29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਇਕ ਡਾਲਰ ਦੇ ਨੋਟ ’ਤੇ ਬ੍ਰਿਟਿਸ਼ ਕੋਲੰਬੀਆ ਦੇ 14 ਮੁੱਖ ਮੰਤਰੀਆਂ ਦੇ ਦਸਤਖ਼ਤ

ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਫੋਰਟ ਨੈਲਸਨ ਸ਼ਹਿਰ ਦੇ ਵਸਨੀਕ ਅਰਲ ਬਰਾਊਨ ਵਲੋਂ ਪਿਛਲੇ 55 ਸਾਲਾਂ ਤੋਂ ਇਕ ਡਾਲਰ ਦਾ ਅਜਿਹਾ ਵਿਲੱਖਣ ਨੋਟ ਸੰਭਾਲ ਕੇ ਰੱਖਿਆ ਜਾ ਰਿਹਾ ਹੈ, ਜਿਸ ਉੱਪਰ ਹੁਣ ਤੱਕ ਸੂਬੇ ਦੇ 14 ਮੁੱਖ ਮੰਤਰੀ ਆਪਣੇ ਦਸਤਖ਼ਤ ਕਰ ਚੁੱਕੇ ਹਨ। ਸੰਨ 1971 ਤੋਂ ਸ਼ੁਰੂ ਹੋਇਆ ਇਹ ਵਿਲੱਖਣ ਅੱਜ ਵੀ ਜਾਰੀ ਹੈ।

ਅਜੀਤ ਡੈਸਕ 29-11-2026
ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਫੋਰਟ ਨੈਲਸਨ ਸ਼ਹਿਰ ਦੇ ਵਸਨੀਕ ਅਰਲ ਬਰਾਊਨ ਵਲੋਂ ਪਿਛਲੇ 55 ਸਾਲਾਂ ਤੋਂ ਇਕ ਡਾਲਰ ਦਾ ਅਜਿਹਾ ਵਿਲੱਖਣ ਨੋਟ ਸੰਭਾਲ ਕੇ ਰੱਖਿਆ ਜਾ ਰਿਹਾ ਹੈ, ਜਿਸ ਉੱਪਰ ਹੁਣ ਤੱਕ ਸੂਬੇ ਦੇ 14 ਮੁੱਖ ਮੰਤਰੀ ਆਪਣੇ ਦਸਤਖ਼ਤ ਕਰ ਚੁੱਕੇ ਹਨ। ਸੰਨ 1971 ਤੋਂ ਸ਼ੁਰੂ ਹੋਇਆ ਇਹ ਵਿਲੱਖਣ ਅੱਜ ਵੀ ਜਾਰੀ ਹੈ। ਉਕਤ ਨੋਟ ਬ੍ਰਿਟਿਸ਼ ਕੋਲੰਬੀਆ ਦੇ ਪਿਛਲੇ ਸਾਢੇ ਪੰਜ ਦਹਾਕਿਆਂ ਦੇ ਸਿਆਸੀ ਇਤਿਹਾਸ ਦੀ ਇਕ ਅਨੋਖੀ ਨਿਸ਼ਾਨੀ ਬਣ ਗਿਆ ਹੈ। ਅਰਲ ਬਰਾਊਨ ਦਾ ਕਹਿਣਾ ਹੈ ਕਿ ਸੂਬੇ ਦੇ ਨਵੇਂ ਮੁੱਖ ਮੰਤਰੀ ਵੀ ਉਸ ਦੇ ਇਸ ਨੋਟ ਉੱਪਰ ਆਪਣੇ ਦਸਤਖ਼ਤ ਕਰਨ ਲਈ ਉਤਸੁਕ ਰਹੇ ਹਨ। ਭਾਵੇਂ ਉਕਤ ਨੋਟ ਦੀ ਅਸਲ ਕੀਮਤ ਮਹਿਜ਼ ਇਕ ਡਾਲਰ ਹੈ ਪਰ ਇਸ ਦੀ ਇਤਿਹਾਸਕ ਮਹੱਤਤਾ ਕਾਰਨ ਇਹ ਉਸ ਲਈ ਬੇਸ਼ਕੀਮਤੀ ਹੈ। ਵੱਖ-ਵੱਖ ਸਮਿਆਂ ਦੌਰਾਨ ਸੂਬੇ ਦੀ ਵਾਗਡੋਰ ਸੰਭਾਲਣ ਵਾਲੇ 14 ਮੁੱਖ ਮੰਤਰੀਆਂ ਦੇ ਦਸਤਖ਼ਤਾਂ ਵਾਲਾ ਇਹ ਨੋਟ ਆਪਣੇ ਆਪ ਵਿਚ ਇਕ ਵਿਲੱਖਣ ਸਿਆਸੀ ਦਸਤਾਵੇਜ਼ ਬਣ ਗਿਆ ਹੈ। 28Newyork-5 ਬ੍ਰਿਟਿਸ਼ ਕੋਲੰਬੀਆ ਦੇ 14 ਮੁੱਖ ਮੰਤਰੀਆਂ ਦੇ ਦਸਤਖ਼ਤਾਂ ਵਾਲਾ ਇਕ ਡਾਲਰ ਦਾ ਨੋਟ ਵਿਖਾਉਂਦਾ ਹੋਇਆ ਅਰਲ ਬਰਾਊਨ।
ਪਿਛਲੀ ਖ਼ਬਰ ਬੰਬ ਦੀ ਧਮਕੀ ਦੇ ਬਾਵਜੂਦ ਦਿਲਜੀਤ ਦੇ ਸ਼ੋਅ ’ਚ ਪੁੱਜੇ ਹਜ਼ਾਰਾਂ ਪ੍ਰਸ਼ੰਸਕ , ਗਾਇਕ ਨੇ ਕੀਤਾ ਧੰਨਵਾਦ ਅਗਲੀ ਖ਼ਬਰ ਲੰਡਨ ਸਥਿਤ ਘਰ ਬਚਾਉਣ ਲਈ ਕਾਨੂੰਨੀ ਲੜਾਈ ਲੜ੍ਹ ਰਿਹਾ ਦਿਵਾਲੀਆ ਹੋਏ ਭਾਰਤੀ ਕਾਰੋਬਾਰੀ ਪ੍ਰਮੋਦ ਮਿੱਤਲ ਦਾ ਪਰਿਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।