ਵਡੋਦਰਾ, 29 ਨਵੰਬਰ (ਪੀ.ਟੀ.ਆਈ.)-ਮਸ਼ਹੂਰ ਕਾਮੇਡੀਅਨ ਤੇ ਯੂਟਿਊਬਰ ਭੁਵਨ ਬਾਮ ਖ਼ਿਲਾਫ਼ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੀ ਪਾਰੁਲ ਯੂਨੀਵਰਸਿਟੀ ਵਿਚ ਕਾਮੇਡੀ ਸ਼ੋਅ ਦੌਰਾਨ ਕਥਿਤ ਤੌਰ ’ਤੇ ਇਤਿਰਾਜ਼ਯੋਗ ਟਿੱਪਣੀਆਂ ਕਰਨ ਤੇ ਹਰਕਤਾਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਵਾਘੋਡੀਆ ਪੁਲਿਸ ਸਟੇਸ਼ਨ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 296 ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਸ਼ਿਕਾਇਤ ਮੁਤਾਬਕ ਇਹ ਘਟਨਾ 25 ਨਵੰਬਰ ਨੂੰ ਵਾਪਰੀ ਸੀ।