06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਯੂ . ਐੱਸ . ਓਪਨ : ਬੜ੍ਹਤ ਦੇ ਬਾਵਜੂਦ ਹਾਰੀਆਂ ਸੇਰੇਨਾ ਤੇ ਵੀਨਸ ਵਿਲੀਅਮਜ਼

ਨਿਊਯਾਰਕ, 5 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਟੈਨਿਸ ਦੀਆਂ ਮਹਾਨ ਖਿਡਾਰਨਾਂ ਸੇਰੇਨਾ ਅਤੇ ਵੀਨਸ ਵਿਲੀਅਮਜ਼ ਦੀ ਚਾਰ ਸਾਲ ਬਾਅਦ ਯੂ. ਐੱਸ.

ਅਜੀਤ ਡੈਸਕ 06-09-2026
ਨਿਊਯਾਰਕ, 5 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਟੈਨਿਸ ਦੀਆਂ ਮਹਾਨ ਖਿਡਾਰਨਾਂ ਸੇਰੇਨਾ ਅਤੇ ਵੀਨਸ ਵਿਲੀਅਮਜ਼ ਦੀ ਚਾਰ ਸਾਲ ਬਾਅਦ ਯੂ.ਐੱਸ. ਓਪਨ ਮਹਿਲਾ ਡਬਲਜ਼ ਵਿਚ ਵਾਪਸੀ ਰੋਮਾਂਚਕ ਹਾਰ ਨਾਲ ਖ਼ਤਮ ਹੋ ਗਈ। ਨਿਊਯਾਰਕ ਦੇ ਕਵੀਨਜ਼ ਸਥਿਤ ਆਰਥਰ ਐਸ਼ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਦੌਰ ਦੇ ਮੁਕਾਬਲੇ ਵਿਚ ਤਾਇਵਾਨ ਦੀ ਹਾਓ-ਚਿੰਗ ਚਾਨ ਅਤੇ ਆਸਟ੍ਰੇਲੀਆ ਦੀ ਮਾਇਆ ਜੌਇੰਟ ਨੇ ਉਨ੍ਹਾਂ ਨੂੰ 6-3, 6-7 (6), 7-6 (10-7) ਨਾਲ ਹਰਾਇਆ।ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਸ਼ੁਰੂ ਹੋਇਆ ਇਹ ਮੁਕਾਬਲਾ ਤਿੰਨ ਘੰਟਿਆਂ ਤੋਂ ਵੱਧ ਚੱਲਿਆ ਅਤੇ ਰਾਤ 10 ਵਜੇ ਤੋਂ ਬਾਅਦ ਸਮਾਪਤ ਹੋਇਆ। ਪਹਿਲਾ ਸੈੱਟ 6-3 ਨਾਲ ਗੁਆਉਣ ਮਗਰੋਂ ਵਿਲੀਅਮਜ਼ ਭੈਣਾਂ ਨੇ ਦੂਜੇ ਸੈੱਟ ਦੇ ਟਾਈਬ੍ਰੇਕ ਵਿਚ ਜਿੱਤ ਦਰਜ ਕਰਕੇ ਮੈਚ ਬਰਾਬਰ ਕਰ ਲਿਆ।ਤੀਜੇ ਸੈੱਟ ਵਿਚ ਸੇਰੇਨਾ ਅਤੇ ਵੀਨਸ 4-1 ਨਾਲ ਪਿੱਛੇ ਚੱਲ ਰਹੀਆਂ ਸਨ ਪਰ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੁਕਾਬਲਾ ਫ਼ੈਸਲਾਕੁਨ ਟਾਈਬ੍ਰੇਕ ਤੱਕ ਪਹੁੰਚਾ ਦਿੱਤਾ। ਉਨ੍ਹਾਂ ਨੇ ਟਾਈਬ੍ਰੇਕ ਦੇ ਪਹਿਲੇ ਪੰਜ ਅੰਕ ਜਿੱਤ ਕੇ 5-0 ਦੀ ਮਜ਼ਬੂਤ ਬੜ੍ਹਤ ਬਣਾ ਲਈ ਸੀ ਪਰ ਬਾਅਦ ਵਿਚ ਹੋਈਆਂ ਡਬਲ ਫਾਲਟਾਂ ਅਤੇ ਹੋਰ ਗਲਤੀਆਂ ਕਾਰਨ ਜਿੱਤ ਹੱਥੋਂ ਨਿਕਲ ਗਈ। ਚਾਨ ਅਤੇ ਜੌਇੰਟ ਨੇ ਵਾਪਸੀ ਕਰਦਿਆਂ ਟਾਈਬ੍ਰੇਕ 10-7 ਨਾਲ ਜਿੱਤ ਲਿਆ। ਪਹਿਲੇ ਦੌਰ ਦੇ ਡਬਲਜ਼ ਮੁਕਾਬਲੇ ਨੂੰ ਆਰਥਰ ਐਸ਼ ਸਟੇਡੀਅਮ ਦੇ ਰਾਤ ਦੇ ਮੁੱਖ ਸੈਸ਼ਨ ਵਿਚ ਥਾਂ ਮਿਲਣਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਜ਼ਾਰਾਂ ਦਰਸ਼ਕਾਂ ਨੇ ਮੈਚ ਦੌਰਾਨ ਵਿਲੀਅਮਜ਼ ਭੈਣਾਂ ਦਾ ਜ਼ੋਰਦਾਰ ਸਮਰਥਨ ਕੀਤਾ। ਪੁਰਸ਼ ਵਰਗ ਦੇ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਨੇ ਵੀ ਇਹ ਮੁਕਾਬਲਾ ਦੇਖਿਆ।