06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭਾਰਤ ਵਲੋਂ ਪਾਕਿਸਤਾਨ ’ਤੇ ਇਕਤਰਫ਼ਾ ਜਿੱਤ ਦਰਜ

ਪਾਕਿ ਟੀ-20 ’ਚ ਸਭ ਤੋਂ ਛੋਟੇ ਸਕੋਰ 55 ਦੌੜਾਂ ’ਤੇ ਸਿਮਟਿਆ ਦੁਬਈ, 5 ਸਤੰਬਰ (ਪੀ. ਟੀ.

ਪਾਕਿਸਤਾਨੀ ਬੱਲੇਬਾਜ਼ ਨੂੰ ਆਊਟ ਕਰਨ ਉਪਰੰਤ ਖੁਸ਼ੀ ਮਨਾਉਂਦੀ ਹੋਈ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਤੇ ਸਾਥੀ ਖਿਡਾਰਨਾਂ। 06-09-2026
ਪਾਕਿ ਟੀ-20 ’ਚ ਸਭ ਤੋਂ ਛੋਟੇ ਸਕੋਰ 55 ਦੌੜਾਂ ’ਤੇ ਸਿਮਟਿਆ
ਦੁਬਈ, 5 ਸਤੰਬਰ (ਪੀ. ਟੀ. ਆਈ.)-ਮਹਿਲਾ ਏਸ਼ੀਆ ਕੱਪ ਵਿਚ ਭਾਰਤੀ ਟੀਮ ਨੇ ਪਾਕਿਸਾਤਨ ’ਤੇ 68 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਇਕਤਰਫ਼ਾ ਜਿੱਤ ਦਰਜ਼ ਕੀਤੀ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨੀ ਟੀਮ 18.1 ਓਵਰਾਂ ’ਚ 55 ਦੌੜਾਂ ’ਤੇ ਸਿਮਟ ਗਈ। ਇਹ ਟੀਮ ਦਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਘੱਟ ਸਕੋਰ ਹੈ। ਭਾਰਤੀ ਟੀਮ ਨੇ 8.4 ਓਵਰਾਂ ’ਚ ਮੈਚ ਆਪਣੇ ਨਾਂਅ ਕਰ ਲਿਆ।ਇਸ ਦੇ ਨਾਲ ਹੀ ਭਾਰਤ ਨੇ ਟੂਰਨਾਮੈਂਟ ’ਚ ਜਿੱਤ ਦੀ ਹੈਟ੍ਰਿਕ ਵੀ ਲਗਾਈ। ਪਾਕਿਸਤਾਨ ਲਈ ਮੁਨੀਬਾ ਅਲੀ ਨੇ ਸ਼ਵਾਲ ਜੁਲਫਿਕਾਰ ਨਾਲ 4.3 ਓਵਰਾਂ ’ਚ 27 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਉਸ ਤੋਂ ਬਾਅਦ ਭਾਰਤ ਦੀ ਕੱਸੀ ਹੋਈ ਗੇਂਦਬਾਜ਼ੀ ਸਾਹਮਣੇ ਪਾਕਿਸਤਾਨੀ ਟੀਮ ਦੀ ਬੱਲੇਬਾਜ਼ੀ ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਈ। ਭਾਰਤ ਲਈ ਸ੍ਰੀ ਚਰਣੀ ਨੇ 4 ਓਵਰਾਂ ’ਚ 7 ਦੌੜਾਂ ਦੇ ਕੇ 3 ਵਿਕਟਾਂ, ਪ੍ਰੇਮਾ ਰਾਵਤ ਨੇ ਏਨੇ ਹੀ ਓਵਰਾਂ ’ਚ 9 ਦੌੜਾਂ ਦੇ ਕੇ 3 ਵਿਕਟਾਂ, ਜਦੋਂਕਿ ਦੀਪਤੀ ਸ਼ਰਮਾ ਨੇ 3.1 ਓਵਰਾਂ ’ਚ 5 ਦੌੜਾਂ ਦੇ ਕੇ 2 ਵਿਕਟਾਂ ਹਾਸਿਲ ਕੀਤੀਆਂ।ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਅਤੇ ਟੀਮ ਨੇ ਜਲਦੀ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਕਪਤਾਨ ਹਰਮਨਪ੍ਰੀਤ ਕੌਰ ਨੇ 18 ਗੇਂਦਾਂ ’ਤੇ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 18 ਅਤੇ ਦੀਪਤੀ ਸ਼ਰਮਾ ਨੇ 14 ਗੇਂਦਾਂ ’ਤੇ ਇਕ ਚੌਕੇ ਦੀ ਮਦਦ ਨਾਲ ਅਜੇਤੂ 12 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ੈਫਾਲੀ ਸ਼ਰਮਾ ਵੀ ਟੀ-20 ਅੰਤਰਰਾਸ਼ਟਰੀ ’ਚ 3000 ਦੌੜਾਂ ਪੂਰੀਆਂ ਕਰਨ ਵਾਲੀ ਖਿਡਾਰਨ ਬਣ ਗਈ ਹੈ। ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੇ ਤਿੰਨ ਵਿਕਟਾਂ ਆਪਣੇ ਨਾਂਅ ਕੀਤੀਆਂ।
ਪਿਛਲੀ ਖ਼ਬਰ ਯੂ . ਐੱਸ . ਓਪਨ : ਬੜ੍ਹਤ ਦੇ ਬਾਵਜੂਦ ਹਾਰੀਆਂ ਸੇਰੇਨਾ ਤੇ ਵੀਨਸ ਵਿਲੀਅਮਜ਼ ਅਗਲੀ ਖ਼ਬਰ ਭਾਰਤ ਨੇ ਇੰਡੋਨੇਸ਼ੀਆ ਨੂੰ 14-0 ਦਰੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।