29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਵੈਨਕੂਵਰ ਕਰੇਗਾ 2029 ਦੇ ਗ੍ਰੇਅ ਕੱਪ ਫੁੱਟਬਾਲ ਮੁਕਾਬਲੇ ਦੀ ਮੇਜ਼ਬਾਨੀ

ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਖੇਡ ਪ੍ਰੇਮੀਆਂ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ ਸਾਲ 2029 ਦਾ ਵੱਕਾਰੀ ਗ੍ਰੇਅ ਕੱਪ ਫੁੱਟਬਾਲ ਮੁਕਾਬਲਾ ਵੈਨਕੂਵਰ ’ਚ ਕਰਵਾਇਆ ਜਾਵੇਗਾ। ਇਸ ਸਬੰਧੀ ਅੱਜ ਕੈਨੇਡੀਅਨ ਫੁੱਟਬਾਲ ਲੀਗ ਵਲੋਂ ਰਸਮੀ ਐਲਾਨ ਕਰ ਦਿੱਤਾ ਗਿਆ ਹੈ।

ਅਜੀਤ ਡੈਸਕ 29-11-2026

ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਖੇਡ ਪ੍ਰੇਮੀਆਂ ਲਈ ਖ਼ੁਸ਼ੀ ਦੀ ਖ਼ਬਰ ਹੈ ਕਿ ਸਾਲ 2029 ਦਾ ਵੱਕਾਰੀ ਗ੍ਰੇਅ ਕੱਪ ਫੁੱਟਬਾਲ ਮੁਕਾਬਲਾ ਵੈਨਕੂਵਰ ’ਚ ਕਰਵਾਇਆ ਜਾਵੇਗਾ। ਇਸ ਸਬੰਧੀ ਅੱਜ ਕੈਨੇਡੀਅਨ ਫੁੱਟਬਾਲ ਲੀਗ ਵਲੋਂ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗ੍ਰੇਅ ਕੱਪ ਕੈਨੇਡਾ ਦੇ ਸਭ ਤੋਂ ਵੱਕਾਰੀ ਸਾਲਾਨਾ ਖੇਡ ਮੁਕਾਬਲਿਆਂ ਵਿਚੋਂ ਇਕ ਹੈ, ਜਿਸ ਨੂੰ ਵੇਖਣ ਲਈ ਦੇਸ਼ ਭਰ ਤੋਂ ਹਜ਼ਾਰਾਂ ਖੇਡ ਪ੍ਰੇਮੀ ਪੁੱਜਦੇ ਹਨ। ਵੈਨਕੂਵਰ ਇਸ ਤੋਂ ਪਹਿਲਾਂ ਸਾਲ 2024 ਵਿਚ ਵੀ ਗ੍ਰੇਅ ਕੱਪ ਦੀ ਮੇਜ਼ਬਾਨੀ ਕਰ ਚੁੱਕਾ ਹੈ। ਸਾਲ 2029 ਵਿਚ ਇਸ ਵੱਡੇ ਖੇਡ ਮੁਕਾਬਲੇ ਦੀ ਮੇਜ਼ਬਾਨੀ ਮਿਲਣ ਨਾਲ ਵੈਨਕੂਵਰ ਦੇ ਸੈਰ-ਸਪਾਟਾ, ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਵੀ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਇਸ ਖੇਡ ਮੁਕਾਬਲੇ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ ਦੇ ਖੇਡ ਪ੍ਰੇਮੀਆਂ ਵਿਚ ਉਤਸ਼ਾਹ ਵਧਣ ਦੀ ਸੰਭਾਵਨਾ ਹੈ। ਕੈਪਸ਼ਨ—28 Vancouver-1 ਵੈਨਕੂਵਰ ਸਥਿਤ ਬੀ.ਸੀ. ਪਲੇਸ ਖੇਡ ਮੈਦਾਨ ਦਾ ਬਾਹਰੀ ਦ੍ਰਿਸ਼।

ਪਿਛਲੀ ਖ਼ਬਰ ਲਿੰਡਾ ਬੁਕੈਨਨ ਮੈਟਰੋ ਵੈਨਕੂਵਰ ਦੀ ਚੇਅਰਪਰਸਨ ਚੁਣੀ ਗਈ ਅਗਲੀ ਖ਼ਬਰ ਕੈਲਗਰੀ ਵਿਖੇ ਖਾਲਸਾ ਏਡ ਦੇ ਸੀ . ਈ . ਓ . ਰਵਿੰਦਰ ਰਵੀ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।