29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਲੰਡਨ ਸਥਿਤ ਘਰ ਬਚਾਉਣ ਲਈ ਕਾਨੂੰਨੀ ਲੜਾਈ ਲੜ੍ਹ ਰਿਹਾ ਦਿਵਾਲੀਆ ਹੋਏ ਭਾਰਤੀ ਕਾਰੋਬਾਰੀ ਪ੍ਰਮੋਦ ਮਿੱਤਲ ਦਾ ਪਰਿਵਾਰ

ਲੰਡਨ, 28 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਪ੍ਰਸਿੱਧ ਇਸਪਾਤ ਕਾਰੋਬਾਰੀ ਲਕਸ਼ਮੀ ਨਿਵਾਸ ਮਿੱਤਲ ਦੇ ਛੋਟੇ ਭਰਾ ਪ੍ਰਮੋਦ ਮਿੱਤਲ, ਜਿਨ੍ਹਾਂ ਨੂੰ 2020 ਵਿਚ ਬਰਤਾਨੀਆ ਦੀ ਅਦਾਲਤ ਵਲੋਂ ਦਿਵਾਲੀਆ ਐਲਾਨਿਆ ਗਿਆ ਸੀ, ਦਾ ਪਰਿਵਾਰ ਹੁਣ ਲੰਡਨ ਸਥਿਤ ਆਪਣੀ ਆਲੀਸ਼ਾਨ ਰਿਹਾਇਸ਼ ਨੂੰ ਵਿਕਣ ਤੋਂ ਬਚਾਉਣ ਲਈ ਕਾਨੂੰਨੀ ਲੜਾਈ ਲੜ ਰਿਹਾ ਹੈ। ਲੰਡਨ ਦੇ ਮਹਿੰਗੇ ਇਲਾਕੇ ਮੇਅਫੇਅਰ ਵਿਚ ਸਥਿਤ ‘ਰੈਨੇਸਾਂ ਕੋਰਟ’ ਨਾਂਅ ਦੀ ਇਸ ਰਿਹਾਇਸ਼ ਦੀ ਅਨੁਮਾਨਿਤ ਕੀਮਤ 2 ਕਰੋੜ 95 ਲੱਖ ਪੌਂਡ (ਕਰੀਬ 357 ਕਰੋੜ ਭਾਰਤੀ ਰੁਪਏ) ਦੱਸੀ ਗਈ ਹੈ।

ਅਜੀਤ ਡੈਸਕ 29-11-2026
ਲੰਡਨ, 28 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਪ੍ਰਸਿੱਧ ਇਸਪਾਤ ਕਾਰੋਬਾਰੀ ਲਕਸ਼ਮੀ ਨਿਵਾਸ ਮਿੱਤਲ ਦੇ ਛੋਟੇ ਭਰਾ ਪ੍ਰਮੋਦ ਮਿੱਤਲ, ਜਿਨ੍ਹਾਂ ਨੂੰ 2020 ਵਿਚ ਬਰਤਾਨੀਆ ਦੀ ਅਦਾਲਤ ਵਲੋਂ ਦਿਵਾਲੀਆ ਐਲਾਨਿਆ ਗਿਆ ਸੀ, ਦਾ ਪਰਿਵਾਰ ਹੁਣ ਲੰਡਨ ਸਥਿਤ ਆਪਣੀ ਆਲੀਸ਼ਾਨ ਰਿਹਾਇਸ਼ ਨੂੰ ਵਿਕਣ ਤੋਂ ਬਚਾਉਣ ਲਈ ਕਾਨੂੰਨੀ ਲੜਾਈ ਲੜ ਰਿਹਾ ਹੈ। ਲੰਡਨ ਦੇ ਮਹਿੰਗੇ ਇਲਾਕੇ ਮੇਅਫੇਅਰ ਵਿਚ ਸਥਿਤ ‘ਰੈਨੇਸਾਂ ਕੋਰਟ’ ਨਾਂਅ ਦੀ ਇਸ ਰਿਹਾਇਸ਼ ਦੀ ਅਨੁਮਾਨਿਤ ਕੀਮਤ 2 ਕਰੋੜ 95 ਲੱਖ ਪੌਂਡ (ਕਰੀਬ 357 ਕਰੋੜ ਭਾਰਤੀ ਰੁਪਏ) ਦੱਸੀ ਗਈ ਹੈ। ਪ੍ਰਮੋਦ ਮਿੱਤਲ ਦੀ ਪਤਨੀ ਸੰਗੀਤਾ ਮਿੱਤਲ ਨੇ ਇਸ ਘਰ ਨੂੰ ਬਚਾਉਣ ਲਈ ਬਰਤਾਨੀਆ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਹ ਰਿਹਾਇਸ਼ 1998 ਵਿਚ ਗਲੋਬਲ ਇਨਫਰਾਸਟਰੱਕਚਰ ਹੋਲਡਿੰਗਜ਼ ਲਿਮਟਿਡ ਨਾਂ ਦੀ ਕੰਪਨੀ ਵੱਲੋਂ 88 ਲੱਖ ਪੌਂਡ ਵਿੱਚ ਲੰਬੀ ਮਿਆਦ ਦੀ ਲੀਜ਼ ’ਤੇ ਖਰੀਦੀ ਗਈ ਸੀ। ਇਸ ਤੋਂ ਬਾਅਦ ਸੰਗੀਤਾ ਮਿੱਤਲ ਆਪਣੇ ਪਰਿਵਾਰ ਸਮੇਤ ਕੋਲਕਾਤਾ ਤੋਂ ਲੰਡਨ ਆ ਗਏ ਸਨ। ਬਾਅਦ ਵਿਚ ਇਸ ਜਾਇਦਾਦ ਦੀ ਮਾਲਕੀ ਮੀਡਜ਼ਵੈੱਲ ਅਸਟੇਟਸ ਲਿਮਟਿਡ ਨਾਂਅ ਦੀ ਕੰਪਨੀ ਕੋਲ ਚਲੀ ਗਈ। ਕੰਪਨੀ ਵੱਲੋਂ ਕਰਜ਼ੇ ਦੀਆਂ ਅਦਾਇਗੀਆਂ ਨਾ ਕਰਨ ਕਾਰਨ ਬਾਰਕਲੇਜ਼ ਬੈਂਕ ਨੇ ਜਾਇਦਾਦ ਦਾ ਕਬਜ਼ਾ ਲੈਣ ਅਤੇ ਇਸ ਨੂੰ ਵੇਚ ਕੇ ਆਪਣਾ ਬਕਾਇਆ ਕਰਜ਼ਾ ਵਸੂਲਣ ਲਈ ਪ੍ਰਬੰਧਕ ਨਿਯੁਕਤ ਕੀਤੇ ਸਨ। ਸੰਗੀਤਾ ਮਿੱਤਲ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਸਹੁਰੇ ਮੋਹਨ ਲਾਲ ਮਿੱਤਲ ਵੱਲੋਂ ਉਨ੍ਹਾਂ ਨੂੰ ਇਸ ਘਰ ਵਿੱਚ ਉਮਰ ਭਰ ਰਹਿਣ ਦਾ ਭਰੋਸਾ ਦਿੱਤਾ ਗਿਆ ਸੀ। ਇਸੇ ਆਧਾਰ ’ਤੇ ਉਨ੍ਹਾਂ ਵੱਲੋਂ ਜਾਇਦਾਦ ਵਿੱਚ ਆਪਣੇ ਹੱਕ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪ੍ਰਮੋਦ ਮਿੱਤਲ ਕਿਸੇ ਸਮੇਂ ਆਪਣੀ ਸ਼ਾਹੀ ਜੀਵਨ ਸ਼ੈਲੀ ਕਾਰਨ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਰਹੇ ਸਨ। ਸਾਲ 2013 ਵਿੱਚ ਸਪੇਨ ਦੇ ਬਾਰਸੀਲੋਨਾ ਸ਼ਹਿਰ ਵਿੱਚ ਆਪਣੀ ਧੀ ਸ਼੍ਰਿਸ਼ਟੀ ਮਿੱਤਲ ਦੇ ਤਿੰਨ ਦਿਨ ਚੱਲੇ ਵਿਆਹ ਸਮਾਗਮਾਂ ’ਤੇ ਉਨ੍ਹਾਂ ਵੱਲੋਂ ਕਥਿਤ ਤੌਰ ’ਤੇ 5 ਕਰੋੜ ਪੌਂਡ ਖ਼ਰਚ ਕੀਤੇ ਗਏ ਸਨ। ਪ੍ਰਮੋਦ ਮਿੱਤਲ ਨੂੰ 19 ਜੂਨ 2020 ਨੂੰ 13 ਕਰੋੜ 90 ਲੱਖ ਪੌਂਡ ਦਾ ਕਰਜ਼ਾ ਨਾ ਚੁਕਾਉਣ ਕਾਰਨ ਦਿਵਾਲੀਆ ਐਲਾਨਿਆ ਗਿਆ ਸੀ। ਉਸ ਸਮੇਂ ਵੱਖ-ਵੱਖ ਕਰਜ਼ਦਾਰਾਂ ਪ੍ਰਤੀ ਉਨ੍ਹਾਂ ਦੀਆਂ ਕੁੱਲ ਦੇਣਦਾਰੀਆਂ 2.55 ਅਰਬ ਪੌਂਡ ਦੱਸੀਆਂ ਗਈਆਂ ਸਨ। ਅਪ੍ਰੈਲ 2023 ਵਿੱਚ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਦਿਵਾਲੀਆ ਸਥਿਤੀ ਤੋਂ ਮੁਕਤੀ ’ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਕਦੇ ਆਪਣੀ ਬੇਸ਼ੁਮਾਰ ਦੌਲਤ ਅਤੇ ਮਹਿੰਗੇ ਵਿਆਹ ਸਮਾਗਮਾਂ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੇ ਪ੍ਰਮੋਦ ਮਿੱਤਲ ਦਾ ਪਰਿਵਾਰ ਅੱਜ ਆਪਣੀ ਕਰੀਬ 28 ਸਾਲ ਪੁਰਾਣੀ ਰਿਹਾਇਸ਼ ਨੂੰ ਬਚਾਉਣ ਲਈ ਅਦਾਲਤ ਵਿੱਚ ਸੰਘਰਸ਼ ਕਰ ਰਿਹਾ ਹੈ। ਤਸਵੀਰਃ ਪ੍ਰਮੋਦ ਮਿੱਤਲ
ਪਿਛਲੀ ਖ਼ਬਰ ਇਕ ਡਾਲਰ ਦੇ ਨੋਟ ’ਤੇ ਬ੍ਰਿਟਿਸ਼ ਕੋਲੰਬੀਆ ਦੇ 14 ਮੁੱਖ ਮੰਤਰੀਆਂ ਦੇ ਦਸਤਖ਼ਤ ਅਗਲੀ ਖ਼ਬਰ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਮਹਿਮਾ ਸਰਜਾ ਸਕੂਲ ਵਿਖੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।