44 ਸਾਲਾ ਸੇਰੇਨਾ ਨੇ ਕਈ ਸਾਲਾਂ ਦੇ ਵਕਫ਼ੇ ਮਗਰੋਂ ਇਸ ਸਾਲ ਟੈਨਿਸ ਵਿਚ ਵਾਪਸੀ ਕੀਤੀ ਹੈ, ਜਦਕਿ 46 ਸਾਲਾ ਵੀਨਸ ਅਜੇ ਵੀ ਪੇਸ਼ੇਵਰ ਟੈਨਿਸ ਖੇਡ ਰਹੀ ਹੈ। ਦੋਵਾਂ ਨੇ ਇਸ ਤੋਂ ਪਹਿਲਾਂ 2022 ਵਿਚ ਯੂ.ਐੱਸ. ਓਪਨ ਵਿਚ ਇਕੱਠਿਆਂ ਖੇਡਿਆ ਸੀ। ਇਸ ਸਾਲ ਵਿੰਬਲਡਨ ਵਿਚ ਉਨ੍ਹਾਂ ਦੀ ਜੋੜੀ ਦੀ ਵਾਪਸੀ ਹੋਣੀ ਸੀ ਪਰ ਸੇਰੇਨਾ ਦੇ ਗੋਡੇ ਦੀ ਸੱਟ ਕਾਰਨ ਉਹ ਮੁਕਾਬਲਾ ਨਹੀਂ ਖੇਡ ਸਕੀਆਂ।ਸੇਰੇਨਾ ਅਤੇ ਵੀਨਸ ਨੇ ਇਕੱਠਿਆਂ 14 ਗਰੈਂਡ ਸਲੈਮ ਡਬਲਜ਼ ਖ਼ਿਤਾਬ ਜਿੱਤੇ ਹਨ। ਉਨ੍ਹਾਂ ਨੇ 1999 ਅਤੇ 2009 ਵਿਚ ਯੂ.ਐੱਸ. ਓਪਨ ਮਹਿਲਾ ਡਬਲਜ਼ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਸੀ। ਦੋਵੇਂ ਭੈਣਾਂ 2000, 2008 ਅਤੇ 2012 ਦੀਆਂ ਉਲੰਪਿਕ ਖੇਡਾਂ ਵਿਚ ਵੀ ਸੋਨ ਤਗਮੇ ਜਿੱਤ ਚੁੱਕੀਆਂ ਹਨ।
ਹਰਮਨਪ੍ਰੀਤ ਕੌਰ 150 ਟੀ-20 ਮੈਚਾਂ ਵਿਚ ਕਪਤਾਨੀ ਕਰਨ ਵਾਲੀ ਪਹਿਲੀ ਖਿਡਾਰੀ
ਹਰਮਨਪ੍ਰੀਤ ਕੌਰ ਨੇ ਸਨਿਚਰਵਾਰ ਨੂੰ ਪੁਰਸ਼ਾਂ ਅਤੇ ਮਹਿਲਾਵਾਂ ਦੇ ਅੰਤਰਰਾਸ਼ਟਰੀ ਕ੍ਰਿਕਟ ਵਿਚ 150 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਟੀਮ ਦੀ ਕਪਤਾਨੀ ਕਰਨ ਵਾਲੀ ਪਹਿਲੀ ਖਿਡਾਰੀ ਬਣਨ ਦਾ ਮਾਣ ਹਾਸਿਲ ਕੀਤਾ ਹੈ।ਹਰਮਨਪ੍ਰੀਤ ਦੇ ਕਪਤਾਨ ਵਜੋਂ 150 ਮੈਚ ਕਿਸੇ ਭਾਰਤੀ ਲਈ ਮਹਿਲਾ ਟੀ-20 ਵਿਚ ਸਭ ਤੋਂ ਵੱਧ ਹਨ, ਜਿਸ ਵਿਚ ਮਿਤਾਲੀ ਦੇ 32 ਮੈਚ ਦੂਜੇ ਸਥਾਨ ‘ਤੇ ਹਨ। ਪੁਰਸ਼ਾਂ ਅਤੇ ਮਹਿਲਾ ਟੀ-20 ਵਿਚ ਮਹਿੰਦਰ ਸਿੰਘ ਧੋਨੀ 72 ਮੈਚਾਂ ਵਿਚ ਅਗਵਾਈ ਕਰਕੇ ਦੂਜੇ ਸਥਾਨ ‘ਤੇ ਹਨ। ਸ੍ਰੀਲੰਕਾ ਦੀ ਚਮਾਰੀ ਅਥਾਪਥੂ ਮਹਿਲਾ ਟੀ-20 ਵਿਚ ਕਪਤਾਨਾਂ ਦੀ ਕੁੱਲ ਸੂਚੀ ਵਿਚ ਦੂਜੇ ਸਥਾਨ ‘ਤੇ ਹੈ, ਜਿਸ ਨੇ 121 ਮੈਚਾਂ ਵਿਚ ਅਗਵਾਈ ਕੀਤੀ ਹੈ।
ਪਿਛਲੀ ਖ਼ਬਰ 22 ਮੀਟਰ ਥਰੋਅ ਦਾ ਟੀਚਾ-ਤੂਰ ਅਗਲੀ ਖ਼ਬਰ ਭਾਰਤ ਵਲੋਂ ਪਾਕਿਸਤਾਨ ’ਤੇ ਇਕਤਰਫ਼ਾ ਜਿੱਤ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।