24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨਗਰ ਕੌਂਸਲ ਪ੍ਰਬੰਧਕਾਂ ਵਲੋਂ ਭੁੱਚੋ ਕੈਂਚੀਆਂ ਸੜਕ 15 ਦਿਨਾਂ ਵਿਚ ਬਣਾ ਕੇ ਚਾਲੂ ਕਰਨ ਦਾ ਭਰੋਸਾ

ਭੁੱਚੋ ਮੰਡੀ, 22 ਅਗਸਤ (ਪਰਵਿੰਦਰ ਸਿੰਘ ਜੌੜਾ)- ਸਥਾਨਕ ਨਗਰ ਕੌਂਸਲ ਪ੍ਰਬੰਧਕਾਂ ਵਲੋਂ ਭੁੱਚੋ ਕੈਂਚੀਆਂ ਸੜਕ 15 ਦਿਨਾਂ ਵਿਚ ਬਣਾ ਕੇ ਚਾਲੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਨਾਲ ਸਥਾਨਕ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਰਾਹਤ ਦੀ ਆਸ ਬੱਝੀ ਹੈ। ਇਹ ਸੜਕ ਪੁੱਟੀ ਨੂੰ ਕਰੀਬ ਮਹੀਨਾ ਹੋ ਗਿਆ ਹੈ, ਕਾਰਨ ਭੁੱਚੋ ਮੰਡੀ ਸ਼ਹਿਰ ਅਤੇ ਦੋਨੋਂ ਪਾਸੇ ਦੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਵਿਚ ਤਾਂ ਭਾਰੀ ਮੁਸ਼ਕਿਲ ਆਉਂਦੀ ਹੀ ਹੈ, ਸਗੋਂ ਦੁਕਾਨਦਾਰਾਂ ਅਤੇ ਹੋਰਨਾਂ ਕਾਰੋਬਾਰੀਆਂ ਦੇ ਕਾਰੋਬਾਰਾਂ ‘ਤੇ ਵੀ ਮਾੜਾ ਅਸਰ ਪਿਆ ਹੈ।

ਭੁੱਚੋ ਕੈਂਚੀਆਂ ਰੋਡ ਦਾ ਜਾਇਜ਼ਾ ਲੈਂਦੇ ਹੋਏ ਭੁੱਚੋ ਨਗਰ ਕੌਂਸਲ ਦੇ ਕੌਂਸਲਰ ਅਤੇ ਸਿਆਸੀ ਪਾਰਟੀਆਂ ਦੇ ਆਗੂ। ਤਸਵੀਰ: ਪਰਵਿੰਦਰ ਸਿੰਘ ਜੌੜਾ 23-08-2026
ਭੁੱਚੋ ਮੰਡੀ, 22 ਅਗਸਤ (ਪਰਵਿੰਦਰ ਸਿੰਘ ਜੌੜਾ)- ਸਥਾਨਕ ਨਗਰ ਕੌਂਸਲ ਪ੍ਰਬੰਧਕਾਂ ਵਲੋਂ ਭੁੱਚੋ ਕੈਂਚੀਆਂ ਸੜਕ 15 ਦਿਨਾਂ ਵਿਚ ਬਣਾ ਕੇ ਚਾਲੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਨਾਲ ਸਥਾਨਕ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਰਾਹਤ ਦੀ ਆਸ ਬੱਝੀ ਹੈ। ਇਹ ਸੜਕ ਪੁੱਟੀ ਨੂੰ ਕਰੀਬ ਮਹੀਨਾ ਹੋ ਗਿਆ ਹੈ, ਕਾਰਨ ਭੁੱਚੋ ਮੰਡੀ ਸ਼ਹਿਰ ਅਤੇ ਦੋਨੋਂ ਪਾਸੇ ਦੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਵਿਚ ਤਾਂ ਭਾਰੀ ਮੁਸ਼ਕਿਲ ਆਉਂਦੀ ਹੀ ਹੈ, ਸਗੋਂ ਦੁਕਾਨਦਾਰਾਂ ਅਤੇ ਹੋਰਨਾਂ ਕਾਰੋਬਾਰੀਆਂ ਦੇ ਕਾਰੋਬਾਰਾਂ ‘ਤੇ ਵੀ ਮਾੜਾ ਅਸਰ ਪਿਆ ਹੈ। ਦੁਕਾਨਦਾਰਾਂ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਕਿਸ ਕੋਲ ਆਪਣਾ ਦੁਖੜਾ ਰੋਣ ਅਤੇ ਇਸ ਸੜਕ ਦਾ ਕੰਮ ਕਦੋਂ ਮੁਕੰਮਲ ਹੋਵੇਗਾ। ਅੱਜ ਕੌਂਸਲਰ ਪ੍ਰਿੰਸ ਗੋਲਣ, ਕੌਂਸਲਰ ਜੁਗਨੂੰ ਮੌੜ, ਕੌਂਸਲਰ ਆਤਮਾ ਸਿੰਘ, ਕੌਂਸਲਰ ਸੰਦੀਪ ਸਿੰਘ, ਕਾਂਗਰਸ ਸ਼ਹਿਰੀ ਪ੍ਰਧਾਨ ਮੁਕੇਸ਼ ਸ਼ਰਮਾ ਅਤੇ ਭਾਜਪਾ ਸੂਬਾ ਕਮੇਟੀ ਮੈਂਬਰ ਵਿਨੋਦ ਬਿੰਟਾ ਨੇ ਸਬੰਧਿਤ ਠੇਕੇਦਾਰ ਨੂੰ ਮੌਕੇ ‘ਤੇ ਬੁਲਾ ਕੇ ਇਸ ਸੜਕ ਦਾ ਜਾਇਜ਼ਾ ਲਿਆ। ਉਨ੍ਹਾਂ ਸ਼ਹਿਰ ਅਤੇ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਇਸ ਸੜਕ ਦੇ ਇਕ ਪਾਸੇ ਨੂੰ 15 ਦਿਨਾਂ ਵਿਚ ਬਣਾ ਕੇ ਰਾਹਗੀਰਾਂ ਲਈ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਣੀ ਖੜ੍ਹਦਾ ਹੋਣ ਕਰਕੇ ਸੜਕ ਦਾ 600 ਮੀਟਰ ਹਿੱਸਾ ਕੰਕਰੀਟ ਦਾ ਬਣਾਇਆ ਜਾਣਾ ਹੈ ਅਤੇ ਸੜਕ ਦੇ ਦੋਨੋਂ ਪਾਸੇ ਬਰਾਬਰ ਲੈਵਲ ਕਰਕੇ ਇੰਟਰਲਾਕ ਟਾਈਲਾਂ ਲਾਈਆਂ ਜਾਣੀਆਂ ਹਨ। ਉਨ੍ਹਾਂ ਇਸ ਕਾਰਜ ਲਈ ਦੇਰੀ ਹੋਣ ‘ਤੇ ਲੋਕਾਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਪੁੱਟੀ ਗਈ ਸੜਕ ਦਾ ਮਲਬਾ ਦੂਰ ਸੁੱਟਣ ਕਰਕੇ ਦੇਰੀ ਹੋ ਗਈ ਅਤੇ ਫਿਰ ਮੀਹਾਂ ਦੀ ਰੁੱਤ ਸ਼ੁਰੂ ਹੋ ਗਈ। ਸੜਕ ਦੇ ਹਿੱਸੇ ਵਿਚ ਵਾਰ-ਵਾਰ ਮੀਹਾਂ ਦਾ ਪਾਣੀ ਭਰਨ ਨਾਲ ਨਿਰਮਾਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਦੋ ਪਹੀਆ ਵਾਹਨਾਂ ਵਾਸਤੇ ਰਸਤਾ ਬਣਾ ਦਿੱਤਾ ਗਿਆ ਹੈ ਅਤੇ ਚਾਰ ਪਹੀਆ ਵਾਹਨ ਲਹਿਰਾ ਬੇਗਾ ਰੋਡ ਅਤੇ ਲਵੇਰੀਸਰ ਸਾਹਿਬ ਰੋਡ ਦੀ ਵਰਤੋਂ ਕਰਨ। ਆਗੂਆਂ ਨੇ ਲੋਕਾਂ ਨੂੰ 15 ਕੁ ਦਿਨ ਹੋਰ ਸਬਰ ਰੱਖਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਅੰਤਰ-ਵਿਭਾਗੀ ਆਨ-ਦ-ਸਪਾਟ ਮੋਬਾਈਲ ਫੋਟੋਗ੍ਰਾਫੀ ਮੁਕਾਬਲੇ ਨਾਲ ਵਿਸ਼ਵ ਫੋਟੋਗ੍ਰਾਫ਼ੀ ਦਿਵ... ਅਗਲੀ ਖ਼ਬਰ ਈ. ਸੀ. ਸੀ. ਈ. ਦਿਵਸ ਮੌਕੇ ਬੱਚਿਆਂ ਦੇ ਸਰਵਪੱਖੀ ਵਿਕਾਸ ਸੰਬੰਧੀ ਜਾਗਰੂਕਤਾ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।