29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਲਿੰਡਾ ਬੁਕੈਨਨ ਮੈਟਰੋ ਵੈਨਕੂਵਰ ਦੀ ਚੇਅਰਪਰਸਨ ਚੁਣੀ ਗਈ

ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਨਾਰਥ ਵੈਨਕੂਵਰ ਸ਼ਹਿਰ ਦੀ ਮੇਅਰ ਲਿੰਡਾ ਬੁਕੈਨਨ ਨੂੰ ਮੈਟਰੋ ਵੈਨਕੂਵਰ ਦੀ ਨਵੀਂ ਚੇਅਰਪਰਸਨ ਚੁਣਿਆ ਗਿਆ ਹੈ। ਉਨ੍ਹਾਂ ਦੀ ਚੋਣ ਨੂੰ ਖੇਤਰੀ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਲਿਆਉਣ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ।

ਅਜੀਤ ਡੈਸਕ 29-11-2026
ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਨਾਰਥ ਵੈਨਕੂਵਰ ਸ਼ਹਿਰ ਦੀ ਮੇਅਰ ਲਿੰਡਾ ਬੁਕੈਨਨ ਨੂੰ ਮੈਟਰੋ ਵੈਨਕੂਵਰ ਦੀ ਨਵੀਂ ਚੇਅਰਪਰਸਨ ਚੁਣਿਆ ਗਿਆ ਹੈ। ਉਨ੍ਹਾਂ ਦੀ ਚੋਣ ਨੂੰ ਖੇਤਰੀ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਲਿਆਉਣ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਲਿੰਡਾ ਬੁਕੈਨਨ ਨੇ ਪ੍ਰਸ਼ਾਸਨਿਕ ਸੁਧਾਰਾਂ, ਵਿੱਤੀ ਪ੍ਰਬੰਧਾਂ ਅਤੇ ਲੋਕਾਂ ਦਾ ਭਰੋਸਾ ਮਜ਼ਬੂਤ ਕਰਨ ਲਈ 100 ਦਿਨਾਂ ਦੀ ਵਿਸ਼ੇਸ਼ ਕਾਰਜ ਯੋਜਨਾ ਉਲੀਕਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਸਾਹਮਣੇ ਖੇਤਰੀ ਪ੍ਰਸ਼ਾਸਨ ਦੇ ਕੰਮਕਾਜ ਵਿਚ ਪਾਰਦਰਸ਼ਤਾ ਲਿਆਉਣ ਅਤੇ ਵਿੱਤੀ ਜਵਾਬਦੇਹੀ ਨੂੰ ਯਕੀਨੀ ਬਣਾਉਣ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਹੋਣਗੀਆਂ। ਜ਼ਿਕਰਯੋਗ ਹੈ ਕਿ ਮੈਟਰੋ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਇਕ ਅਹਿਮ ਖੇਤਰੀ ਪ੍ਰਸ਼ਾਸਨਿਕ ਸੰਸਥਾ ਹੈ, ਜਿਸ ਅਧੀਨ ਵੈਨਕੂਵਰ, ਸਰੀ, ਬਰਨਬੀ, ਰਿਚਮੰਡ, ਡੈਲਟਾ ਸਮੇਤ ਕਈ ਸ਼ਹਿਰ ਆਉਂਦੇ ਹਨ। ਇਹ ਸੰਸਥਾ ਪੀਣ ਵਾਲੇ ਪਾਣੀ ਦੀ ਸਪਲਾਈ, ਗੰਦੇ ਪਾਣੀ ਦੀ ਨਿਕਾਸੀ ਤੇ ਸੋਧ, ਠੋਸ ਰਹਿੰਦ-ਖੂੰਹਦ ਦੇ ਪ੍ਰਬੰਧ, ਖੇਤਰੀ ਬਾਗ਼ਾਂ ਅਤੇ ਵਾਤਾਵਰਨ ਦੀ ਸੰਭਾਲ ਸਮੇਤ ਕਈ ਅਹਿਮ ਲੋਕ ਸੇਵਾਵਾਂ ਦੀ ਜ਼ਿੰਮੇਵਾਰੀ ਨਿਭਾਉਂਦੀ ਹੈ। ਬੁਕੈਨਨ ਦੀ ਅਗਵਾਈ ਹੇਠ ਆਉਣ ਵਾਲੇ 100 ਦਿਨਾਂ ਦੌਰਾਨ ਪ੍ਰਸ਼ਾਸਨਿਕ ਅਤੇ ਵਿੱਤੀ ਸੁਧਾਰਾਂ ਸਬੰਧੀ ਕੀ ਕਦਮ ਚੁੱਕੇ ਜਾਂਦੇ ਹਨ, ਇਸ ਉੱਪਰ ਖੇਤਰ ਦੇ ਵਸਨੀਕਾਂ ਦੀਆਂ ਨਜ਼ਰਾਂ ਰਹਿਣਗੀਆਂ। 28vancouver-2 ਮੈਟਰੋ ਵੈਨਕੂਵਰ ਦੀ ਨਵੀਂ ਚੇਅਰਪਰਸਨ ਲਿੰਡਾ ਬੁਕੈਨਨ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਰਾਹਗੀਰ ਦੀ ਮੌਤ ਅਗਲੀ ਖ਼ਬਰ ਵੈਨਕੂਵਰ ਕਰੇਗਾ 2029 ਦੇ ਗ੍ਰੇਅ ਕੱਪ ਫੁੱਟਬਾਲ ਮੁਕਾਬਲੇ ਦੀ ਮੇਜ਼ਬਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।