15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪਲਾਸਟਿਕ ਮੁਕਤ ਮੁਹਿੰਮਾਂ ਚਲਾਉਣ ਵਾਲੀ ਸਰਕਾਰ ਦੀਆਂ ਏਜੰਸੀਆਂ ਮੰਡੀਆਂ ’ਚ ਖ਼ੁਦ ਵਰਤ ਰਹੀਆਂ ਨੇ ਪਲਾਸਟਿਕ ਦੀ ਸੂਤਲੀ

ਰੂੜੇਕੇ ਕਲਾਂ, 14 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਲਾਸਟਿਕ ਮੁਕਤ ਮੁਹਿੰਮਾਂ ਚਲਾ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਪ੍ਰੰਤੂ ਅਨਾਜ ਮੰਡੀਆਂ ਵਿਚ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਕਾਨੂੰਨੀ ਨਿਯਮਾਂ ਦੇ ਉਲਟ ਖ਼ੁਦ ਪਲਾਸਟਿਕ ਦੀ ਸੂਤਲੀ ਦੀ ਵਰਤੋਂ ਕਰ ਕੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ ਅਤੇ ਅਨਾਜ ਮੰਡੀਆਂ ਵਿਚ ਘਟੀਆ ਕਿਸਮ ਦਾ ਪੁਰਾਣਾ ਬਾਰਦਾਨਾ ਵਰਤਿਆਂ ਜਾ ਰਿਹਾ ਹੈ। ਇਹ ਸਾਰੀਆਂ ਬੇਨਿਯਮੀਆਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਨਿਗ੍ਹਾ ਹੇਠ ਹੋ ਰਹੀਆਂ ਹਨ।

ਅਜੀਤ ਡੈਸਕ 15-11-2026
ਰੂੜੇਕੇ ਕਲਾਂ, 14 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਲਾਸਟਿਕ ਮੁਕਤ ਮੁਹਿੰਮਾਂ ਚਲਾ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਪ੍ਰੰਤੂ ਅਨਾਜ ਮੰਡੀਆਂ ਵਿਚ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਕਾਨੂੰਨੀ ਨਿਯਮਾਂ ਦੇ ਉਲਟ ਖ਼ੁਦ ਪਲਾਸਟਿਕ ਦੀ ਸੂਤਲੀ ਦੀ ਵਰਤੋਂ ਕਰ ਕੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ ਅਤੇ ਅਨਾਜ ਮੰਡੀਆਂ ਵਿਚ ਘਟੀਆ ਕਿਸਮ ਦਾ ਪੁਰਾਣਾ ਬਾਰਦਾਨਾ ਵਰਤਿਆਂ ਜਾ ਰਿਹਾ ਹੈ। ਇਹ ਸਾਰੀਆਂ ਬੇਨਿਯਮੀਆਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਨਿਗ੍ਹਾ ਹੇਠ ਹੋ ਰਹੀਆਂ ਹਨ। ਪ੍ਰੰਤੂ ਜ਼ਿੰਮੇਵਾਰ ਵਿਭਾਗ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਿ ਪਿਛਲੇ ਸਮੇਂ ਤੋਂ ਲੈ ਕੇ ਅਨਾਜ ਮੰਡੀਆਂ ਵਿਚ ਜੂਟ ਦਾ ਸੇਬਾ ਵਰਤਿਆਂ ਜਾਂਦਾ ਸੀ ਜੋ ਕਿ ਗਲਣਯੋਗ ਹੈ। ਅਨਾਜ ਮੰਡੀ ਭੈਣੀ ਫੱਤਾ ਦਾ ਦੌਰਾ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਮੰਡੀ ਵਿਚ ਝੋਨੇ ਦੀ ਫ਼ਸਲ ਬੋਰੀਆਂ ਵਿਚ ਪਾ ਕੇ ਬੋਰੀਆਂ ਦੀ ਸਿਲਾਈ ਨਾ ਗਲਣਯੋਗ ਪਲਾਸਟਿਕ ਦੀ ਸੂਤਲੀ ਨਾਲ ਕੀਤੀ ਜਾ ਰਹੀ ਸੀ। ਵੱਡੀ ਪੱਧਰ ’ਤੇ ਪੁਰਾਣਾ ਬਾਰਦਾਨਾ ਵਰਤਿਆਂ ਜਾ ਰਿਹਾ ਸੀ। ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਲੋਕਾਂ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੇ ਸਰਕਾਰ ਦੇ ਅਦਾਰੇ ਖ਼ੁਦ ਹੀ ਪਲਾਸਟਿਕ ਦੀ ਸੂਤਲੀ ਵਰਤੋ ਕਰ ਕੇ ਕਾਨੂੰਨੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਫੇਰ ਆਮ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ। ਵਾਤਾਵਰਨ ਪ੍ਰੇਮੀਆਂ ਤੇ ਸਮਾਜ ਸੇਵੀ ਵਿਅਕਤੀਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਅਨਾਜ ਮੰਡੀਆਂ ਵਿਚ ਵਰਤੀ ਜਾ ਰਹੀ ਪਲਾਸਟਿਕ ਦੀ ਸੂਤਲੀ ਅਤੇ ਘਟੀਆਂ ਕਿਸਮ ਦੇ ਬਾਰਦਾਨੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਜਨਤਕ ਕੀਤਾ ਜਾਵੇ ਕਿ ਅਨਾਜ ਮੰਡੀਆਂ ਵਿਚ ਘਟੀਆ ਕਿਸਮ ਦਾ ਬਾਰਦਾਨਾ ਅਤੇ ਪਲਾਸਟਿਕ ਦੀ ਸੂਤਲੀ ਦੀ ਵਰਤੋ ਕਿਸ ਅਧਿਕਾਰੀ ਦੇ ਆਦੇਸ਼ਾਂ ਤੇ ਕੀਤੀ ਜਾ ਰਹੀ ਹੈ। ਕੀ ਕਹਿਣਾ ਹੈ ਅਧਿਕਾਰੀਆਂ ਦਾ - ਅਨਾਜ ਮੰਡੀ ਭੈਣੀ ਫੱਤਾ ਵਿਖੇ ਹਾਜ਼ਰ ਮਾਰਕੀਟ ਕਮੇਟੀ ਤਪਾ ਦੇ ਅਧਿਕਾਰੀ ਬਿਕਰਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਸੂਤਲੀ ਨਾ ਵਰਤਣ ਸਬੰਧੀ ਕੋਈ ਨਿਯਮ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਜਿਸ ਕਰ ਕੇ ਪਲਾਸਟਿਕ ਦੀ ਸੂਤਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਤਪਾ ਦੇ ਸਕੱਤਰ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਬਰਨਾਲਾ ਅਨਾਜ ਮੰਡੀ ਵਿਖੇ ਵੀ ਮਾਮਲਾ ਵਿਭਾਗ ਦੇ ਸਾਹਮਣੇ ਆਇਆ ਸੀ। ਇਸ ਸਬੰਧੀ ਪੜ੍ਹਤਾਲ ਕਰ ਰਹੇ ਹਾਂ।
ਪਿਛਲੀ ਖ਼ਬਰ ਧੀ ਦੇ ਜਨਮ ਲੈਣ ਦੀ ਖ਼ੁਸ਼ੀ ਵਿਚ ਨਿੰਮ ਬੰਨ੍ਹ ਕੇ ਦਿੱਤਾ ਸਮਾਜ ਨੂੰ ਧੀਆਂ ਦੇ ਸਨਮਾਨ ਦਾ ਸੁਨੇਹਾ ਅਗਲੀ ਖ਼ਬਰ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਬੀ.ਐੱਸ.ਸੀ. ਨਾਨ-ਮੈਡੀਕਲ ਸਮੈਸਟਰ-6 ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।