮੀਲ ਵਰਕਰਾਂ ਵਿਚਕਾਰ ਡਿਊਟੀ ਨੂੰ ਲੈ ਕੇ ਆਪਸ ਵਿਚ ਉਲਝਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਸਕੂਲ ਦੇ ਪ੍ਰਵਾਸੀ ਵਰਕਰਾਂ ’ਤੇ ਇਕ ਔਰਤ ਸੇਵਾਦਾਰ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਵੀ ਦੋਸ਼ ਲਗਾਏ ਗਏ ਹਨ, ਜਿਸ ਬਾਅਦ ਮਾਮਲਾ ਕਾਫੀ ਭਖ ਗਿਆ ਤੇ ਸਬੰਧਿਤ ਔਰਤਾਂ ਦੇ ਇਲਾਕੇ ਦੇ ਵੱਡੀ ਗਿਣਤੀ ਵਿਅਕਤੀ ਸਕੂਲ ਵਿਚ ਪੁੱਜੇ, ਜਿਨ੍ਹਾਂ ਕਾਰਵਾਈ ਦੀ ਮੰਗ ਕੀਤੀ।

ਅਜੀਤ ਡੈਸਕ 23-08-2026
ਬਠਿੰਡਾ, 22 ਅਗਸਤ (ਪੱਤਰ ਪ੍ਰੇਰਕ)-ਸਥਾਨਕ ਧੋਬੀਆਣਾ ਨਗਰ ਦੇ ਸਰਕਾਰ ਐਲੀਮੈਂਟਰੀ ਸਕੂਲ ਵਿਚ ਕੁਝ ਸੇਵਾਦਾਰਾਂ ਅਤੇ ਮਿਡ ਡੇਅ ਮੀਲ ਵਰਕਰਾਂ ਵਿਚਕਾਰ ਡਿਊਟੀ ਨੂੰ ਲੈ ਕੇ ਆਪਸ ਵਿਚ ਉਲਝਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਸਕੂਲ ਦੇ ਪ੍ਰਵਾਸੀ ਵਰਕਰਾਂ ’ਤੇ ਇਕ ਔਰਤ ਸੇਵਾਦਾਰ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਵੀ ਦੋਸ਼ ਲਗਾਏ ਗਏ ਹਨ, ਜਿਸ ਬਾਅਦ ਮਾਮਲਾ ਕਾਫੀ ਭਖ ਗਿਆ ਤੇ ਸਬੰਧਿਤ ਔਰਤਾਂ ਦੇ ਇਲਾਕੇ ਦੇ ਵੱਡੀ ਗਿਣਤੀ ਵਿਅਕਤੀ ਸਕੂਲ ਵਿਚ ਪੁੱਜੇ, ਜਿਨ੍ਹਾਂ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਸਕੂਲ ਵਿਚ ਮਿਡ ਡੇਅ ਮੀਲ ਅਤੇ ਸਾਫ਼-ਸਫ਼ਾਈ ਦਾ ਕੰਮ ਕਰਦੀਆਂ ਕੁਝ ਔਰਤਾਂ ਨੇ ਦੱਸਿਆ ਕਿ ਇਸੇ ਸਕੂਲ ਵਿਚ ਕੁਝ ਪ੍ਰਵਾਸੀ ਔਰਤਾਂ ਵੀ ਕੰਮ ਕਰਦੀਆਂ ਹਨ ਪਰ ਉਹ ਪਿਛਲੇ ਕਾਫੀ ਸਮੇਂ ਤੋਂ ਡਿਊਟੀ ’ਤੇ ਨਹੀਂ ਆ ਰਹੀਆਂ ਹਨ ਤੇ ਆਪਣੀ ਡਿਊਟੀ ਦਾ ਕੰਮ ਦੂਜੇ ਵਰਕਰਾਂ ਤੋਂ ਕਰਵਾਉਣ ਲਈ ਉਨ੍ਹਾਂ ’ਤੇ ਦਬਾਓ ਪਾਉਂਦੀਆਂ ਹਨ ਤੇ ਜਦੋਂ ਕੁਝ ਵਰਕਰਾਂ ਨੇ ਉਨ੍ਹਾਂ ਦਾ ਕੰਮ ਕਰਨ ਤੋਂ ਮਨਾਂ ਕੀਤਾ ਤਾਂ ਅੱਜ ਉਨ੍ਹਾਂ ਪ੍ਰਵਾਸੀ ਵਰਕਰਾਂ ਵਲੋਂ ਤੈਸ਼ ਵਿਚ ਆ ਕੇ ਝਾੜੂ ਨਾਲ ਇਕ ਸਥਾਨਕ ਔਰਤ ਵਰਕਰ ਦੀ ਕੁੱਟਮਾਰ ਕੀਤੀ ਗਈ ਤੇ ਦੂਜੀਆਂ ਵਰਕਰਾਂ ਨੂੰ ਡਰਾਇਆ-ਧਮਕਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਉਕਤ ਦੇ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦਾ ਕੰਮ ’ਤੇ ਆਉਣਾ ਯਕੀਨੀ ਬਣਾਇਆ ਜਾਵੇ, ਨਹੀਂ ਤਾਂ ਫ਼ਾਰਗ ਕੀਤਾ ਜਾਵੇ। ਇਸ ਸੰਬੰਧੀ ਸਕੂਲ ਮੁਖੀ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਪਾਏ ਜਾਣ ਵਾਲੇ ਵਰਕਰ ਦੇ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਉਕਤ ਦੇ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦਾ ਕੰਮ ’ਤੇ ਆਉਣਾ ਯਕੀਨੀ ਬਣਾਇਆ ਜਾਵੇ, ਨਹੀਂ ਤਾਂ ਫ਼ਾਰਗ ਕੀਤਾ ਜਾਵੇ। ਇਸ ਸੰਬੰਧੀ ਸਕੂਲ ਮੁਖੀ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਪਾਏ ਜਾਣ ਵਾਲੇ ਵਰਕਰ ਦੇ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਸੁਨਿਆਰੇ ਦੇ ਘਰੋਂ ਕਰੋੜਾਂ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ 4 ਗ੍ਰਿਫਤਾਰ ਅਗਲੀ ਖ਼ਬਰ ਬੱਕਰੀ ਚੋਰ ਗਰੋਹ ਦੇ ਪੰਜ ਮੈਂਬਰ ਚੋਰੀ ਕੀਤੀਆਂ ਬੱਕਰੀਆਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।