23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੁਨਿਆਰੇ ਦੇ ਘਰੋਂ ਕਰੋੜਾਂ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ 4 ਗ੍ਰਿਫਤਾਰ

ਬਠਿੰਡਾ, 22 ਅਗਸਤ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ 19 ਅਗਸਤ 2026 ਦੀ ਰਾਤ ਨੂੰ ਭਾਰਤ ਨਗਰ ਸਥਿਤ ਘਰ ਵਿਚੋਂ ਭਾਰੀ ਮਾਤਰਾ ਵਿਚ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਦੇ ਮਾਮਲੇ ਨੂੰ ਖੰਘਾਲਦਿਆਂ ਹੋਇਆ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਪਾਸੋਂ 2 ਕਿੱਲੋ 400 ਗ੍ਰਾਮ ਸੋਨਾ ਅਤੇ 3 ਕਿੱਲੋ ਚਾਂਦੀ ਬਰਾਮਦ ਕਰ ਲਈ ਗਈ। ਇਸ ਮਾਮਲੇ ‘ਚ ਐੱਸ.

ਆਸਵੰਤ ਸਿੰਘ ਐੱਸ.ਪੀ.ਸਿਟੀ ਪ੍ਰੈੱਸ ਮੀਟਿੰਗ ਦੌਰਾਨ ਬਰਾਮਦ ਕੀਤੇ ਹੋਏ ਸੋਨੇ-ਚਾਂਦੀ ਦੇ ਡੱਬੇ ਦਿਖਾਉਂਦੇ ਹੋਏ ਨਾਲ ਮਨੋਜ ਗੋਰਸੀ ਪੀ.ਪੀ.ਐੱਸ., ਅਰੁਣ ਮੁੰਡਨ ਡੀ.ਐੱਸ.ਪੀ.ਸਿਟੀ-2, ਸੰਦੀਪ ਭਾਟੀ ਡੀ.ਐੱਸ.ਪੀ.। ਤਸਵੀਰ: ਲਵਲੀ 23-08-2026
ਬਠਿੰਡਾ, 22 ਅਗਸਤ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ 19 ਅਗਸਤ 2026 ਦੀ ਰਾਤ ਨੂੰ ਭਾਰਤ ਨਗਰ ਸਥਿਤ ਘਰ ਵਿਚੋਂ ਭਾਰੀ ਮਾਤਰਾ ਵਿਚ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਦੇ ਮਾਮਲੇ ਨੂੰ ਖੰਘਾਲਦਿਆਂ ਹੋਇਆ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਪਾਸੋਂ 2 ਕਿੱਲੋ 400 ਗ੍ਰਾਮ ਸੋਨਾ ਅਤੇ 3 ਕਿੱਲੋ ਚਾਂਦੀ ਬਰਾਮਦ ਕਰ ਲਈ ਗਈ। ਇਸ ਮਾਮਲੇ ‘ਚ ਐੱਸ. ਪੀ. ਆਸਵੰਤ ਸਿੰਘ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੰਘੇ 20 ਅਗਸਤ ਨੂੰ ਭੂਸ਼ਣ ਕੁਮਾਰ ਵਾਸੀ ਭਾਰਤ ਨਗਰ ਵਿਚੋਂ ਥਾਣਾ ਕੈਂਟ ਵਿਖੇ ਆਪਣੇ ਘਰੋਂ 19 ਅਗਸਤ ਦੀ ਰਾਤ ਨੂੰ 11:30 ਵਜੇ ਦੇ 2 ਕਿੱਲੋ 600 ਗ੍ਰਾਮ ਸੋਨਾ ਅਤੇ 3 ਕਿੱਲੋ ਚਾਂਦੀ ਦੇ ਚੋਰੀ ਹੋਣ ਦਾ ਮਾਮਲਾ ਦਰਜ ਕਰਵਾਇਆ ਗਿਆ। ਬਠਿੰਡਾ ਪੁਲਿਸ ਵਲੋਂ ਇਸ ਚੋਰੀ ਮਾਮਲੇ ਨੂੰ ਲੈ ਕੇ ਵਿਗਿਆਨਿਕ ਢੰਗ ਸੀ.ਸੀ.ਟੀਵੀ. ਕੈਮਰਿਆਂ ਦੀਆਂ ਫੋਟੋਆਂ ਨੂੰ ਖੰਘਾਲਦਿਆਂ ਚੋਰੀ ਕਰਨ ਵਾਲੇ ਕਥਿਤ ਦੋਸ਼ੀਆਂ ਦੀ ਪੈੜ ਨੱਪਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਅਤੇ ਸਾਜ਼ਿਸ਼ ਘਾੜਾ ਵਿਅਕਤੀ ਨੂੰ ਕਾਬੂ ਕਰਕੇ ਚੋਰੀ ਕੀਤਾ ਗਿਆ ਹੋਇਆ 2 ਕਿੱਲੋ 400 ਗ੍ਰਾਮ ਸੋਨਾ ਅਤੇ 3 ਕਿੱਲੋ ਚਾਂਦੀ ਬਰਾਮਦ ਕਰ ਲਈ ਗਈ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਅੱਗੇ ਦੱਸਿਆ ਕਿ ਇਸ ਚੋਰੀ ਦੇ ਮਾਮਲੇ ਨੂੰ ਅੰਜਾਮ ਦੇਣ ਸਾਜ਼ਿਸ਼ ਕਰਨ ਵਾਲਾ ਵਿਅਕਤੀ ਜਸਵਿੰਦਰ ਸਿੰਘ ਵਾਸੀ ਮੌੜ ਮੰਡੀ ਦੇ ਪੀੜਤ ਭੂਸ਼ਣ ਕੁਮਾਰ ਨਾਲ ਪੁਰਾਣੀ ਜਾਣ-ਪਹਿਚਾਣ ਹੋਣ ਕਰਕੇ ਉਸ ਨੂੰ ਪਤਾ ਸੀ ਕਿ ਭੂਸ਼ਣ ਕੁਮਾਰ ਦੇ ਘਰ ਭਾਰੀ ਮਾਤਰਾ ਵਿਚ ਸੋਨਾ ਅਤੇ ਚਾਂਦੀ ਪਿਆ ਹੈ। ਪੁਲਿਸ ਮੁਤਾਬਿਕ ਭੂਸ਼ਣ ਕੁਮਾਰ ਸੋਨੇ ਦੇ ਗਹਿਣਿਆਂ ਬਦਲੇ ਪੈਸਾ ਵਿਆਜ ‘ਤੇ ਦੇਣ ਦਾ ਕੰਮ ਕਰਦਾ ਹੈ। ਜਸਵਿੰਦਰ ਸਿੰਘ ਨੇ ਆਪਣੇ ਸਾਥੀ ਦਲਜੀਤ ਸਿੰਘ ਵਾਸੀ ਮੌੜ ਮੰਡੀ ਨਾਲ ਮਿਲ ਕੇ ਭੂਸ਼ਣ ਕੁਮਾਰ ਦੇ ਘਰੋਂ ਚੋਰੀ ਕਰਵਾਉਣ ਦੀ ਵਿਊਂਤਬੰਦੀ ਬਣਾਉਣ ਲਈ ਦਲਜੀਤ ਸਿੰਘ ਨੂੰ ਕਿਹਾ। ਚੋਰੀ ਕਰਵਾਉਣ ਲਈ 2 ਵਿਅਕਤੀਆਂ ਦੀ ਲੋੜ ਹੈ। ਦਲਜੀਤ ਸਿੰਘ ਨੇ ਜਸਵਿੰਦਰ ਸਿੰਘ ਨੂੰ ਕੁਲਦੀਪ ਸਿੰਘ ਵਾਸੀ ਟੀਚਰ ਕਾਲੋਨੀ ਮੌੜ ਮੰਡੀ ਅਤੇ ਮੁਨੀਸ਼ ਬਾਂਸਲ ਵਾਸੀ ਮੌੜ ਮੰਡੀ ਨੂੰ ਮਿਲਾਇਆ ਗਿਆ। ਉਕਤ ਵਿਅਕਤੀਆਂ ਨੇ 20 ਅਗਸਤ 2026 ਦੀ ਰਾਤ ਨੂੰ 11:30 ਵਜੇ ਤੋਂ 11:45 ਦੇ ਦਰਮਿਆਨ ਭੂਸ਼ਣ ਕੁਮਾਰ ਵਾਸੀ ਭਾਰਤ ਨਗਰ ਦੇ ਘਰ ਵਿਚੋਂ ਸੋਨਾ ਅਤੇ ਚਾਂਦੀ ਚੋਰੀ ਕਰ ਲਈ ਗਈ। ਪੀੜਤ ਉਸ ਸਮੇਂ ਕਿਸੇ ਵਿਆਹ ਵਿਚ ਸ਼ਾਮਿਲ ਹੋਣ ਲਈ ਗਿਆ ਸੀ, ਜੋ ਜਸਵਿੰਦਰ ਸਿੰਘ ਨੂੰ ਪਤਾ ਸੀ, ਘਰ ਵਿਚ ਇਕੱਲੇ ਬਿਮਾਰ ਬਜ਼ੁਰਗ ਨੂੰ ਛੱਡ ਗਏ ਗਏ ਸਨ। ਇਸ ਚੋਰੀ ਦੀ ਵਾਰਦਾਤ ਦੇ ਸਬੰਧ ਵਿਚ ਪੁਲਿਸ ਚੋਰੀ ਕਰਨ ਵਾਲੇ ਵਿਅਕਤੀਆਂ ਅਤੇ ਸਾਜਿਸ਼ਘਾੜੇ ’ਤੇ ਚੋਰੀ ਦਾ ਮੁਕੱਦਮਾ ਦਰਜ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ। ਪੁਲਿਸ ਅਨੁਸਾਰ ਇਨ੍ਹਾਂ ਵਿਚੋਂ ਮੁਨੀਸ਼ ਕੁਮਾਰ ਬਾਂਸਲ ‘ਤੇ ਪਹਿਲਾਂ ਵੀ ਚੋਰੀ ਕਰਨ ਦਾ ਮਾਮਲਾ ਦਰਜ ਹੈ। ਇਸ ਪ੍ਰੈੱਸ ਮੀਟਿੰਗ ਦੌਰਾਨ ਐੱਸ.ਪੀ.ਸਿਟੀ ਆਸਵੰਤ ਸਿੰਘ ਨਾਲ ਮਨੋਜ ਗੋਰਸੀ, ਪੀ.ਪੀ.ਐੱਸ., ਅਰੁਣ ਮੁੰਡਨ ਡੀ.ਐੱਸ.ਪੀ.ਸਿਟੀ-2, ਸੰਦੀਪ ਭਾਟੀ ਡੀ.ਐੱਸ.ਪੀ. ਇਨਵੈਸਟੀਗੇਸ਼ਨ ਅਤੇ ਥਾਣਾ ਕੈਂਟ ਅਤੇ ਸੀ.ਆਈ.ਏ-ਮੁਖੀ ਹਾਜ਼ਰ ਸਨ।
ਪਿਛਲੀ ਖ਼ਬਰ ਸੀਮੈਂਟ ਕਾਮਿਆਂ ਨੇ ਮੰਗਾਂ ਨੂੰ ਲੈ ਕੇ ਅਲਟ੍ਰਾਟੈਕ ਫੈਕਟਰੀ ਦੇ ਮੁੱਖ ਗੇਟ ਅੱਗੇ ਮੈਨੇਜਮੈਂਟ ਖਿਲਾਫ਼ ਧਰਨੇ ਦੌੌਰਾਨ ਕੀਤੀ... ਅਗਲੀ ਖ਼ਬਰ ਡਿਊਟੀ ਨੂੰ ਲੈ ਕੇ ਸਰਕਾਰੀ ਸਕੂਲ ਦੇ ਸੇਵਾਦਾਰਾਂ ਤੇ ਮਿਡ-ਡੇ-ਮੀਲ ਵਰਕਰਾਂ ਆਪਸ ਵਿਚ ਉਲਝੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।